ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਮਾਉਂਟ ਲਿਟੇਰਾ ਜੀ ਸਕੂਲ ਦਾ ‘ਡਾ. ਰਾਧਾਕ੍ਰਿਸ਼ਨਨ ਐਵਾਰਡ ਫਾਰ ਦਿ ਡਿਜੀਟਲ ਸਕੂਲ ਆਫ਼ ਦਿ ਈਅਰ’ ਨਾਲ ਸਨਮਾਨ

Ad Position 21
No active advertisement
ਅਜੀਤ ਡੈਸਕ 14-07-2026

 ਛੇਹਰਟਾ, 12 ਜੁਲਾਈ (ਪੱਤਰ ਪ੍ਰੇਰਕ)-ਮਾਉਂਟ ਲਿਟੇਰਾ ਜੀ ਸਕੂਲ, ਅੰਮ੍ਰਿਤਸਰ (ਥਾਂਦੇ) ਵਲੋਂ ਸਿੱਖਿਆ ਦੇ ਖੇਤਰ ਵਿਚ ਨਿਭਾਈਆਂ ਜਾ ਰਹੀਆਂ। ਸ਼ਲਾਘਾਯੋਗ ਸੇਵਾਵਾਂ ਨੂੰ ਵੇਖਦੇ ਹੋਏ ਬੀਤੇ ਦਿਨੀ ਪਾਰਕ ਪਲਾਜ਼ਾ ਜ਼ੀਰਕਪੁਰ ਵਿਖੇ ਕਰਵਾਏ ਗਏ ਐਜੂਕੇਸ਼ਨ ਐਕਸੀਲੈਂਸ ਸਮਾਗਮ ਦੌਰਾਨ ਮਾਊਂਟ ਲਿਟੇਰਾ ਜੀ ਸਕੂਲ ਨੂੰ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਐਵਾਰਡ ਫਾਰ ਦਿ ਡਿਜੀਟਲ ਸਕੂਲ ਆਫ਼ ਦਿ ਈਅਰ ਨਾਲ ਸਨਮਾਨਿਤ ਕੀਤਾ ਗਿਆ ਹੈ, ਜੋ ਕਿ ਸਕੂਲ ਦੇ ਡਾਇਰੈਕਟਰ ਗੁਰਕੀਰਤ ਸਿੰਘ ਖਾਪੜਖੇੜੀ ਵਲੋਂ ਇਹ ਸਨਮਾਨ ਪ੍ਰਾਪਤ ਕੀਤਾ। ਡਾਇਰੈਕਟਰ ਗੁਰਕੀਰਤ ਸਿੰਘ ਨੇ ਕਿਹਾ ਕਿ ਇਹ ਐਵਾਰਡ ਪਾਠਕ੍ਰਮ ਵਿਚ ਡਿਜੀਟਲ ਲਰਨਿੰਗ ਦੇ ਮਿਲਾਪ ਲਈ ਕੀਤੇ ਸ਼ਾਨਦਾਰ ਯਤਨਾਂ ਅਤੇ ਨਵੀਨਤਾ ਦੀ ਸਵੀਕ ਵਜੋਂ ਦਿੱਤਾ ਗਿਆ। ਇਹ ਸਨਮਾਨ ਸਕੂਲ ਦੀ ਭਵਿੱਖ-ਉਮੀਦ,ਪ੍ਰੋਗਟ, ਵਿਦਿਆਰਥੀ-ਕੇਂਦਰਤ ਸਿੱਖਣ ਵਾਤਾਵਰਨ ਦੀ ਨਿਰਮਾਣ-ਇੱਛਾ ਤੇ ਤਕਨਾਲੋਜੀ ਉੱਤੇ ਭਰੋਸੇ ਨੂੰ ਦਰਸਾਉਂਦਾ ਹੈ। ਡਾਇਰੈਕਟਰ ਗੁਰਕੀਰਤ ਸਿੰਘ ਨੇ ਇਹ ਸਨਮਾਨ ਮਿਲਣ ‘ਤੇ ਸਮਰਪਿਤ ਅਧਿਆਪਕਾਂ ਉਤਸ਼ਾਹਿਤ ਵਿਦਿਆਰਥੀਆਂ ਤੇ ਸਹਿਯੋਗੀ ਮਾਪਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਬਦੌਲਤ ਹੀ ਸਕੂਲ ਨੂੰ ਇਹ ਪ੍ਰਾਪਤੀ ਸੰਭਵ ਹੋਈ। ਉਨ੍ਹਾਂ ਕਿਹਾ, ‘ਇਹ ਪੜਤਾਲ ਸਾਨੂੰ ਡਿਜੀਟਲ ਐਜੂਕੇਸ਼ਨ ਵਿਚ ਨਿਰੰਤਰ ਸੁਧਾਰ ਲਈ ਅਤੇ ਹਰ ਬੱਚੇ ਨੂੰ ਤਕਨਾਲੋਜੀ ਨਿਰਧਾਰਤ, ਸਮੁੱਚੀ ਸਿੱਖਿਆ ਰਾਹੀਂ ਭਵਿੱਖ ਲਈ ਤਿਆਰ ਕਰਨ ਵੱਲ ਪ੍ਰੇਰਿਤ ਕਰਦੀ ਹੈ।’ ਮਾਉਂਟ ਲਿਟੇਰਾ ਜੀ ਸਕੂਲ ਅੰਮ੍ਰਿਤਸਰ ਐਜੂਕੇਸ਼ਨ ਮੀਡੀਆ ਤੇ ਐਜੂਕੇਸ਼ਨ ਐਕਸੀਲੈਂਸ ਕਾਂਕਲੇਵ ਦੇ ਆਯੋਜਕਾਂ ਦਾ ਦਿਲੋਂ ਧੰਨਵਾਦ ਕਰਦਾ ਹੈ, ਜਿਨ੍ਹਾਂ ਨੇ ਸਕੂਲ ਦੀ ਨਵੀਨਤਾ ਅਤੇ ਉਤਕ੍ਰਿਸ਼ਟਤਾ ਦੀ ਯਾਤਰਾ ਨੂੰ ਸਨਮਾਨਿਤ ਕੀਤਾ।

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਕਈ ਪਰਿਵਾਰ ਭਾਜਪਾ ’ਚ ਸ਼ਾਮਿਲ ਅਗਲੀ ਖ਼ਬਰ ਨੈਸ਼ਨਲ ਹਾਈਵੇ ਤੋਂ ਗੰਨ ਪੁਆਇੰਟ ’ਤੇ ਖੋਹੀ ਗੱਡੀ ਪਿੰਡ ਨੌਰਾ ਤੋਂ ਮਿਲੀ
Ad Position 24
No active advertisement