ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

‘ਸਤਲੁਜ’ ਫ਼ਿਲਮ ’ਤੇ ਪਾਬੰਦੀ ਖ਼ਿਲਾਫ਼ ਗੁਰਦੁਆਰਾ ਬੋਹੜ ਸਾਹਿਬ ਚਾਸਵਾਲ ਤੋਂ ਕੱਢਿਆ ਰੋਸ ਮਾਰਚ ਹਜ਼ਾਰਾਂ ਲਾਵਾਰਿਸ ਲਾਸ਼ਾਂ ਦਾ ਵਾਰਿਸ ਖਾਲੜਾ ਖੁਦ ਲਾਵਾਰਸ ਬਣ ਕੇ ਰਹਿ ਗਿਆ-ਟੌਹੜਾ

Ad Position 21
No active advertisement
ਅਜੀਤ ਡੈਸਕ 13-07-2026

 ਭਾਦਸੋਂ, 12 ਜੁਲਾਈ (ਗੁਰਬਖਸ ਸਿੰਘ ਵੜੈਚ)-ਮਨੁੱਖੀ ਅਧਿਕਾਰਾਂ ਦੇ ਆਲੰਬਰਦਾਰ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਬਣੀ ਫ਼ਿਲਮ ‘ਸਤਲੁਜ’ ’ਤੇ ਪਾਬੰਦੀ ਲਾਉਣ ਖ਼ਿਲਾਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਦੀ ਅਗਵਾਈ ’ਚ ਗੁਰਦੁਆਰਾ ਬੋਹੜ ਸਾਹਿਬ ਚਾਸਵਾਲ ਤੋਂ ਬੱਸ ਸਟੈਂਡ ਭਾਦਸੋਂ ਤੱਕ ਵਿਸ਼ਾਲ ਰੋਸ ਮਾਰਚ ਕੱਢਿਆ। ਰੋਸ ਮਾਰਚ ਵਿਚ ਵੱਖ-ਵੱਖ ਧਾਰਮਿਕ ਜਥੇਬੰਦੀਆਂ, ਸਿੱਖ, ਹਿੰਦੂ ਭਾਈਚਾਰਾ, ਮੁਸਲਿਮ ਭਾਈਚਾਰਾ ਤੇ ਵੱਖ-ਵੱਖ ਵਰਗਾਂ ਦੇ ਅਮਨ ਪਸੰਦ ਲੋਕ ਸ਼ਾਮਿਲ ਹੋਏ। ਇਹ ਰੋਸ ਮਾਰਚ ਬੱਸ ਸਟੈਂਡ ਭਾਦਸੋਂ ਤੱਕ ਪੁੱਜਿਆ ਜਿਥੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਫ਼ਿਲਮ ’ਤੇ ਪਾਬੰਦੀ ਲਾਉਣ ਦੀ ਨਿੰਦਾ ਕੀਤੀ ਤੇ ਇਸ ਨੂੰ ਤੁਰੰਤ ਰਿਲੀਜ਼ ਕਰਨ ਦੀ ਮੰਗ ਕੀਤੀ। ਗੱਲਬਾਤ ਕਰਦੇ ਹੋਏ ਜਥੇਦਾਰ ਸਤਵਿੰਦਰ ਸਿੰਘ ਟੌਹੜਾ, ਜਥੇਦਾਰ ਰਣਧੀਰ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਦੇ ਉਸ ਦਰਦ ਨਾਲ ਕਾਲੇ ਦੌਰ ਨੂੰ ਦੁਨੀਆਂ ਸਾਹਮਣੇ ਲਿਆਉਣ ਦੇ ਲਈ ਭਾਈ ਖਾਲੜਾ ਨੇ ਆਪਣਾ ਜੀਵਨ ਸਮਰਪਿਤ ਕਰ ਦਿੱਤਾ। ਉਨ੍ਹਾਂ ਕਿਹਾ ਕਿ ਖਾਲੜਾ ਬਿਨਾ ਹਥਿਆਰਾ ਤੋਂ ਲੜਾਈ ਲੜਕੇ ਹਮੇਸ਼ਾ ਮਨੁੱਖਤਾ ਦੇ ਅਧਿਕਾਰਾਂ ਦੀ ਗੱਲ ਕਰਦਾ ਸੀ ਪਰ ਉਸ ਸਮੇਂ ਦੀਆਂ ਸਰਕਾਰਾਂ ਨੇ ਖਾਲੜਾ ਨੂੰ ਲਾਵਾਰਸ ਬਣਾ ਕੇ ਸ਼ਹੀਦ ਕੀਤਾ। ਉਨ੍ਹਾਂ ਕਿਹਾ ਕਿ ਖਾਲੜਾ ਦੀ ਲੜਾਈ ਗੰਦੇ ਸਿਸਟਮ ਦੇ ਖ਼ਿਲਾਫ਼ ਸੀ ਨਾ ਕਿ ਕਿਸੇ ਫਿਰਕੇ ਦੀ ਲੜਾਈ ਸੀ, ਉਨ੍ਹਾਂ ਨੇ ਉਸ ਸਮੇਂ 100 ਦੇ ਕਰੀਬ ਹਿੰਦੂ ਨੌਜਵਾਨਾਂ ਦੀਆਂ ਲਾਵਾਰਸ ਲਾਸ਼ਾਂ ਦੀ ਵੀ ਪੁਸ਼ਟੀ ਕਰਕੇ ਮਨੁੱਖਤਾਂ ਲਈ ਕਾਰਜ ਕੀਤਾ ਸੀ ਉਨ੍ਹਾਂ ਵਲੋਂ ਕੀਤੇ ਯਤਨਾਂ ਨਾਲ ਹਜ਼ਾਰਾਂ ਪਰਿਵਾਰਾਂ ਨੂੰ ਇਨਸਾਫ ਦੀ ਆਸ ਵੱਜੀ ਸੀ, ਜਿਨ੍ਹਾਂ ਦੇ ਨੌਜਵਾਨ ਪੁੱਤਰ ਲਾਪਤਾ ਕਰ ਦਿੱਤੇ ਗਏ ਸਨ ਪਰ ਦੁੱਖਦਾਈ ਪਹਿਲੂ ਇਹ ਹੈ ਕਿ ਲੋਕਾਂ ਦੀ ਆਸ ਬਣੇ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਜਸਵੰਤ ਸਿੰਘ ਖਾਲੜਾ ਨੂੰ ਵੀ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਭਾਈ ਖਾਲੜਾ ਨੇ ਲੋਕਤੰਤਰੀ ਢੰਗ ਨਾਲ ਆਪਣੀ ਆਵਾਜ਼ ਬੁਲੰਦ ਕੀਤੀ ਸੀ ਅਤੇ ਜਿਸ ਕਾਰਨ ਸਤੰਬਰ 1995 ਨੂੰ ਉਨ੍ਹਾਂ ਨੂੰ ਅਗਵਾ ਕਰਕੇ ਸ਼ਹੀਦ ਕਰ ਦਿੱਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਭਾਈ ਜਸਵੰਤ ਸਿੰਘ ਖਾਲੜਾ ਦੇ ਸੇਵਾਵਾਂ ਨੂੰ ਦੇਖਦੇ ਪੰਥ ਰਤਨ ਨਾਲ ਨਿਵਾਜਿਆ ਜਾਵੇ ਤੇ ਅਪੀਲ ਵੀ ਕੀਤੀ ਕਿ ਸੱਚੀਆ ਇਤਿਹਾਸਿਕ ਘਟਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਤੋਂ ਨਾ ਰੋਕਿਆ ਜਾਵੇ ਅਤੇ ਫ਼ਿਲਮ ਸਤਲੁਜ ਨੂੰ ਜਲਦ ਰਿਲੀਜ਼ ਕੀਤਾ ਜਾਵੇ। ਇਸ ਮੌਕੇ ਭਾਈ ਰਣਧੀਰ ਸਿੰਘ ਢੀਂਡਸਾ, ਜਥੇਦਾਰ ਹਰਮੇਲ ਸਿੰਘ ਗੋਬਿੰਦਪੁਰਾ, ਦਰਸ਼ਨ ਸਿੰਘ ਧਾਰਨੀ, ਨਾਜਰ ਸਿੰਘ ਟਿਵਾਣਾ, ਹਰਭਜਨ ਸਿੰਘ ਟੌਹੜਾ, ਅੰਗਰੇਜ ਸਿੰਘ ਸਰਪੰਚ ਚਾਸਵਾਲ, ਜਸਵੰਤ ਸਿੰਘ ਦੇਵੇ, ਗੁਰਮੇਲ ਸਿੰਘ ਖੱਟੜਾ, ਅਮਰਜੀਤ ਸਿੰਘ ਟਿਵਾਣਾ, ਜਥੇਦਾਰ ਪਾਲਾ ਸਿੰਘ, ਮਾ. ਰਾਮਸਰੂਪ ਸਿੰਘ, ਪਰਦੀਪ ਕੁੰਦਰਾ, ਡਿੰਪਲ ਅਗਰਵਾਲ, ਰਾਜਕੁਮਾਰ ਖਨੌੜਾ, ਮਲੂਕ ਖਾਂ, ਪ੍ਰਿਥੀ ਚੰਦ, ਕਰਨਵੀਰ ਖਾਂ, ਮਾ. ਮਨੋਹਰ ਸਿੰਘ, ਮਹਿੰਗਾ ਸਿੰਘ ਭੜੀ, ਕੁਲਬੀਰ ਸਿੰਘ ਖਨੌੜਾ, ਗੁਰਪ੍ਰੀਤ ਸਿੰਘ ਘੁੰਡਰ, ਨਿਸ਼ਾਨ ਸਿੰਘ, ਜੋਗਿੰਦਰ ਸਿੰਘ ਲੌਟ, ਪ੍ਰਤਾਪ ਸਿੰਘ ਨਾਨੋਵਾਲ, ਬਲਵੀਰ ਸਿੰਘ ਨਾਨੋਵਾਲ, ਸਤਨਾਮ ਸਿੰਘ ਖਾਲਸਾ, ਬਲਵੀਰ ਸਿੰਘ ਖੱਟੜਾ, ਹਰਜਿੰਦਰ ਸਿੰਘ, ਲਖਵਿੰਦਰ ਸਿੰਘ, ਲਖਵਿੰਦਰ ਸਿੰਘ ਰੂਪਰਾਏ, ਦਵਿੰਦਰ ਸਿੰਘ ਕਾਕਾ, ਸੱਜਣ ਸਿੰਘ ਸੁਧੇਵਾਲ, ਕਰਨੈਲ ਸਿੰਘ ਸਕਰਾਲੀ, ਰਣਵੀਰ ਸਿੰਘ ਸੰਧੂ, ਅਕਾਲਜੋਤ ਸਿੰਘ, ਗੁਰਦੀਪ ਸਿੰਘ ਦੇਵੇ, ਬਲਵੀਰ ਸਿੰਘ ਚਾਸਵਾਲ, ਤਰਸੇਮ ਸਿੰਘ ਜਿੰਦਲਪੁਰ, ਭਗਵੰਤ ਸਿੰਘ ਕਾਲਸਨਾ, ਜਸਵਿੰਦਰ ਸਿੰਘ ਝੰਬਾਲੀ, ਉਜਾਗਰ ਸਿੰਘ ਦਰਗਾਪੁਰ, ਨਰਿੰਦਰ ਸਿੰਘ ਦਰਗਾਪੁਰ, ਰਾਮ ਸਿੰਘ ਆਲੋਵਾਲ, ਕਰਮਜੀਤ ਕੌਰ ਖੇੜੀ ਜੱਟਾਂ, ਤਜਿੰਦਰ ਸਿੰਘ ਪੰਧੇਰ, ਲੱਖੀ ਸਕਰਾਲੀ, ਜੈਸਿੰਘ ਸਕਰਾਲੀ, ਜਗਰੂਪ ਸਿੰਘ ਸੁਧੇਵਾਲ, ਸਤਬੀਰ ਸਿੰਘ ਹੱਲਾ, ਗੁਰਪ੍ਰੀਤ ਸਿੰਘ ਹੱਲਾ, ਹਰਜੀਤ ਸਿੰਘ ਘੁੰਡਰ, ਮਲਕੀਤ ਸਿੰਘ ਜਾਤੀਵਾਲ, ਭਿੰਦਰ ਸਿੰਘ ਮਾਨ, ਦਰਸ਼ਨ ਸਿੰਘ ਮਾਨ ਬਹਿਬਲਪੁਰ ਸਮੇਤ ਵੱਖ-ਵੱਖ ਪਿੰਡਾਂ ਦੀਆਂ ਗੁਰਦੁਆਰਾ ਸਾਹਿਬ ਕਮੇਟੀਆ ਦੇ ਪ੍ਰਧਾਨ ਤੇ ਮੈਂਬਰ ਇਲਾਕਾ ਵਾਸੀ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਸਿਆਸੀ ਰੰਜਿਸ਼ ਤਹਿਤ ਮੇਰੇ ਤੇ ਮੇਰੇ 72 ਸਾਲਾ ਪਿਤਾ ’ਤੇ ਨਾਜਾਇਜ਼ ਪਰਚੇ ਦਰਜ ਕਰਵਾਏ ਗਏ-ਅਮਨ ਢੋਟ ਅਗਲੀ ਖ਼ਬਰ ਨਾਮਧਾਰੀ ਸੁੱਖਦੇਵ ਉੱਤਰਾਖੰਡ ਦਾ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਵਲੋਂ ਸਨਮਾਨ
Ad Position 24
No active advertisement