06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

‘ਸਤਲੁਜ’ ਫ਼ਿਲਮ ਬੰਦ ਕਰਕੇ ਸਰਕਾਰ ਨੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ- ਝਬਾਲ

Ad Position 21
No active advertisement
ਅਜੀਤ ਡੈਸਕ 07-07-2026
ਝਬਾਲ, 6 ਜੁਲਾਈ (ਸੁਖਦੇਵ ਸਿੰਘ)- ਸਰਕਾਰ ਵਲੋਂ ਪੰਜਾਬੀ ਫਿਲਮ ‘ਸਤਲੁਜ’ ‘ਤੇ ਲਗਾਈ ਗਈ ਪਾਬੰਦੀ ਦਾ ਸਖ਼ਤ ਵਿਰੋਧ ਪ੍ਰਗਟ ਕਰਦਿਆਂ ਖਾਲੜਾ ਮਿਸ਼ਨ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਝਬਾਲ ਅਤੇ ਸਰਪ੍ਰਸਤ ਸੁਰਿੰਦਰ ਸਿੰਘ ਘਰਿਆਲਾ ਨੇ ਕਿਹਾ ਕਿ ਸੱਚ ਨੂੰ ਦਬਾਉਣ ਦੀ ਇਹ ਕੋਸ਼ਿਸ਼ ਮਨੁੱਖੀ ਅਧਿਕਾਰਾਂ ਅਤੇ ਬੋਲਣ ਦੀ ਆਜ਼ਾਦੀ ’ਤੇ ਸਿੱਧਾ ਹਮਲਾ ਹੈ । ਉਨ੍ਹਾਂ ਕਿਹਾ ਕਿ ਖਾੜਕੂਵਾਦ ਦੌਰਾਨ ਪੁਲਿਸ ਵਲੋਂ ਲੋਕਤੰਤਰ ਦੇ ਕੀਤੇ ਗਏ ਘਾਣ ਦੀ ਸਮੱਸਿਆ ਨੂੰ ਦਿਖਾਉਣ ਵਾਲੀ ਫਿਲਮ ਨੂੰ ਬੰਦ ਕਰਨਾ ਸਾਫ਼ ਜ਼ਾਹਿਰ ਕਰਦਾ ਹੈ ਕਿ ਸੱਤਾ ਸੱਚ ਤੋਂ ਡਰਦੀ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਹਰੇਕ ਨਾਗਰਿਕ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਦਿੰਦਾ ਹੈ । ਫਿਲਮਕਾਰਾਂ ਨੇ ਜ਼ਮੀਨੀ ਹਕੀਕਤ ਨੂੰ ਪਰਦੇ ’ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਸਨੂੰ ਦਬਾਅ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ‘ਸਤਲੁਜ’ ਫਿਲਮ ਵਿਚ ਪੰਜਾਬ ਦੇ ਪੀੜਤ ਪਰਿਵਾਰਾਂ ਦੇ ਸੰਘਰਸ਼ ਨੂੰ ਦਿਖਾਇਆ ਗਿਆ ਹੈ, ਪਰ ਰਿਲੀਜ਼ ਤੋਂ ਬਾਅਦ ਹੀ ਇਸ ’ਤੇ ਰੋਕ ਲਗਾ ਦਿੱਤੀ ਗਈ। ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਫਿਲਮ ’ਤੇ ਲਗਾਈ ਗਈ ਪਾਬੰਦੀ ਹਟਾਉਣ ਲਈ ਖਾਲੜਾ ਮਿਸ਼ਨ ਕਮੇਟੀ ਵਲੋਂ ਭਾਰਤ ਸਰਕਾਰ ਨੂੰ ਚਿੱਠੀ ਲਿਖੀ ਜਾਵੇਗੀ ਅਤੇ ਜੇਕਰ ਫ਼ਿਰ ਵੀ ਪਾਬੰਦੀ ਨਾ ਹਟਾਈ ਗਈ ਤਾਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਭਾਈ ਖਾਲੜਾ ਦੇ ਜੀਵਨ ’ਤੇ ਆਧਾਰਿਤ ਫ਼ਿਲਮ ‘ਸਤਲੁਜ’ ਨੂੰ ਬੈਨ ਕਰਨਾ ਮੰਦਭਾਗਾ- ਬਿੱਲਾ ਸ਼ੇਰੋਂ ਅਗਲੀ ਖ਼ਬਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਕਾਰਨ ਸੂਬੇ ਦੇ ਲੋਕ ਖੁਸ਼- ਵਿਧਾਇਕ ਲਾਲਪੁਰਾ
Ad Position 24
No active advertisement