11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਹਰੀਕੇ ਇਲਾਕੇ ਦੀਆਂ ਸੰਪਰਕ ਸੜਕਾਂ ਬਦਹਾਲ, ਲੋਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 18-07-2026
ਹਰੀਕੇ ਪੱਤਣ, 17 ਜੁਲਾਈ (ਸੰਜੀਵ ਕੁੰਦਰਾ)– ਸਰਕਾਰਾਂ ਲੋਕਾਂ ਨੂੰ ਸਹੂਲਤਾਂ ਦੇਣ ਦੇ ਨਾਂਅ ’ਤੇ ਸਬਜ਼ਬਾਗ ਤਾਂ ਬਹੁਤ ਦਿਖਾਉਂਦੀਆਂ ਹਨ ਪਰ ਅਸਲ ਵਿਚ ਇਹ ਸਭ ਹਵਾਈ ਦਾਅਵੇ ਹੀ ਹੁੰਦੇ ਹਨ ਅਜਿਹੀ ਉਦਾਹਰਣ ਹੈ ਕਸਬਾ ਹਰੀਕੇ ਪੱਤਣ ਇਲਾਕੇ ਦੀਆਂ ਸੰਪਰਕ ਸੜਕਾਂ ਜਿੱਥੇ ਪ੍ਰਸ਼ਾਸ਼ਨ ਦੀ ਅਣਦੇਖੀ ਲੋਕਾਂ ਲਈ ਜੀਅ ਦਾ ਜੰਜਾਲ ਬਣੀ ਹੋਈ ਹੈ । ਜਿਨ੍ਹਾਂ ਦੀਆਂ ਮੁਰੰਮਤ ਦਾ ਕੰਮ ਤਾਂ ਸ਼ੁਰੂ ਕੀਤਾ ਗਿਆ ਪਰ ਅੱਧ ਵਿਚਾਲੇ ਛੱਡਿਆ ਕੰਮ ਲੋਕਾਂ ਲਈ ਮੁਸੀਬਤ ਬਣਿਆ ਹੈ । ਕਸਬਾ ਹਰੀਕੇ ਪੱਤਣ ਟਾਵਰ ਮਹੁੱਲੇ ਤੋਂ ਗੁਰਦੁਆਰਾ ਬਾਬਾ ਭਗਤ ਸਿੰਘ ਜੀ ਸਿੱਧ ਮਸਤ ਨੂੰ ਜਾਂਦੀ ਸੜਕ ਜੋ ਕਿ ਕਈ ਸਾਲਾਂ ਤੋਂ ਖਸਤਾ ਹਾਲਤ ਵਿਚ ਹੈ ਦੇ ਕੁਝ ਹਿੱਸੇ ਦੀ ਮੁਰੰਮਤ ਲਈ ਮੋਟਾ ਪੱਥਰ ਪਾ ਕੇ ਵਿਕਾਸ ਦਾ ਦਿਖਾਵਾ ਕੀਤਾ ਗਿਆ ਪਰ ਪਿਛਲੇ 5 ਮਹੀਨੇ ਪਹਿਲਾਂ ਸੜਕ ਤੇ ਪਾਏ ਮੋਟੇ ਪੱਥਰ ਨੇ ਰਾਹਗੀਰਾਂ ਲਈ ਬਿਪਤਾ ਸਹੇੜ ਦਿੱਤੀ ਜਿੱਥੇ ਇਸ ਸੜਕ ਦੀ ਬਦਤਰ ਹਾਲਾਤ ਕਾਰਨ ਗੁਰਦੁਆਰਾ ਸਾਹਿਬ ਜਾਣ ਵਾਲੇ ਸ਼ਰਧਾਲੂ ਪ੍ਰੇਸ਼ਾਨ ਹਨ ਉੱਥੇ ਹਥਾੜ ਖੇਤਰ ਨੂੰ ਜਾਣ ਵਾਲੇ ਲੋਕ ਵੀ ਸਰਕਾਰ ਪ੍ਰਤੀ ਆਪਣਾ ਰੋਸ ਜ਼ਾਹਿਰ ਕਰ ਰਹੇ ਹਨ। ਇਸ ਸੜਕ ਤੋਂ ਰੋਜ਼ਾਨਾ ਸੈਂਕੜੇ ਸ਼ਰਧਾਲੂ ਗੁਰਦੁਆਰਾ ਸਾਹਿਬ ਨੂੰ ਜਾਂਦੇ ਹਨ ਜੋ ਸਰਕਾਰ ਕੋਲੋਂ ਮੰਗ ਕਰ ਰਹੇ ਹਨ ਕਿ ਇਸ ਸੜਕ ਨੂੰ ਪਹਿਲ ਦੇ ਆਧਾਰ ਤੇ ਮੁਕੰਮਲ ਕੀਤਾ ਜਾਵੇ। ਇਸੇ ਤਰ੍ਹਾਂ ਹਰੀਕੇ ਪੱਤਣ ਮੇਨ ਚੋਂਕ ਵਿੱਚੋਂ ਹਰੀਕੇ ਪਿੰਡ ਅਤੇ ਮਰੜ ਨੂੰ ਜਾਂਦੀ ਸੰਪਰਕ ਸੜਕ ਦਾ ਕੰਮ ਸ਼ੁਰੂ ਕੀਤਾ ਗਿਆ ਤਾਂ ਪਰ ਮੋਟਾ ਪੱਥਰ ਪਾਉਣ ਤੋਂ ਬਾਅਦ ਕੰਮ ਬੰਦ ਕਰ ਦਿੱਤਾ ਜਿਸ ਕਾਰਨ ਲੋਕਾਂ ਲਈ ਇਹ ਸੜਕ ਮੁਸੀਬਤ ਬਣ ਗਈ। ਲੋਕਾਂ ਦਾ ਕਹਿਣਾ ਹੈ ਕਿ ਇਸ ਮੁਸੀਬਤ ਨਾਲੋਂ ਤਾਂ ਪਹਿਲੀ ਸੜਕ ਹੀ ਚੰਗੀ ਸੀ । ਪ੍ਰਸ਼ਾਸਨ ਦੀ ਅਣਦੇਖੀ ਅਤੇ ਠੇਕੇਦਾਰ ਵਲੋਂ ਅੱਧ ਵਿਚਾਲੇ ਲਟਕਾਏ ਕੰਮ ਕਾਰਨ ਹਜ਼ਾਰਾਂ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਹੈ। ਇੰਨਾ ਸਾਰੀਆਂ ਸੜਕਾਂ ’ਤੇ ਪੱਥਰ ਪਾਏ ਨੂੰ ਲਗਪਗ 5 ਮਹੀਨੇ ਦਾ ਸਮਾਂ ਹੋ ਗਿਆ ਪਰ ਇਸ ਤੋਂ ਬਾਅਦ ਇਸ ਵੱਲ ਵੇਖਿਆ ਨਹੀਂ ਗਿਆ। ਮੋਟਾ ਪੱਥਰ ਪਾਉਣ ਤੋਂ ਬਾਅਦ ਲਾਵਾਰਿਸ ਛੱਡੀਆਂ ਸੜਕਾਂ ਦੀ ਸਾਰ ਲੈਣ ਦੀ ਲੋੜ ਹੈ ।
Ad Position 22
No active advertisement
ਪਿਛਲੀ ਖ਼ਬਰ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਲਾਭਪਾਤਰੀਾਆਂ ਦੇ ਬੈਂਕ ਅਕਾਊਂਟ ਪਾਉਣ ਦੀ ਥਾਂ ਆਗਣਵਾੜੀ ਵਰਕਰਾਂ ਵਲੋਂ ਪਾਏ ਜਾ ਰਹੇ ਸ... ਅਗਲੀ ਖ਼ਬਰ ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿਖੇ ਮੈਜਿਕ ਸ਼ੋਅ ਅਤੇ ਪੇਪਰ ਆਰਟ ਵਰਕਸ਼ਾਪ ਲਗਾਈ
Ad Position 24