07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਗਿਆਨੀ ਅਜੀਤ ਸਿੰਘ ਕੈਰੋਂ ਦਾ ਸੁਪਰ ਸੀਨੀਅਰ ਵੈਟਰਨਰੀ ਇੰਸਪੈਕਟਰ ਐਵਾਰਡ ਨਾਲ ਸਨਮਾਨ

Ad Position 21
No active advertisement
ਅਜੀਤ ਡੈਸਕ 11-07-2026
ਤਰਨ ਤਾਰਨ, 10 ਜੁਲਾਈ (ਪਰਮਜੀਤ ਜੋਸ਼ੀ)-ਬੀਤੇ ਦਿਨ ਜਲੰਧਰ ਵਿਖੇ ਮਨਾਏ ਗਏ 17ਵੇਂ ਸਲਾਨਾ ਵੈਟਨਰੀ ਇੰਸਪੈਕਟਰ ਦਿਵਸ ਮੌਕੇ ਪੰਜਾਬ ਭਰ ’ਚੋਂ ਪੁੱਜੇ ਵੈਟਰਨਰੀ ਵਿਭਾਗ ਵਿਚ ਸੇਵਾਵਾਂ ਨਿਭਾ ਰਹੇ ਅਤੇ ਵੈਟਰਨਰੀ ਵਿਭਾਗ ’ਚੋਂ ਸੇਵਾ ਮੁਕਤ ਹੋਏ ਵੈਟਰਨਰੀ ਇੰਸਪੈਕਟਰਜ਼ ਵਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਜਿੱਥੇ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਵਲੋਂ ਸੇਵਾਵਾਂ ਨਿਭਾਅ ਰਹੇ ਅਤੇ ਸੇਵਾ ਮੁਕਤ ਹੋਏ ਵੈਟਰਨਰੀ ਇੰਸਪੈਕਟਰ ਦੀਆਂ ਮੁਸ਼ਕਿਲਾਂ ਤੇ ਮੰਗਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ, ਉੱਥੇ ਵੈਟਰਨਰੀ ਵਿਭਾਗ ਵਿਚ ਬਤੌਰ ਬਿਹਤਰੀਨ ਸੇਵਾਵਾਂ ਨਿਭਾ ਚੁੱਕੇ ਵੈਟਰਨਰੀ ਇੰਸਪੈਕਟਰਜ਼ ਦਾ ਵੀ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਦਿਵਸ ਮੌਕੇ ਤਰਨ ਤਾਰਨ ਜ਼ਿਲ੍ਹੇ ’ਚੋਂ ਪੁੱਜੇ ਬਤੌਰ ਵੈਟਰਨਰੀ ਇੰਸਪੈਕਟਰ ਸੇਵਾ ਮੁਕਤ ਹੋਏ 84 ਸਾਲਾ ਬਜ਼ੁਰਗ ਵੈਟਰਨਰੀ ਇੰਸਪੈਕਟਰ ਗਿਆਨੀ ਅਜੀਤ ਸਿੰਘ ਨੂੰ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਪੰਜਾਬ ਵਲੋਂ ਸੁਪਰ ਸੀਨੀਅਰ ਵੈਟਨਰੀ ਇੰਸਪੈਕਟਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਗਿਆਨੀ ਅਜੀਤ ਸਿੰਘ ਕੈਰੋਂ ਨੇ ਪੱਟੀ ਤੇ ਤਰਨ ਤਰਨ ਖੇਤਰ ਵਿਚ 38 ਸਾਲ ਦੇ ਕਰੀਬ ਬੇ ਜੁਬਾਨੇ ਪਸ਼ੂਆਂ ਦੇ ਇਲਾਜ ਲਈ ਬੇਦਾਗ ਤੇ ਅਣਥੱਕ ਸੇਵਾ ਭਾਵਨਾ ਨਾਲ ਸੇਵਾਵਾਂ ਨਿਭਾਈਆਂ ਗਈਆਂ ਹਨ। ਇਸ ਦਿਵਸ ਮੌਕੇ ਉਨ੍ਹਾਂ ਦੀ ਵਡੇਰੀ ਉਮਰ ਤੇ ਨਿਭਾਈਆਂ ਗਈਆਂ ਬੇਹਤਰੀਨ ਸੇਵਾਵਾਂ ਦੀ ਬਦੌਲਤ ਉਨ੍ਹਾਂ ਨੂੰ ਉਕਤ ਸੁਪਰ ਸੀਨੀਅਰ ਵੈਟਰਨਰੀ ਇੰਸਪੈਕਟਰ ਦਾ ਐਵਾਰਡ ਦੇਕੇ ਨਿਵਾਜਿਆ ਹੈ, ਉੱਥੇ ਗਿਆਨੀ ਅਜੀਤ ਸਿੰਘ ਤਰਨ ਤਰਨ ਦੇ ਨਜ਼ਦੀਕੀ ਪਿੰਡ ਕਿਲਾ ਕਵੀ ਸੰਤੋਖ ਸਿੰਘ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੇਵਾ ਸੰਭਾਲ ਸਤਿਕਾਰ ਕਮੇਟੀ ਦੇ ਵਿਚ ਪ੍ਰਮੁੱਖ ਸੇਵਾਦਾਰ ਵਜੋਂ ਵੀ ਆਪਣੀਆਂ ਸੇਵਾਵਾਂ ਗੁਰੂ ਘਰ ਨੂੰ ਦੇ ਰਹੇ ਹਨ। ਇਸ ਸੰਬੰਧੀ ਗੱਲਬਾਤ ਕਰਦਿਆ ਗਿਆਨੀ ਅਜੀਤ ਸਿੰਘ ਕੈਰੋਂ ਨੇ ਦੱਸਿਆ ਕਿ ਉਹਨਾਂ ਨੇ ਵੈਟਰਨਰੀ ਵਿਭਾਗ ਵਿਚ ਲੰਬਾ ਸਮਾਂ ਸੇਵਾਵਾਂ ਨਿਭਾਈਆਂ ਹਨ ਅਤੇ ਅੱਜ ਉਨ੍ਹਾਂ ਦਾ ਇਸ ਐਵਾਰਡ ਨਾਲ ਮਾਨ ਸਨਮਾਨ ਕੀਤੇ ਜਾਣ ਨਾਲ ਤਰਨ ਤਾਰਨ ਜ਼ਿਲ੍ਹੇ ਦੇ ਸਮੁੱਚੇ ਵੈਟਨਰੀ ਇੰਸਪੈਕਟਰਜ਼ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਨੂੰ ਪੂਰੀ ਤਰ੍ਹਾਂ ਸਮਰਪਿਤ ਹਨ ਅਤੇ ਆਪਣੀ ਪੂਰੀ ਜਿੰਦਗੀ ਇਸ ਐਸੋਸੀਏਸ਼ਨ ਦੀ ਬਿਹਤਰੀ ਲਈ ਤਨੋ ਮਨੋ ਸਮਰਪਿਤ ਰਹਿਣਗੇ। ਇਸ ਮੌਕੇ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਬਾਸੀ, ਸਾਬਕਾ ਪ੍ਰਧਾਨ ਦਲਜੀਤ ਚਾਹਲ, ਬਿਹਾਰੀ ਲਾਲ ਛਾਬੜਾ ਸੰਪਾਦਕ ਵੈਟਰਨਰੀ ਖ਼ਬਰਨਾਮਾ ਤੇ ਹੋਰ ਸਮੁੱਚੀ ਲੀਡਰਸ਼ਿਪ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਆਗੂਆਂ ਵਲੋਂ ਕਰਤਾਰ ਸਿੰਘ ਐਮਾਂ ਕਲਾਂ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟ ਅਗਲੀ ਖ਼ਬਰ ਸਰਬੱਤ ਦਾ ਭਲਾ ਟਰੱਸਟ ਨੇ ਮ੍ਰਿਤਕ ਨੌਜਵਾਨ ਦੀ ਦੇਹ ਦੁਬਈ ਤੋਂ ਮੰਗਵਾ ਕੇ ਅੰਤਿਮ ਸੰਸਕਾਰ ਦੇ ਫ਼ਰਜ਼ ਨਿਭਾਏ
Ad Position 24
No active advertisement