11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਬੇਰੁਜ਼ਗਾਰੀ ਤੇ ਮਹਿੰਗਾਈ ਨੇ ਆਮ ਲੋਕਾਂ ਦਾ ਜੀਣਾ ਦੁੱਭਰ ਕੀਤਾ - ਕਾਮਰੇਡ ਧਾਲੀਵਾਲ

Ad Position 21
No active advertisement
ਅਜੀਤ ਡੈਸਕ 18-07-2026
ਤਰਨ ਤਾਰਨ, 17 ਜੁਲਾਈ (ਪਰਮਜੀਤ ਜੋਸ਼ੀ)-ਤਰਨ ਤਾਰਨ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਦੀ ਜ਼ਿਲ੍ਹਾ ਕੌਂਸਲ ਮੀਟਿੰਗ ਕਾ. ਬਲਵਿੰਦਰ ਸਿੰਘ ਦਦੇਹਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਪਾਰਟੀ ਦੇ ਸੂਬਾ ਸਕੱਤਰ ਕਾ. ਨਿਰਮਲ ਸਿੰਘ ਧਾਲੀਵਾਲ ਉਚੇਚੇ ਤੌਰ ’ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਨੂੰ ਸੂਬਾ ਸਕੱਤਰ ਬਣਨ ਤੋਂ ਬਾਅਦ ਪਹਿਲੀ ਵਾਰ ਜ਼ਿਲ੍ਹਾ ਐਗਜੈਕਟਿਵ ਅਤੇ ਕੌਂਸਲ ਮੀਟਿੰਗ ਵਿਚ ਸ਼ਾਮਿਲ ਹੋਣ ’ਤੇ ਜ਼ਿਲ੍ਹਾ ਪਾਰਟੀ ਨੇ ਹਾਰਦਿਕ ਸਵਾਗਤ ਕਰਦਿਆਂ ਸੂਬਾ ਸਕੱਤਰ ਦਾ ਹਾਰ ਪਾ ਕੇ ਸਨਮਾਨਤ ਕੀਤਾ। ਮੀਟਿੰਗ ਮੌਕੇ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾ. ਦਵਿੰਦਰ ਸੋਹਲ ਅਤੇ ਸੂਬਾ ਸਕੱਤਰ ਕਾ. ਨਿਰਮਲ ਸਿੰਘ ਧਾਲੀਵਾਲ ਨੇ ਸੀ. ਪੀ. ਆਈ. ਵਲੋਂ 1 ਸਤੰਬਰ 2026 ਨੂੰ ਦਿੱਲੀ ਦੀ ਰਾਮਲੀਲਾ ਗਰਾਊਂਡ ਵਿਚ ਕੇਂਦਰ ਦੀ ਮੋਦੀ ਸਰਕਾਰ ਦੀਆਂ ਤਮਾਮ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਵਿਸ਼ਾਲ ਬਦਲਾਅ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿਚ ਜਿਥੇ ਪੂਰੇ ਦੇਸ਼ ਵਿਚੋਂ ਪਾਰਟੀ ਦੇ ਵਰਕਰ ਤੇ ਮਿਹਨਤਕਸ਼ ਲੋਕ ਵੱਡੀ ਗਿਣਤੀ ਵਿਚ ਪਹੁੰਚਣਗੇ, ਉਥੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਵੀ ਵੱਡੇ ਕਾਫਲੇ ਇਸ ਰੈਲੀ ਵਿਚ ਵਹੀਰਾਂ ਘੱਤ ਕੇ ਪਹੁੰਚਣਗੇ, ਜਿਸ ਦੀਆਂ ਜ਼ੋਰਦਾਰ ਤਿਆਰੀਆਂ ਚੱਲ ਰਹੀਆਂ ਹਨ। ਕਾ. ਧਾਲੀਵਾਲ ਨੇ ਕਿਹਾ ਕਿ ਇਸ ਬਦਲਾਅ ਰੈਲੀ ਦੇ ਮੁੱਖ ਮੁੱਦੇ ਹਵਾ ਬਣ ਗਏ ਹਨ। ਧਾਲੀਵਾਲ ਨੇ ਕਿਹਾ ਕਿ ਸੀ. ਪੀ. ਆਈ. ਆਮ ਸਧਾਰਨ ਕਾਰੋਬਾਰੀ ਤੇ ਕਿਰਤੀ ਲੋਕਾਂ ਦੇ ਹਿੱਤਾਂ ਦਾ ਖਿਆਲ ਰੱਖਦਿਆਂ ਭਾਰਤ ਨੂੰ ਅਮਰੀਕਾ ਵਰਗੇ ਸਾਮਰਾਜੀ ਮੁਲਕਾਂ ਨਾਲ ਖੁੱਲ੍ਹਾ ਵਪਾਰ ਨਾ ਕਰਨ ਲਈ ਜ਼ੋਰ ਪਾਉਣ, ਦੇਸ਼ ਵਿਚ ਵੱਧ ਰਹੇ ਭ੍ਰਿਸ਼ਟਾਚਾਰ ਅਤੇ ਪੇਪਰ ਲੀਕ ਹੋਣ ਦੀਆਂ ਮੰਦਭਾਗੀਆਂ ਘਟਨਾਵਾਂ ਵਿਰੁੱਧ ਆਵਾਜ਼ ਉੱਚੀ ਕਰਨ ਲਈ ਅਤੇ ਦੇਸ਼ ਦੇ ਮਿਹਨਤਕਸ਼ ਅਵਾਮ ਦੀਆਂ ਤਕਲੀਫ਼ਾਂ ਨਾਲ ਸੰਬੰਧਿਤ ਮੁੱਦਿਆਂ ਲਈ ਆਵਾਜ਼ ਉਠਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਵੱਡੀ ਗਿਣਤੀ ’ਚ ਪਾਰਟੀ ਵਰਕਰ ਤੇ ਹੋਰ ਲੋਕ ਇਸ ਰੈਲੀ ਵਿਚ ਸ਼ਾਮਿਲ ਕਰਵਾਉਣ ਲਈ ਪੂਰੇ ਜ਼ੋਰ-ਸ਼ੋਰ ਨਾਲ ਹੇਠਲੀ ਪੱਧਰ ’ਤੇ ਪਿੰਡੋ-ਪਿੰਡ ਸੰਪਰਕ ਮੁਹਿੰਮ ਅਗਸਤ ਮਹੀਨੇ ਵਿਚ ਸ਼ੁਰੂ ਕੀਤੀ ਜਾਵੇਗੀ। ਇਸ ਮੌਕੇ ਪੰਜਾਬ ਇਸਤਰੀ ਸਭਾ ਦੇ ਪ੍ਰਧਾਨ ਰਾਜਿੰਦਰਪਾਲ ਕੌਰ, ਸੂਬਾ ਸਕੱਤਰੇਤ ਮੈਂਬਰ ਦੇਵੀ ਕੁਮਾਰੀ, ਪ੍ਰਿਥੀਪਾਲ ਸਿੰਘ ਮਾੜੀਮੇਘਾ, ਗੁਰਦਿਆਲ ਸਿੰਘ ਖਡੂਰ ਸਾਹਿਬ, ਬਲਕਾਰ ਸਿੰਘ ਵਲਟੋਹਾ, ਗੁਰਪ੍ਰੀਤ ਸਿੰਘ ਗੰਡੀਵਿੰਡ, ਤਾਰਾ ਸਿੰਘ ਖਹਿਰਾ, ਚਰਨ ਸਿੰਘ, ਬਲਜੀਤ ਸਿੰਘ ਫਤਿਆਬਾਦ, ਕਿਰਨਜੀਤ ਕੌਰ ਵਲਟੋਹਾ, ਸੀਮਾ ਸੋਹਲ, ਕਾਰਜ ਸਿੰਘ ਕੈਰੋਂ, ਪੂਰਨ ਸਿੰਘ ਮਾੜੀਮੇਘਾ, ਸੁਖਦੇਵ ਸਿੰਘ ਕਾਲਾ, ਵਿਸ਼ਾਲਦੀਪ ਸਿੰਘ ਵਲਟੋਹਾ, ਮਨਜੀਤ ਸਿੰਘ ਢੰਡ, ਦਰਸ਼ਨ ਸਿੰਘ ਬਿਹਾਰੀਪੁਰ, ਅਵਤਾਰ ਸਿੰਘ ਪਲਾਸੌਰ, ਗੁਰਦਿਆਲ ਸਿੰਘ ਵਰਨਾਲਾ, ਪਰਮਜੀਤ ਸਿੰਘ ਚੋਹਲਾ, ਜੈਮਲ ਸਿੰਘ ਬਾਠ ਸਾਰੇ ਜ਼ਿਲ੍ਹਾ ਕੌਂਸਲ ਮੈਂਬਰਾਂ ਨੇ ਵੀ ਆਪਣੇ ਵਿਚਾਰ ਰੱਖੇ।
Ad Position 22
No active advertisement
ਪਿਛਲੀ ਖ਼ਬਰ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਹਰੀਕੇ ਪੱਤਣ ਵਿਖੇ ਭਾਈ ਖਾਲੜਾ ਦੀਆਂ ਤਸਵੀਰਾਂ ਨਾਲ ‘ਸ਼ਹੀਦੀ ਪੱਤਣ’ ਲਿਖ ਕੇ ਲਾਏ... ਅਗਲੀ ਖ਼ਬਰ ਡੋਰ-ਟੂ ਡੋਰ-ਮੁਹਿੰਮ ਨਾਲ ਵੋਟਰ ਸੁਧਾਈ ਮੁਹਿੰਮ ’ਚ ਆਈ ਤੇਜ਼ੀ
Ad Position 24