12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਖਡੂਰ ਸਾਹਿਬ ਦੇ ਵੱਖ-ਵੱਖ ਪਿੰਡਾਂ ’ਚ ਕੱਢਿਆ ਮੋਟਰਸਾਈਕਲ ਮਾਰਚ

Ad Position 21
No active advertisement
ਅਜੀਤ ਡੈਸਕ 16-07-2026
ਖਡੂਰ ਸਾਹਿਬ, 15 ਜੁਲਾਈ (ਰਸ਼ਪਾਲ ਸਿੰਘ ਕੁਲਾਰ)- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਤਹਿਸੀਲ ਖਡੂਰ ਸਾਹਿਬ ਦੇ ਅਧੀਨ ਆਉਂਦੇ ਪੰਜਾਂ ਜ਼ੋਨਾਂ ਸ੍ਰੀ ਗੁਰੂ ਅੰਗਦ ਦੇਵ ਜੀ, ਸ਼ਹੀਦ ਬਾਬਾ ਬਲਾਕਾ ਸਿੰਘ ਕੰਗ, ਟਾਂਡਾ ਜ਼ੋਨ, ਖਡੂਰ ਸਾਹਿਬ ਜ਼ੋਨ ਅਤੇ ਬਾਬਾ ਦਹੀਆ ਜੀ ਜ਼ੋਨ ਵਲੋਂ ਜ਼ੋਨ ਪ੍ਰਧਾਨ ਜਗਜੀਤ ਸਿੰਘ ਭਲੋਜਲਾ, ਹਰਬਿੰਦਰਜੀਤ ਸਿੰਘ ਕੰਗ, ਕੁਲਵੰਤ ਸਿੰਘ ਭੈਲ, ਪਾਖਰ ਸਿੰਘ ਲਾਲਪੁਰਾ ਅਤੇ ਸੁਖਚੈਨ ਸਿੰਘ ਅੱਲੋਵਾਲ ਦੀ ਅਗਵਾਈ ਹੇਠ ਦੇਸ਼ ਬਚਾਓ ਮੋਰਚੇ ਦੇ ਸੱਦੇ ’ਤੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ਼ ਅਤੇ ਲੋਕਾਂ ਨੂੰ ਆਉਂਦੇ ਦਿਨਾਂ ਤੱਕ ਸਰਕਾਰਾ ਦੇ ਖਿਲਾਫ਼ ਇਕ ਵੱਡੇ ਸੰਘਰਸ਼ ਵਾਸਤੇ ਪ੍ਰੇਰਿਤ ਕਰਨ ਲਈ ਵੱਖ-ਵੱਖ ਪਿੰਡਾਂ ਵਿਚ ਵੱਡੇ ਕਾਫ਼ਲਿਆਂ ਦੇ ਰੂਪ ’ਚ ਮੋਟਰਸਾਈਕਲ ਮਾਰਚ ਕੱਢਦੇ ਹੋਏ ਐਸ.ਡੀ.ਐਮ. ਦਫਤਰ ਖਡੂਰ ਸਾਹਿਬ ਵਿਖੇ ਪਹੁੰਚ ਕੇ ਮੰਗ ਪੱਤਰ ਦਿੱਤਾ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰੈਸ ਸਕੱਤਰ ਹਰਜਿੰਦਰ ਸਿੰਘ ਘੱਗੇ ਅਤੇ ਬਿਕਰਮਜੀਤ ਸਿੰਘ ਮੀਆਂਵਿੰਡ ਨੇ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਦੇ ਸੀਨੀਅਰ ਮੀਤ ਪ੍ਰਧਾਨ ਦਿਆਲ ਸਿੰਘ ਮੀਆਂਵਿੰਡ ਅਤੇ ਜ਼ਿਲ੍ਹਾ ਜਥੇਬੰਦਕ ਸਕੱਤਰ ਹਰਬਿੰਦਰਜੀਤ ਸਿੰਘ ਕੰਗ ਮੋਟਰਸਾਈਕਲ ਮਾਰਚ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਸੈਂਕੜਿਆਂ ਦੀ ਗਿਣਤੀ ਵਿਚ ਇਕੱਤਰ ਹੋਏ ਕਿਸਾਨਾਂ ਮਜਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੇਸ਼ੱਕ ਕੇਂਦਰ ਸਰਕਾਰ ਕਰ ਮੁਕਤ ਸਮਝੌਤੇ ਨੂੰ ਲਾਭਕਾਰੀ ਦਰਸਾਅ ਰਹੀ ਹੈ, ਪਰ ਇਸ ਦੇ ਲਾਗੂ ਹੋਣ ਨਾਲ ਹਰੇਕ ਵਰਗ ਦਾ ਨੁਕਸਾਨ ਹੋਣਾ ਤੈਅ ਹੈ। ਉਨ੍ਹਾਂ ਕਿਹਾ ਕਿ ਹਿੱਕ ਦੇ ਜ਼ੋਰ ਨਾਲ ਰਾਜ ਕਰਨ ਵਾਲੀ ਭਾਜਪਾ ਦੀ ਮੋਦੀ ਸਰਕਾਰ ਦੀ ਨੀਂਦ ਖੋਲ੍ਹਣ ਵਾਸਤੇ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਏਕਤਾ ਦਾ ਪ੍ਰਦਰਸ਼ਨ ਕਰਦਿਆਂ ਕਿਸਾਨ ਭਵਨ ਦਿੱਲੀ ਵਿਖੇ ਬੇ ਮਿਸਾਲ ਮਹਾਂਪੰਚਾਇਤ ਕੀਤੀ ਜਾ ਰਹੀ ਹੈ, ਜਿਸ ਦਾ ਮੰਤਵ ਕਿਸਾਨਾਂ ਦੀਆਂ ਭਵਿੱਖਤ ਯੋਜਨਾਵਾਂ ਕਾਰਨ ਹੋਣ ਵਾਲੇ ਨੁਕਸਾਨ ਪ੍ਰਤੀ ਦੇਸ਼ ਦੀ ਜਨਤਾ ਨੂੰ ਜਗਾਉਣਾ ਹੈ ਅਤੇ ਨਾਲ ਹੀ ਕੇਂਦਰ ਦੀ ਪਿਛਲੱਗ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਦੁਬਾਰਾ ਤੋ ਲਿਆਂਦੀ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਲਈ ਵੱਡੇ ਸੰਘਰਸ਼ ਸਮੇਂ ਦੀ ਮੁੱਖ ਲੋੜ ਹੈ, ਜਿਸ ਲਈ ਕਿਸਾਨ, ਮਜ਼ਦੂਰ, ਦੁਕਾਨਦਾਰ, ਛੋਟਾ ਵਪਾਰੀ, ਮੁਲਾਜ਼ਮ, ਵਿਦਿਆਰਥੀ ਸੰਗਠਨਾਂ ਦੇ ਇਕੱਠ ਇਕ ਸਾਰਥਿਕ ਰੋਲ ਅਦਾ ਕਰਨਗੇ। ਇਸ ਮੌਕੇ ਸਤਨਾਮ ਸਿੰਘ ਖੋਜਕੀਪੁਰ, ਗੁਰਵਿੰਦਰ ਸਿੰਘ ਪ੍ਰਧਾਨ ਕੋਟਲੀ ਸਰੂਖਾਂ, ਪ੍ਰਮਜੀਤ ਸਿੰਘ ਬਾਠ, ਮਨਜੀਤ ਸਿੰਘ ਵੈਰੋਵਾਲ ਬਾਵਿਆਂ, ਸੁਖਚੈਨ ਸਿੰਘ ਦਾਰਾਪੁਰ, ਬਲਜਿੰਦਰ ਆਲਮਪੁਰ, ਕੁਲਵਿੰਦਰ ਸਿੰਘ ਕੰਬੋਜ ਕਾਰਜਕਾਰੀ ਪ੍ਰਧਾਨ ਰਾਮਪੁਰ, ਸਾਹਿਬ ਸਿੰਘ ਨਰੋਤਮਪੁਰ, ਮੋਹਨ ਸਿੰਘ ਖੋਜਕੀਪੁਰ, ਲਵਜੀਤ ਸਿੰਘ ਖੋਜਕੀਪੁਰ, ਗੁਰਪ੍ਰੀਤ ਸਿੰਘ ਘੱਗੇ, ਹਰਜਿੰਦਰ ਸਿੰਘ ਜਲਾਲਾਬਾਦ, ਗੁਲਜ਼ਾਰ ਸਿੰਘ ਮੀਆਂਵਿੰਡ, ਬਲਜੀਤ ਸਿੰਘ ਘੱਗੇ, ਸੁਖਦੇਵ ਸਿੰਘ ਬਿਹਾਰੀਪੁਰ ਤੋਂ ਇਲਾਵਾ ਸਾਰੀਆਂ ਜ਼ੋਨਾਂ ਦੇ ਆਗੂ ਅਤੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਖੰਡ ਮਿੱਲ ਸੇਰੋਂ ਨੂੰ ਚਾਲੂ ਕਰਾਉਣ ਲਈ ਪੱਕਾ ਮੋਰਚਾ 56ਵੇਂ ਦਿਨ ਵੀ ਜਾਰੀ ਅਗਲੀ ਖ਼ਬਰ ਜਨਗਣਨਾ ਲਈ ਡਿਊਟੀਆਂ ਦੇਣ ਵਾਲੇ ਮੁਲਾਜ਼ਮਾਂ ਨੂੰ ਮਾਣ ਭੱਤਾ ਜਾਰੀ ਕੀਤਾ ਜਾਵੇ-ਲਾਧੂਕਾ
Ad Position 24