11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਹਰੀਕੇ ਪੱਤਣ ਵਿਖੇ ਭਾਈ ਖਾਲੜਾ ਦੀਆਂ ਤਸਵੀਰਾਂ ਨਾਲ ‘ਸ਼ਹੀਦੀ ਪੱਤਣ’ ਲਿਖ ਕੇ ਲਾਏ ਬੋਰਡ

Ad Position 21
No active advertisement
ਅਜੀਤ ਡੈਸਕ 18-07-2026
ਹਰੀਕੇ ਪੱਤਣ, 17 ਜੁਲਾਈ (ਸੰਜੀਵ ਕੁੰਦਰਾ)-ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਹਰੀਕੇ ਪੱਤਣ ਵਿਖੇ ਭਾਈ ਖਾਲੜਾ ਦੀਆਂ ਤਸਵੀਰਾਂ ਨਾਲ ‘ਸ਼ਹੀਦੀ ਪੱਤਣ’ ਲਿਖ ਕੇ ਬੋਰਡ ਲਾਏ । ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਅਤੇ ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼ਹੀਦਾਂ ਦੀ ਯਾਦ ਵਿਚ ਹਰੀਕੇ ਪੱਤਣ ਸਤਲੁਜ ਦਰਿਆ ਦੇ ਕੰਢੇ ’ਤੇ ਕਰਵਾਏ ਸ਼ਹੀਦੀ ਸਮਾਗਮ ਵਿਚ ਐਲਾਨ ਕੀਤਾ ਸੀ ਕਿ ਹਰੀਕੇ ਪੱਤਣ ਦਾ ਨਾਂਅ ਅੱਜ ਤੋਂ ਸ਼ਹੀਦੀ ਪੱਤਣ ਹੋਵੇਗਾ। ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਹਰੀਕੇ ਪੱਤਣ ਵਿਖੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਤਸਵੀਰਾਂ ਤੇ ਸ਼ਹੀਦੀ ਪੱਤਣ ਲਿਖ ਕੇ ਬੋਰਡ ਲਗਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਸਰਵਉੱਚ ਹੈ ਜੋ ਲਾਗੂ ਹੋਣਾ ਚਾਹੀਦਾ ਹੈ। ਅੱਜ ਅਸੀਂ ਸੰਕੇਤਕ ਤੌਰ ’ਤੇ ਸ਼ੁਰੂਆਤ ਕੀਤੀ ਹੈ ਤੇ ਹੋਰ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਦੇ ਆਸ-ਪਾਸ ਸ਼ਹੀਦੀ ਪੱਤਣ ਲਿਖ ਕੇ ਵੱਧ ਤੋਂ ਵੱਧ ਬੋਰਡ ਲਗਾਏ ਜਾਣ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਮੰਨ ਕੇ ਇਸ ਨੂੰ ਸ਼ਹੀਦੀ ਪੱਤਣ ਵਜੋਂ ਹੀ ਲਿਖੇ ਅਤੇ ਸਥਾਪਿਤ ਕਰੇ। ਫੈਡਰੇਸ਼ਨ ਨੇ ਜਥੇਦਾਰ ਗੜਗੱਜ ਨੂੰ ਅਪੀਲ ਕੀਤੀ ਕਿ ਉਹ ਪੰਜ ਸਿੰਘਾਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਸਮੇਤ ਖੁਦ ਵੀ ਇੱਥੇ ਆ ਕੇ ਬੋਰਡ ਸਥਾਪਿਤ ਕਰਕੇ ਜਾਣ। ਜੇ ਇਸ ਬੋਰਡ ਨੂੰ ਕੋਈ ਉਤਾਰਦਾ ਹੈ ਤਾਂ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੰਗਾਰ ਅਤੇ ਚੁਣੌਤੀ ਹੋਵੇਗੀ, ਖ਼ਾਲਸਾ ਪੰਥ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ। ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇਨ੍ਹਾਂ ਸ਼ਹੀਦਾਂ ਦੀ ਯਾਦਗਾਰ ਵੀ ਛੇਤੀ ਸਥਾਪਿਤ ਕਰੇ ਤੇ 1982 ਤੋਂ 1995 ਤੱਕ ਜਿੰਨੇ ਵੀ ਸਿੰਘਾਂ-ਸਿੰਘਣੀਆਂ ਦੇ ਝੂਠੇ ਅਤੇ ਅਸਲ ਪੁਲਿਸ ਮੁਕਾਬਲੇ ਬਣਾਏ ਗਏ ਹਨ, ਜਿਨ੍ਹਾਂ ਨੂੰ ਅਗਵਾ ਕਰਕੇ ਲਾਪਤਾ ਕੀਤਾ ਹੈ, ਜਿਨ੍ਹਾਂ ਦੀਆਂ ਲਾਸ਼ਾਂ ਨੂੰ ਲਾਵਾਰਿਸ ਕਹਿ ਕੇ ਸਾੜ ਦਿੱਤਾ, ਜਿਨ੍ਹਾਂ ਦੀਆਂ ਸ਼ਹੀਦੀ ਦੇਹਾਂ ਦਰਿਆਵਾਂ ਤੇ ਨਹਿਰਾਂ ਵਿਚ ਰੋੜ੍ਹ ਦਿੱਤੀਆਂ, ਜਿਨ੍ਹਾਂ ਨੂੰ ਕਿਤੇ ਮਾਰ-ਖਪਾ ਅਤੇ ਦੱਬ ਦਿੱਤਾ ਗਿਆ, ਜਿਨ੍ਹਾਂ ਦੀਆਂ ਲਾਸ਼ਾਂ ਪਰਿਵਾਰਾਂ ਅਤੇ ਸੰਗਤਾਂ ਨੇ ਪੁਲਿਸ ਕੋਲ ਖੋਹ ਕੇ ਖ਼ੁਦ ਸਸਕਾਰ ਕੀਤੇ, ਜਿਨ੍ਹਾਂ ਬਾਰੇ ਕੁਝ ਪਤਾ ਹੀ ਨਾ ਲੱਗ ਸਕਿਆ ਕਿ ਉਨ੍ਹਾਂ ਨਾਲ ਕੀ ਬੀਤੀ ਅਤੇ ਹੋਰ ਕਈ ਵੱਖ-ਵੱਖ ਕੇਸਾਂ ਤੇ ਘਟਨਾਵਾਂ ਵਿਚ ਸਰਕਾਰ ਦੀ ਦਰਿੰਦਗੀ ਦਾ ਸ਼ਿਕਾਰ ਬਣੇ ਲੋਕਾਂ ਦੇ ਪਰਿਵਾਰਾਂ, ਵਾਰਿਸਾਂ, ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਤੱਕ ਪਹੁੰਚ ਕਰਕੇ ਤਸਵੀਰਾਂ, ਨਾਂਅ, ਪਤੇ ਅਤੇ ਹੋਰ ਜਾਣਕਾਰੀ ਨੂੰ ਦਸਤਾਵੇਜ਼ ਕੀਤਾ ਜਾਵੇ। ਜੇ ਸ਼੍ਰੋਮਣੀ ਕਮੇਟੀ ਇਮਾਨਦਾਰੀ ਨਾਲ ਕੰਮ ਕਰੇ ਤਾਂ ਸੱਚਮੁੱਚ ਇਹ ਕਾਰਜ ਇਕ ਸਾਲ ਵਿਚ ਹੀ ਪੂਰਾ ਕੀਤਾ ਜਾ ਸਕਦਾ। ਜਥੇਬੰਦੀਆਂ ਅਤੇ ਸੰਗਤਾਂ ਆਪ ਮੁਹਾਰੇ ਹੀ ਉਨ੍ਹਾਂ ਦਾ ਸਾਥ ਦੇਣਗੀਆਂ। ਸਿੱਖ ਨੌਜਵਾਨ ਤੇ ਸੰਗਤਾਂ ਤਾਂ ਖੁਦ ਆਪੋ-ਆਪਣੇ ਪਿੰਡਾਂ ਦਾ ਰਿਕਾਰਡ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿਚ ਪੁੱਜਣਗੀਆਂ।
Ad Position 22
No active advertisement
ਪਿਛਲੀ ਖ਼ਬਰ ਯੂ.ਕੇ. ਵਿਚ ਪਿੰਡ ਪਿੱਦੀ ਦੀ ਮਾਰੀ ਗਈ ਲੜਕੀ ਦੇ ਪਰਿਵਾਰ ਨਾਲ ਦਲਜੀਤ ਸਿੰਘ ਬਾਜਵਾ ਨੇ ਕੀਤਾ ਦੁੱਖ ਸਾਂਝਾ ਅਗਲੀ ਖ਼ਬਰ ਬੇਰੁਜ਼ਗਾਰੀ ਤੇ ਮਹਿੰਗਾਈ ਨੇ ਆਮ ਲੋਕਾਂ ਦਾ ਜੀਣਾ ਦੁੱਭਰ ਕੀਤਾ - ਕਾਮਰੇਡ ਧਾਲੀਵਾਲ
Ad Position 24