ਝਬਾਲ, 11 ਜੁਲਾਈ (ਸੁਖਦੇਵ ਸਿੰਘ)– ਥਾਣਾ ਝਬਾਲ ਅਧੀਨ ਆਉਂਦੇ ਪਿੰਡ ਠੱਠੀ ਸੋਹਲ ਨੇੜਿਓਂ ਲੰਘਦੇ ਸੂਏ ਵਿਚੋਂ 40/45 ਸਾਲ ਦੇ ਅਣਪਛਾਤੇ ਵਿਆਕਤੀ ਦੀ ਲਾਸ਼ ਮਿਲੀ ਹੈ। ਲਾਸ਼ ਲੰਮਾ ਸਮਾਂ ਪਾਣੀ ਵਿਚ ਰਹਿਣ ਕਰਕੇ ਉਸਦੀ ਪਛਾਣ ਨਹੀਂ ਹੋ ਸਕੀ। ਥਾਣਾ ਝਬਾਲ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ 174 ਦੀ ਕਾਰਵਾਈ ਕਰਕੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਹੈ। ਥਾਣਾ ਮੁਖੀ ਝਬਾਲ ਸਬ ਇੰਸਪੈਕਟਰ ਬਲਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਸੂਏ ਵਿਚ ਲਾਸ਼ ਪਈ ਹੋਣ ਬਾਰੇ ਉਨ੍ਹਾਂ ਨੂੰ ਕਿਸੇ ਵਿਅਕਤੀ ਵਲੋਂ ਇਤਲਾਹ ਦਿੱਤੀ ਗਈ ਸੀ । ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਸ਼ਨਾਖਤ ਲਈ ਮੁਰਦਾ ਘਰ ਅੰਦਰ ਰੱਖ ਦਿੱਤਾ ਗਿਆ ਹੈ।