ਨਵਾਂ ਪਿੰਡ, 12 ਜੁਲਾਈ (ਜਸਪਾਲ ਸਿੰਘ)- ਕਰਨ ਪ੍ਰਯਾਗ ਉੱਤਰਾਖੰਡ ਵਿਖੇ ਬਹੁਚਰਚਿਤ ਨਿਹੰਗ ਸਿੰਘਾਂ ਦਾ ਮਾਮਲਾ ਸੁਲਝਾਉਣ ’ਚ ਸਾਹਮਣੇ ਆਏ ਇਕ ਵੱਡੇ ਨਾਂ ਨਾਮਧਾਰੀ ਸੁਖਦੇਵ ਸਿੰਘ, ਸਹਿਬਾਜਪੁਰ ਉੱਤਰਾਖੰਡ ਦਾ ਦਸਮੇਸ਼ ਤਰਨਾ ਦਲ ਦਲ ਦੇ ਹੈੱਡ ਕੁਆਰਟਰ ਵਿਖੇ ਪੁੱਜਣ ’ਤੇ ਦਲ ਦੇ ਮੁਖੀ ਫ਼ਕਰ-ਏ-ਕੌਮ ਮਹਾਕਾਲ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਜਥੇ. ਬਾਬਾ ਮੇਜਰ ਸਿੰਘ ਸੋਢੀ ਵਲੋਂ ‘ਅਜੀਤ’ ਵਿਸ਼ੇਸ਼ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਪਰੋਕਤ ਨਾਮਧਾਰੀ ਸੁਖਦੇਵ ਸਿੰਘ ਸਹਿਬਾਜ਼ਪੁਰੀ ਜੋ ਕਿ ਉੱਤਰਾਖੰਡ ਵਿਖੇ ਨਾਮੀ ਹਸਤੀ ਹਨ। ਪਿਛਲੇ ਦਿਨੀਂ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਗਏ ਨਿਹੰਗ ਸਿੰਘਾਂ ਨਾਲ ਕਰਨ ਪ੍ਰਯਾਗ, ਉੱਤਰਾਖੰਡ ਵਿਖੇ ਕੁਝ ਸਥਾਨਕ ਵਾਸੀਆਂ ਨਾਲ ਹੋਏ ਤਕਰਾਰ ਤੇ ਉਸ ਤੋਂ ਬਾਅਦ ਸਥਾਨਕ ਪੁਲਿਸ ਵਲੋਂ ਇੱਕਤਰਫਾ ਕਾਰਵਾਈ ਕਰਦਿਆਂ ਨਿਹੰਗ ਸਿੰਘ ‘ਤੇ ਐੱਫ. ਆਰ. ਆਈ. ਦਰਜ. ਕਰਕੇ ਉਨ੍ਹਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਸੀ। ਉਨ੍ਹਾਂ ਦੀ ਰਿਹਾਈ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਜਥੇ. ਬਾਬਾ ਬਲਬੀਰ ਸਿੰਘ 96 ਕਰੋੜੀ ਤੇ ਹੋਰ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਉਨ੍ਹਾਂ ਦੀ ਸੇਵਾ ਨਿਹੰਗ ਸਿੰਘਾਂ ਨੂੰ ਰਿਹਾਅ ਕਰਵਾਉਣ ਦੀ ਲਗਾਈ ਗਈ ਸੀ । ਉੱਥੇ ਇਸ ਸਾਰੀ ਕਾਨੂੰਨੀ ਚਾਰਾਜੋਈ ’ਚ ਨਾਮਧਾਰੀ ਸੁਖਦੇਵ ਸਿੰਘ ਦੀ ਵੱਡੀ ਭੂਮਿਕਾ ਰਹੀ ਸੀ। ਉਨ੍ਹਾਂ ਦੇ ਅੱਜ ਆਪਣੇ ਹੋਰਾਂ ਸਾਥੀਆਂ ਨਾਲ ਏਥੇ ਪੁੱਜਣਾ ਤੇ ਉਨ੍ਹਾਂ ਦਾ ਦਲ ਪੰਥ ਵਲੋਂ ਮਾਨ ਸਨਮਾਨ ਕੀਤਾ ਗਿਆ ਹੈ। ਇਸ ਮੌਕੇ ਨਾਮਧਾਰੀ ਸੁਖਦੇਵ ਸਿੰਘ ਨੇ ਕਿਹਾ ਕਿ ਉਹ ਦਲ ਤੇ ਬਾਬਾ ਮੇਜਰ ਸਿੰਘ ਦੇ ਜਾਹੋ ਜਲਾਲ ਤੋਂ ਬਹੁਤ ਪ੍ਰਭਾਵਿਤ ਹੋਏ ਹਨ ਤੇ ਉਨ੍ਹਾਂ ਨੂੰ ਏਥੇ ਆਉਣ ‘ਤੇ ਭਾਰੀ ਸਕੂਨ ਮਿਲਿਆ ਹੈ।
ਨਾਮਧਾਰੀ ਸੁੱਖਦੇਵ ਉੱਤਰਾਖੰਡ ਦਾ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਵਲੋਂ ਸਨਮਾਨ
ਅਜੀਤ ਡੈਸਕ
13-07-2026