07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

‘ਸਤਲੁਜ’ ਫ਼ਿਲਮ ’ਤੇ ਲੱਗੀ ਰੋਕ ਖ਼ਿਲਾਫ਼ ਪੰਥਕ ਜਥੇਬੰਦੀਆਂ ਵਲੋਂ ਮਾਰਚ ਅੱਜ– ਬਲਵਿੰਦਰ ਝਬਾਲ

Ad Position 21
No active advertisement
ਅਜੀਤ ਡੈਸਕ 12-07-2026
ਝਬਾਲ, 11 ਜੁਲਾਈ (ਸੁਖਦੇਵ ਸਿੰਘ)– ਫ਼ਿਲਮ ਸਤਲੁਜ ’ਤੇ ਲੱਗੀ ਰੋਕ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਪੰਥਕ ਜਥੇਬੰਦੀਆਂ ਅਤੇ ਯੂਨਾਈਟਿਡ ਅਕਾਲੀ ਦਲ ਵਲੋਂ ਅਮ੍ਰਿਤਸਰ ਤੋਂ ਗੁਰਦੁਆਰਾ ਮਾਤਾ ਭਾਗ ਕੌਰ ਅਤੇ ਗੁਰਦੁਆਰਾ ਬੀਬੀ ਵੀਰੋ ਜੀ ਝਬਾਲ ਤੱਕ ਅੱਜ 12 ਜੁਲਾਈ ਨੂੰ ਵਿਸ਼ਾਲ ਮਾਰਚ ਕੱਢਿਆ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਖਾਲੜਾ ਮਿਸ਼ਨ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਝਬਾਲ ਨੇ ਦੱਸਿਆ ਕਿ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਅਤੇ ਪੰਥਕ ਜਥੇਬੰਦੀ ਦੇ ਆਗੂ ਸਤਨਾਮ ਸਿੰਘ ਮਨਾਵਾਂ ਦੀ ਅਗਵਾਈ ਹੇਠ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਰਿਹਾਇਸ਼ ਕਬੀਰ ਪਾਰਕ ਸ੍ਰੀ ਅਮ੍ਰਿਤਸਰ ਤੋਂ ਵਿਸ਼ਾਲ ਮਾਰਚ ਆਰੰਭ ਹੋਵੇਗਾ, ਜੋ ਵੱਖ ਵੱਖ ਪਿੰਡਾਂ ਵਿਚੋਂ ਦੀ ਹੁੰਦਾ ਹੋਇਆ ਗੁਰਦੁਆਰਾ ਬੀਬੀ ਵੀਰੋ ਜੀ ਅਤੇ ਗੁਰਦੁਆਰਾ ਮਾਤ ਭਾਗ ਕੌਰ ਝਬਾਲ ਵਿਖੇ ਪੁੱਜੇਗਾ । ਜਿੱਥੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਦਿਆਂ ਅਰਦਾਸ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿਹਾ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ 24 ਅਕਤੂਬਰ 1995 ਨੂੰ ਝਬਾਲ ਵਿਖੇ ਹੀ ਸ਼ਹੀਦ ਕੀਤਾ ਗਿਆ ਸੀ ।
Ad Position 22
No active advertisement
ਪਿਛਲੀ ਖ਼ਬਰ ਠੱਠੀ ਸੋਹਲ ਦੇ ਸੂਏ ’ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਅਗਲੀ ਖ਼ਬਰ ਅਣ-ਅਧਿਕਾਰਤ ਤੌਰ ’ਤੇ ਚੱਲ ਰਹੇ ਨਸ਼ਾ ਛੁਡਾਓ ਕੇਂਦਰ ’ਤੇ ਛਾਪੇਮਾਰੀ
Ad Position 24
No active advertisement