ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਈ. ਟੀ. ਓ. ਨੇ ਸੜਕ ਦੀ ਸਪੈਸ਼ਲ ਰਿਪੇਅਰ ਦੇ ਕੰਮ ਦੀ ਕਰਾਈ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 13-07-2026

 ਜੰਡਿਆਲਾ ਗੁਰੂ 12 ਜੁਲਾਈ (ਪ੍ਰਮਿੰਦਰ ਸਿੰਘ ਜੋਸਨ, ਅੰਮ੍ਰਿਤਪਾਲ ਸਿੰਘ)- ਜੰਡਿਆਲਾ ਗੁਰੂ ਹਲਕੇ ਦੇ ਵਿਧਾਇਕ ਅਤੇ ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਜੰਡਿਆਲਾ-ਵੈਰੋਵਾਲ ਰੋਡ ਤੋਂ ਪੱਖੋਕੇ ਵਾਇਆ ਦਰਗਾਹ ਬਾਬਾ ਸ਼ੇਖ ਫੱਤਾ ਜੀ ਸੜਕ ਦੀ ਸਪੈਸ਼ਲ ਰਿਪੇਅਰ ਦੇ ਕੰਮ ਦੀ ਰਸਮੀ ਸ਼ੁਰੂਆਤ ਕੀਤੀ ਅਤੇ ਇਸ ਸੜਕ ਦੀ ਕੁੱਲ ਲੰਬਾਈ 6.55 ਕਿਲੋਮੀਟਰ, ਚੌੜਾਈ 10 ਫੁੱਟ ਹੈ ਅਤੇ ਇਸ ਪ੍ਰੋਜੈਕਟ ‘ਤੇ 1 ਕਰੋੜ 82 ਲੱਖ 67 ਹਜ਼ਾਰ ਰੁਪਏ ਦੀ ਲਾਗਤ ਆਵੇਗੀ ਅਤੇ ਇਸ ਕੰਮ ਨੂੰ 6 ਮਹੀਨਿਆਂ ਵਿਚ ਮੁਕੰਮਲ ਕੀਤਾ ਜਾਵੇਗਾ। ਇਹ ਹੈ ਸੰਪਰਕ ਸੜਕ ਪੰਜਾਬ ਮੰਡੀ ਬੋਰਡ, ਜ਼ਿਲ੍ਹਾ ਤਰਨ ਤਾਰਨ (ਮਾਰਕੀਟ ਕਮੇਟੀ ਤਰਨ ਤਾਰਨ) ਅਧੀਨ ਆਉਂਦੀ ਹੈ। ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਸੜਕ ਦੀ ਮੁਰੰਮਤ ਨਾਲ ਇਲਾਕੇ ਦੇ ਹਜ਼ਾਰਾਂ ਵਸਨੀਕਾਂ, ਕਿਸਾਨਾਂ ਅਤੇ ਰਾਹਗੀਰਾਂ ਨੂੰ ਆਵਾਜਾਈ ਦੀ ਬਿਹਤਰ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਸਾਲਾਂ ਤੱਕ ਜੰਡਿਆਲਾ ਗੁਰੂ ਹਲਕੇ ਨੂੰ ਅਣਗੌਲਿਆ ਰੱਖਿਆ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹਲਕੇ ਵਿਚ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਇਆ ਗਿਆ ਹੈ। ਅੱਜ ਜੰਡਿਆਲਾ ਗੁਰੂ ਵਿਕਾਸ ਦੇ ਮਾਮਲੇ ਵਿਚ ਸੂਬੇ ਦੇ ਮੋਹਰੀ ਹਲਕਿਆਂ ਵਿਚ ਆਪਣਾ ਸਥਾਨ ਬਣਾ ਚੁੱਕਾ ਹੈ ।

Ad Position 22
No active advertisement
ਪਿਛਲੀ ਖ਼ਬਰ ਨਾਮਧਾਰੀ ਸੁੱਖਦੇਵ ਉੱਤਰਾਖੰਡ ਦਾ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਵਲੋਂ ਸਨਮਾਨ ਅਗਲੀ ਖ਼ਬਰ ਪਿੰਡ ਮੱਲ੍ਹੀਆਂ ਵਿਚ ਗ਼ਰੀਬ ਵਿਧਵਾ ਦੇ ਘਰ ਦੀ ਛੱਤ ਡਿੱਗੀ, ਪੰਜ ਜਣੇ ਜ਼ਖ਼ਮੀ
Ad Position 24
No active advertisement