06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਨਕਲੀ ਪੁਲਿਸ ਮੁਲਾਜ਼ਮ ਬਣ ਕੇ ਘਰ ’ਚੋਂ ਕੀਤੀ ਲੁੱਟ-ਖੋਹ

Ad Position 21
No active advertisement
ਅਜੀਤ ਡੈਸਕ 17-07-2026
ਤਰਨ ਤਾਰਨ, 16 ਜੁਲਾਈ (ਪਰਮਜੀਤ ਜੋਸ਼ੀ)-ਨਕਲੀ ਪੁਲਿਸ ਮੁਲਾਜ਼ਮ ਬਣ ਕੇ ਘਰ ਵਿਚ ਦਾਖਲ ਹੋ ਕੇ ਨਕਦੀ ਚੋਰੀ ਕਰਨ ਦੇ ਦੋਸ਼ ਹੇਠ ਥਾਣਾ ਭਿੱਖੀਵਿੰਡ ਪੁਲਿਸ ਨੇ ਇਕ ਵਿਅਕਤੀ ਤੋਂ ਇਲਾਵਾ 5 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਭਿੱਖੀਵਿੰਡ ਵਿਖੇ ਨਿਰਮਲ ਕੌਰ ਪਤਨੀ ਸਤਨਾਮ ਸਿੰਘ ਵਾਸੀ ਭਿੱਖੀਵਿੰਡ ਨੇ ਸ਼ਿਕਾਇਤ ਦਰਜ ਕਰਵਾਈ ਕਿ 12 ਜੁਲਾਈ ਨੂੰ ਦੁਪਹਿਰ ਸਮੇਂ ਇਕ ਕਾਰ ਅਤੇ ਉਸ ਦੇ ਘਰ 4/5 ਵਿਅਕਤੀ ਆਏ ਜਿਨ੍ਹਾਂ ਦੇ ਹੱਥਾਂ ਵਿਚ ਦਾਤਰ ਤੇ ਡਾਂਗਾ ਸੀ, ਜਿਨ੍ਹਾਂ ਵਿਚੋੋਂ ਇਕ ਵਿਅਕਤੀ ਨੇ ਖਾਕੀ ਪੱਗ ਬੰਨੀ ਤੇ ਖਾਕੀ ਪਂਟ ਪਾਈ ਹੋਈ ਸੀ। ਉਕਤ ਵਿਅਕਤੀ ਕਹਿੰਦੇ ਉਨ੍ਹਾਂ ਨੇ ਘਰ ਦੀ ਤਲਾਸੀ ਕਰਨੀ ਹੈ ਅਤੇ ਅਸੀਂ ਸੀ. ਆਈ. ਏ. ਸਟਾਫ ਤਰਨ ਤਰਨ ਤੋਂ ਆਏ ਹਾਂ। ਜੇਕਰ ਤੁਸੀ ਗੈਰ ਕਾਨੂੰਨੀ ਕੰਮ ਕਰਦੇ ਹੋ ਤੁਹਾਡੇ ’ਤੇ ਪਰਚਾ ਪਾ ਦੇਣਾ ਹੈ। ਅਣਪਛਾਤੇ ਵਿਅਕਤੀ ਉਸਦੇ ਘਰ ਦੀ ਅਲਮਾਰੀ ਵਿਚੋ 40 ਹਜ਼ਾਰ ਰੁਪਏ ਤੇ ਉਸ ਦੀ ਪਤਨੀ ਸੰਦੀਪ ਕੌਰ ਦੇ ਟੋਪਸ ਵੀ ਲਵਾ ਕੇ ਲਏ ਗਏ ਅਤੇ ਧਮਕੀਆ ਦਿੱਤੀਆ ਕਿ ਜੇਕਰ ਤੁਸੀ ਕਿਸੇ ਨੂੰ ਦੱਸਿਆ ਤਾ ਤੁਹਾਡੇ ’ਤੇ ਕੋਈ ਪਰਚਾ ਪਾ ਦੇਵਾਂਗੇ। ਉਸ ਨੂੰ ਪਤਾ ਲੱਗਾ ਹੈ ਕਿ ਇਹ ਕੰਮ ਵਿਸ਼ਾਲ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਵਲਟੋਹਾ ਤੋਂ ਇਲਾਵਾ 5 ਅਣਪਛਾਤੇ ਵਿਅਕਤੀਆਂ ਵਲੋਂ ਕੀਤਾ ਗਿਆ ਹੈ। ਜਾਂਚ ਅਧਿਕਾਰੀ ਏ. ਐੱਸ. ਆਈ. ਸਲਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਅਸਲ੍ਹਾ ਐਕਟ ’ਚ ਲੋੜੀਂਦੇ 2 ਮੁਲਜ਼ਮ ਗ੍ਰਿਫ਼ਤਾਰ ਅਗਲੀ ਖ਼ਬਰ ਕਮਿਊਨਟੀ ਹੈਲਥ ਅਫ਼ਸਰਾਂ ਨੇ ਸੜਕਾਂ ’ਤੇ ਉਤਰ ਕੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
Ad Position 24
No active advertisement