11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਲਾਭਪਾਤਰੀਾਆਂ ਦੇ ਬੈਂਕ ਅਕਾਊਂਟ ਪਾਉਣ ਦੀ ਥਾਂ ਆਗਣਵਾੜੀ ਵਰਕਰਾਂ ਵਲੋਂ ਪਾਏ ਜਾ ਰਹੇ ਸਨ ਆਪਣੇ ਪਰਿਵਾਰ ਦੇ ਬੈਂਕ ਅਕਾਊਂਟ

Ad Position 21
No active advertisement
ਅਜੀਤ ਡੈਸਕ 18-07-2026
ਫਤਿਆਬਾਦ, 17 ਜੁਲਾਈ (ਹਰਵਿੰਦਰ ਸਿੰਘ ਧੂੰਦਾ)-ਜ਼ਿਲ੍ਹਾ ਤਰਨ ਤਾਰਨ ਦੇ ਬਲਾਕ ਚੋਹਲਾ ਸਹਿਬ ਵਿਖੇ ਪਿੰਡ ਭੈਲ ਢਾਏ ਵਾਲਾ ਵਿਚ ਇਕ ਆਂਗਣਵਾੜੀ ਵਰਕਰ ਜਤਿੰਦਰ ਕੌਰ ਵਲੋਂ ਪੰਜਾਬ ਸਰਕਾਰ ਵਲੋਂ ਚਲਾਈ ਗਈ ਸਕੀਮ ਮਾਵਾਂ-ਧੀਆਂ ਸਤਿਕਾਰ ਯੋਜਨਾ ਸਹਿਤ ਲਾਭਪਾਤਰੀਆ ਦੇ ਫਾਰਮ ਆਨਲਾਈਨ ਕਰਕੇ ਉਨ੍ਹਾਂ ਦਾ ਬੈਂਕ ਖਾਤਾ ਭਰਨ ਦੀ ਬਜਾਇ ਆਗਣਵਾੜੀ ਵਰਕਰ ਦੇ ਬੇਟੇ ਵਲੋਂ ਆਪਣਾ ਪ੍ਰਸਨਲ ਬੈਕ ਖਾਤਾ ਤਕਰੀਬਨ 62 ਕੇਸਾਂ ਵਿਚ ਭਰ ਦਿਤਾ ਗਿਆ। ਜਦੋਂ ਸੀ.ਡੀ.ਪੀ.ਓ. ਦਫ਼ਤਰ ਚੋਹਲਾ ਸਹਿਬ ਨੂੰ ਸੈਕਟ੍ਰੀਏਟ ਚੰਡੀਗੜ੍ਹ ਵਲੋਂ ਬੈਂਕ ਖਾਤਿਆਂ ਦੀ ਸ਼ਿਕਾਇਤ ਆਈ ਕਿ 62 ਕੇਸਾਂ ਦਾ ਬੈਂਕ ਖਾਤਾ ਇਕ ਹੀ ਹੈ ਤਾਂ ਸੀ.ਡੀ.ਪੀ.ਓ. ਚੋਹਲਾ ਵਲੋਂ ਤੁਰੰਤ ਪੜਤਾਲ ਕੀਤੀ ਗਈ। ਇਸ ਬਾਰੇ ਪੱਛਿਆ ਤੇ ਆਂਗਣਵਾੜੀ ਵਰਕਰ ਨੇ ਕਿਹਾ ਕਿ ਲਾਭਪਾਤਰੀਆ ਦੀ ਭੀੜ ਹੋਣ ਕਰਕੇ ਮੈਂ ਆਪਣੀ ਆਈ.ਡੀ. ਆਪਣੇ ਪੁੱਤਰ ਨੂੰ ਵੀ ਦਿੱਤੀ ਸੀ। ਆਂਗਣਵਾੜੀ ਵਰਕਰ ਨੇ ਕਿਹਾ ਕਿ ਮੇਰੇ ਕੋਲੋਂ ਗਲਤੀ ਹੋ ਗਈ ਹੈ। ਮੇਰਾ ਬੇਟਾ ਨਸ਼ੇ ਦਾ ਆਦੀ ਹੈ, ਜਿਸ ਨੇ ਅਜਿਹਾ ਕਰਕੇ ਗ਼ਲਤ ਕੀਤਾ। ਪੁਲਿਸ ਵਲੋਂ ਥਾਣਾ ਗੋਇੰਦਵਾਲ ਸਾਹਿਬ ਅਧੀਨ ਆਂਗਨਵਾੜੀ ਵਰਕਰ ਜਤਿੰਦਰ ਕੌਰ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਜਾਮਾਰਾਏ ਵਿਖੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਅਗਲੀ ਖ਼ਬਰ ਹਰੀਕੇ ਇਲਾਕੇ ਦੀਆਂ ਸੰਪਰਕ ਸੜਕਾਂ ਬਦਹਾਲ, ਲੋਕ ਪ੍ਰੇਸ਼ਾਨ
Ad Position 24