06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਸਬ ਇੰਸਪੈਕਟਰ ਕੋਲੋਂ ਹੈਰੋਇਨ ਤੇ ਮਹਿਲਾ ਸਾਥੀ ਕੋਲੋਂ ਡਰੱਗ ਮਨੀ ਦੀ ਵਾਰਦਾਤ ਨੇ ਖ਼ਾਕੀ ਨੂੰ ਕੀਤਾ ਦਾਗਦਾਰ - ਭਾਈ ਵਿਰਸਾ ਸਿੰਘ ਖ਼ਾਲਸਾ

Ad Position 21
No active advertisement
ਅਜੀਤ ਡੈਸਕ 11-07-2026
ਤਰਨ ਤਾਰਨ, 10 ਜੁਲਾਈ (ਹਰਿੰਦਰ ਸਿੰਘ)-ਪੰਜਾਬ ਹਰਿਆਣਾ ਹਾਈ ਕੋਰਟ ਸਮੇਂ-ਸਮੇਂ ਦੱਸਦਾ ਰਿਹਾ ਹੈ ਕਿ ਪੁਲਿਸ ਦੀ ਢਿੱਲਮੱਠ ਤੇ ਮਿਲੀਭੁਗਤ ਤੋਂ ਬਗੈਰ ਨਸ਼ਿਆਂ ਦਾ ਕਾਰੋਬਾਰ ਏਨਾ ਵਧ ਫੁੱਲ ਨਹੀਂ ਸਕਦਾ, ਜਿਨ੍ਹਾਂ ਪੰਜਾਬ ’ਚ ਵੱਧ ਚੁੱਕਾ ਹੈ। ਇਹ ਗੱਲ ਬਿਲਕੁਲ ਸਹੀ ਸਾਬਿਤ ਹੋ ਰਹੀ ਹੈ, ਕਿਉਂਕਿ ਅੱਜ ਤੋਂ ਪਹਿਲਾਂ ਵੀ ਕਈ ਪੁਲਿਸ ਅਧਿਕਾਰੀ ਚਿੱੱਟੇ ਦੇ ਵਪਾਰ ਵਿਚ ਫੜੇ ਗਏ ਤੇ ਜੇਲ੍ਹਾਂ ਵਿਚ ਬੰਦ ਹਨ ਅਤੇ ਤਾਜ਼ਾ ਘਟਨਾ ਮੁਤਾਬਿਕ ਤਰਨ ਤਾਰਨ ਖਾਲੜਾ ਥਾਣੇ ’ਚ ਤਾਇਨਾਤ ਸਬ ਇੰਸਪੈਕਟਰ ਕੋਲੋਂ 300 ਗ੍ਰਾਮ ਹੈਰੋਇਨ ਤੇ ਸਾਥੀ ਮਹਿਲਾ ਕੋਲੋਂ 1 ਲੱਖ 32 ਰੁਪਏ ਡਰੱਗ ਮਨੀ ਬਰਾਮਦ ਹੋਣ ਵਾਲੀ ਘਟਨਾ ਨੇ ਜਿਥੇ ਇਕ ਵਾਰ ਖ਼ਾਕੀ ਨੂੰ ਦਾਗ਼ਦਾਰ ਕਰ ਦਿੱਤਾ ਹੈ, ਉਥੇ ਪੰਜਾਬ ਹਰਿਆਣਾ ਹਾਈ ਕੋਰਟ ਵਲੋਂ ਸਮੇਂ-ਸਮੇਂ ਕਹੇ ਗਏ ਸ਼ਬਦ ਸੱਚ ਸਾਬਿਤ ਹੋਏ। ਘਟਨਾ ਮੁਤਾਬਿਕ ਤਰਨ ਤਾਰਨ ਝਬਾਲ ਪੁਲਿਸ ਨੇ ਇਕ ਨਾਕੇ ਦੌਰਾਨ ਇਕ ਕਾਰ ਦੀ ਰੋਕ ਕੇ ਤਲਾਸ਼ੀ ਲਈ ਤਾਂ ਖਾਲੜਾ ਥਾਣੇ ’ਚ ਆਈ. ਓ. ਤਾਇਨਾਤ ਸਬ ਇੰਸਪੈਕਟਰ ਕੋਲੋਂ 300 ਗ੍ਰਾਮ ਹੈਰੋਇਨ ਅਤੇ ਸਾਥੀ ਮਹਿਲਾ ਕੋਲੋਂ 1 ਲੱਖ 32 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਹੈ। ਪੁਲਿਸ ਨੇ ਦੋਸ਼ੀ ਸਬ ਇੰਸਪੈਕਟਰ ਤੇ ਸਾਥੀ ਮਹਿਲਾ ਨੂੰ ਗਿ੍ਫ਼ਤਾਰ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਵਾਰਦਾਤ ਨੇ ਭਗਵੰਤ ਮਾਨ ਸਰਕਾਰ ਵਲੋਂ ਚਲਾਈ ਨਸ਼ਿਆਂ ਵਿਰੁੱਧ ਜੰਗ ਦੀ ਅਸਲੀਅਤ ਲੋਕਾਂ ਸਾਹਮਣੇ ਲਿਆਂਦੀ ਹੈ, ਕਿਉਂਕਿ ਲੋਕਾਂ ਦਾ ਕਹਿਣਾ ਸੀ ਕਿ ਨਸ਼ਿਆਂ ਦਾ ਕਾਰੋਬਾਰ ਪੁਲਿਸ ਦੀ ਸਰਪ੍ਰਸਤੀ ਹੇਠ ਚੱਲ ਰਿਹਾ ਹੈ ਅਤੇ ਸਮੇਂ ਸਮੇਂ ਅਜਿਹਾ ਸ਼ੰਕਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੀ ਕੀਤੀ ਤੇ ਕਿਹਾ ਸੀ ਕਿ ਨਸ਼ਿਆਂ ਦਾ ਕਾਰੋਬਾਰ ਪੁਲਿਸ ਪ੍ਰਸ਼ਾਸਨ ਦੀ ਢਿੱਲਮੱਠ ਤੇ ਮਿਲੀ ਭੁਗਤ ਤੋਂ ਬਿਨਾਂ ਨਹੀਂ ਚੱਲ ਸਕਦਾ। ਇਹ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਕਰਦਿਆਂ ਕਿਹਾ ਕਿ ਸਬ ਇੰਸਪੈਕਟਰ ਸਮੇਤ ਮਹਿਲਾ ਨੂੰ ਸਖ਼ਤ ਸਜ਼ਾ ਦੇਣ ਅਤੇ ਇਨ੍ਹਾਂ ਦੀ ਨਸ਼ਿਆਂ ਤੋਂ ਬਣਾਈ ਜਾਇਦਾਦ ’ਤੇ ਪੰਜਾ ਚਲਾਉਣ ਦੀ ਮੰਗ ਕਰਨ ਦੇ ਨਾਲ-ਨਾਲ ਫੈਡਰੇਸ਼ਨ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਨਸ਼ਿਆਂ ਵਿਰੁੱਧ ਛੇੜੀ ਜੰਗ ਨੂੰ ਹੋਰ ਤੇਜ਼ ਕਰਕੇ ਨਸ਼ਿਆਂ ਦੇ ਵਪਾਰੀਆਂ ਨੂੰ ਜਲਦੀ ਕਾਬੂ ਕੀਤਾ ਜਾਵੇ। ਇਸ ਮੌਕੇ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਦਿਲਬਾਗ ਸਿੰਘ ਗੁਰਦਾਸਪੁਰ, ਭਾਈ ਜੋਗਿੰਦਰ ਸਿੰਘ, ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਸੁਖਦੇਵ ਸਿੰਘ ਜਗਰਾਓਂ, ਭਾਈ ਇੰਦਰਜੀਤ ਸਿੰਘ ਕਾਉਂਕੇ ਕਲਾਂ, ਭਾਈ ਸਿੰਦਾ ਸਿੰਘ ਨਿਹੰਗ, ਭਾਈ ਪਿ੍ਥੀ ਸਿੰਘ ਧਾਲੀਵਾਲ ਧਰਮਕੋਟ, ਭਾਈ ਰਛਪਾਲ ਸਿੰਘ, ਮਨਜਿੰਦਰ ਸਿੰਘ ਕਮਾਲ ਕੇ ਤੇ ਭਾਈ ਜੱਸਾ ਸਿੰਘ ਬਿਆਸ ਆਦਿ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅੱਜ ਤੇ ਕੱਲ੍ਹ ਛੁੱਟੀ ਵਾਲੇ ਦਿਨਾਂ ਵਿਚ ਅਧਿਆਪਕਾਂ ਨੂੰ ਸਕੂਲ ਹਾਜ਼ਰ ਹੋਣ ’ਤੇ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਵਲੋਂ ਸਖ... ਅਗਲੀ ਖ਼ਬਰ ਤਰਨ ਤਾਰਨ ’ਚ ਵਕੀਲਾਂ ਨੇ ਚੌਥੇ ਦਿਨ ਵੀ ਕੰਮਕਾਜ ਠੱਪ ਰੱਖਿਆ
Ad Position 24
No active advertisement