07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਭਾਈ ਪ੍ਰੇਮੀ ਤੇ ਬਾਬਾ ਸ਼ਾਹ ਹੁਸੈਨ ਦਾ ਜੋੜ ਮੇਲਾ ਸ਼ਰਧਾ ਭਾਵਨਾ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 17-07-2026
ਗੋਇੰਦਵਾਲ ਸਾਹਿਬ, 16 ਜੁਲਾਈ (ਸਕੱਤਰ ਸਿੰਘ ਅਟਵਾਲ)-ਦਰਿਆ ਪੱਤਣ ਮਿਆਣੀ ’ਤੇ ਸਥਿਤ ਗੁਰਦੁਆਰਾ ਭਾਈ ਪ੍ਰੇਮੀ ਅਤੇ ਬਾਬਾ ਸ਼ਾਹ ਹੁਸੈਨ ਦਾ ਸਾਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਖੁੱਲ੍ਹੇ ਦੀਵਾਨ ਸਜਾਏ ਗਏ, ਜਿਸ ਵਿਚ ਗੁਰੂ ਨਾਨਕ ਦੇਵ ਸੰਗੀਤ ਅਕੈਡਮੀ ਦੇ ਬੱਚੇ, ਭਾਈ ਅਵਤਾਰ ਸਿੰਘ ਗੋਇੰਦਵਾਲ ਸਾਹਿਬ, ਭਾਈ ਤੇਜਿੰਦਰ ਸਿੰਘ ਕਥਾਵਾਚਕ, ਭਾਈ ਜਤਿੰਦਰ ਸਿੰਘ ਕੀਰਤਨ ਜਥਾ, ਭਾਈ ਸਰਬਜੀਤ ਸਿੰਘ ਕਵੀਸ਼ਰ ਜਥਾ, ਭਾਈ ਗੁਰਪਾਲ ਸਿੰਘ ਪੱਖੋਪੁਰ, ਭਾਈ ਰਛਪਾਲ ਸਿੰਘ ਪਾਲ, ਬਗਸ਼ੀਸ ਸਿੰਘ ਮਸਤ, ਭਾਈ ਹੀਰਾ ਕਵੀਸ਼ਰ ਜਥਾ, ਭਾਈ ਸਤਪਾਲ ਐਮ.ਏ. ਆਦਿ ਜਥਿਆਂ ਨੇ ਗੁਰੂ ਜੱਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ । ਮੇਲਾ ਪ੍ਬੰਧਕਾਂ ਵੱਲੋਂ ਕਬੱਡੀ ਮੈਚ ਕਰਵਾਏ ਗਏ । ਇਸ ਮੌਕੇ ਸੰਗਤਾਂ ਨੇ ਸ਼ਰਧਾ ਭਾਵਨਾ ਨਾਲ ਹਾਜ਼ਰੀਆਂ ਭਰ ਕੇ ਗੁਰੂ ਘਰੋ ਅਸੀਸਾਂ ਪ੍ਰਾਪਤ ਕੀਤੀਆਂ। ਸੰਗਤਾਂ ਵਾਸਤੇ ਠੰਢੇ ਮਿੱਠੇ ਜਲ ਤੋਂ ਇਲਾਵਾ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ । ਸ਼ਾਮ ਨੂੰ ਕਬੱਡੀ ਦੇ ਸ਼ੋਅ ਮੈਚ ਕਰਵਾਏ ਗਏ। ਸਟੇਜ ਸਕੱਤਰ ਦੀ ਸੇਵਾ ਹਰਭਜਨ ਸਿੰਘ ਰਾਠੌਰ ਨੇ ਨਿਭਾਈ । ਇਸ ਮੌਕੇ ਬਾਬਾ ਸ਼ਾਹ ਹੁਸੈਨ ਤੇ ਭਾਈ ਪ੍ਰੇਮੀ ਜੀ ਕਮੇਟੀ ਮਿਆਣੀ ਗੋਇੰਦਵਾਲ ਸਾਹਿਬ ਦੇ ਪ੍ਰਧਾਨ ਪ੍ਰਧਾਨ ਕਸ਼ਮੀਰ ਸਿੰਘ ਲਹੌਰੀਆ, ਮੁੱਖ ਪ੍ਰਬੰਧਕ ਬਾਵਾ ਰਣਜੀਤ ਸਿੰਘ ਲੱਕੀ, ਸਤਨਾਮ ਸਿੰਘ ਨੇ ਹੈੱਡ ਗ੍ਰੰਥੀ ਭਾਈ ਗੁਰਮੱਖ ਸਿੰਘ, ਸੋ੍ਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ, ਐਡੀਨਲ ਮੈਨੇਜ਼ਰ ਨਿਰਮਲ ਸਿੰਘ ਕਾਹਲਵਾਂ, ਜਨਰਲ ਸਕੱਤਰ ਕੁਲਦੀਪ ਸਿੰਘ ਲਾਹੌਰੀਆ, ਐਕਸੀਅਨ ਹਰਦੀਪ ਸਿੰਘ, ਐਸ.ਡੀ.ਓ. ਕੁਲਵਿੰਦਰ ਸਿੰਘ, ਚੇਅ. ਗੁਰਨਾਮ ਸਿੰਘ ਲਾਡੀ, ਗੁਰਮੀਤ ਸਿੰਘ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਵਰਿੰਦਰ ਸਿੰਘ ਜੋਤੀ ਸਿਰੋਪਾਓ ਨਾਲ ਸਨਮਾਨਿਤ ਕੀਤਾ । ਇਸ ਮੌਕੇ ਰੁਪਿੰਦਰ ਸਿੰਘ ਲਹੌਰੀਆ, ਡਾ. ਸੰਤੋਖ ਸਿੰਘ ਖਹਿਰਾ, ਮੈਂਬਰ ਹਰਦੀਪ ਸਿੰਘ ਖੱਖ, ਨੰਬਰਦਾਰ ਸੁਰਮੁੱਖ ਸਿੰਘ ਝੰਡੇਰ ਮਹਾਂਪੁਰਖਾਂ, ਇੰਦਰਜੀਤ ਸਿੰਘ, ਰਣਧੀਰ ਸਿੰਘ ਮੱਲ, ਬਾਬਾ ਸਰਵਣ, ਡਾ. ਗੁਰਮੀਤ ਸਿੰਘ, ਬਿੰਦਰ ਸਿੰਘ ਧੂੰਦਾ, ਹਰੀ ਸਿੰਘ ਯੂਥ ਆਗੂ ਗੋਇੰਦਵਾਲ ਸਾਹਿਬ, ਪਰਲਬ ਸਿੰਘ ਗੋਇੰਦਵਾਲ ਸਾਹਿਬ, ਐਸ.ਕੇ. ਬੁੱਕ ਡੀਪੂ, ਹਰਪਾਲ ਸਿੰਘ ਭਾਲਾ, ਪ੍ਰਗਟ ਸਿੰਘ, ਦਲਜੀਤ ਸਿੰਘ ਵਿਰਕ, ਏ.ਐਸ.ਆਈ. ਤਰਸੇਮ ਸਿੰਘ, ਸਰਪੰਚ ਗੁਰਮੇਜ ਸਿੰਘ ਖੱਖ, ਅੰਗਰੇਜ ਸਿੰਘ ਕੈਰੋਂ, ਠੇਕੇਦਾਰ ਹਰਜੀਤ ਸਿੰਘ ਆਦਿ ਨੇ ਹਾਜ਼ਰੀ ਭਰੀ ।
Ad Position 22
No active advertisement
ਪਿਛਲੀ ਖ਼ਬਰ ਜੀ.ਐੱਚ.ਜੀ. ਅਕੈਡਮੀ ਖੰਡੂਰ ਵਿਖੇ ਅਕਾਦਮਿਕ ਸੈਸ਼ਨ ਲਈ ਇਨਵੈਸਚਰ ਸਮਾਰੋਹ ਕਰਵਾਇਆ ਅਗਲੀ ਖ਼ਬਰ ਮੋਦੀ ਅਤੇ ਭਗਵੰਤ ਮਾਨ ਦਾ ਘੁਮੰਡ ਤੋੜਣ ਲਈ ਸੰਯੁਕਤ ਕਿਸਾਨ ਮੋਰਚਾ ਤਿੱਖੇ ਸੰਘਰਸ਼ਾਂ ਦੀ ਕਰੇਗਾ ਲਾਮਬੰਦੀ
Ad Position 24
No active advertisement