ਬਾਬਾ ਬਕਾਲਾ ਸਾਹਿਬ, 12 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਹਲਕਾ ਬਾਬਾ ਬਕਾਲਾ ਸਾਹਿਬ ਵਿਚ ਐੱਸ.ਆਈ.ਆਰ. ਵੋਟ ਸੁਧਾਈ ਦਾ ਕੰਮ ਪੂਰੇ ਜ਼ੋਰਾਂ ‘ਤੇ ਚੱਲ ਰਿਹਾ ਹੈ । ਇਸ ਸੰਬੰਧੀ ਐੱਸ.ਡੀ.ਐੱਮ.-ਕਮ- ਮੁੱਖ ਚੋਣ ਅਫਸਰ ਬਾਬਾ ਬਕਾਲਾ ਸਾਹਿਬ ਜਸ਼ਨਜੀਤ ਸਿੰਘ ਨੇ ਹਲਕੇ ਦੇ ਬੂਥ ਨੰਬਰ 131 ਜੱਲੂਪੁਰ ਖੈੜਾ ਦੇ ਬੀ.ਐੱਲ.ਓ. ਕੈਪਟਨ ਸਿੰਘ ਨੂੰ ਸਨਮਾਨਿਤ ਕੀਤਾ । ਕੈਪਟਨ ਸਿੰਘ ਨੇ ਸਮੇਂ ਤੋਂ ਪਹਿਲਾਂ ਐੱਸ.ਆਈ.ਆਰ. ਵੋਟ ਸੁਧਾਈ ਦੇ ਫਾਰਮ ਵੋਟਰਾਂ ਨੂੰ ਵੰਡ ਕੇ, ਭਰ ਕੇ, ਫੋਟੋ ਅਤੇ ਦਸਤਾਵੇਜ 100% ਇਕੱਠੇ ਕੀਤੇ ਅਤੇ ਆਨਲਾਈਨ ਪੋਰਟਲ ‘ਤੇ ਭਰ ਕੇ ਇਹ ਕੰਮ ਮੁਕੰਮਲ ਕੀਤਾ। ਐੱਸ.ਡੀ.ਐੱਮ. ਜਸ਼ਨਜੀਤ ਸਿੰਘ ਨੇ ਬੀ.ਐੱਲ.ਓ. ਕੈਪਟਨ ਸਿੰਘ ਨੂੰ ਕੰਮ ਕਰਨ ‘ਤੇ ਪ੍ਰਸ਼ੰਸਾ ਪੱਤਰ ਦਿੱਤਾ ਅਤੇ ਵਧਾਈ ਦਿੱਤੀ । ਕੈਪਟਨ ਸਿੰਘ ਨੇ ਜ਼ਿਲ੍ਹੇ ਅੰਮ੍ਰਿਤਸਰ ‘ਚੋ ਦੂਸਰਾ ਸਥਾਨ ਹਾਸਿਲ ਕੀਤਾ ਹੈ। ਇਸ ਮੌਕੇ ਇਲੈਕਸ਼ਨ ਸੁਪਰਵਾਈਜਰ ਸਿਧਾਰਥ ਕੁਮਾਰ ਅਤੇ ਹਰਪਾਲ ਸਿੰਘ ਵੀ ਹਾਜ਼ਰ ਸਨ ।
ਐੱਸ.ਡੀ.ਐੱਮ. ਬਾਬਾ ਬਕਾਲਾ ਸਾਹਿਬ ਜਸ਼ਨਜੀਤ ਸਿੰਘ ਵਲੋਂ ਬੀ.ਐੱਲ.ਓ. ਕੈਪਟਨ ਸਿੰਘ ਦਾ ਸਨਮਾਨ
ਅਜੀਤ ਡੈਸਕ
13-07-2026