02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਬਿਜਲੀ ਦਫ਼ਤਰ ਫਤਿਆਬਾਦ ਵਿਖੇ ਅਣਪਛਾਤਿਆਂ ਵਲੋਂ ਐੱਸ.ਡੀ.ਓ. ਸਤਨਾਮ ਸਿੰਘ ’ਤੇ ਕੀਤਾ ਹਮਲਾ

Ad Position 21
No active advertisement
ਅਜੀਤ ਡੈਸਕ 23-07-2026
ਫਤਿਆਬਾਦ, 22 ਜੁਲਾਈ (ਹਰਵਿੰਦਰ ਸਿੰਘ ਧੂੰਦਾ)–ਫਤਿਆਬਾਦ ਦੇ ਬਿਜਲੀ ਘਰ ਵਿਖੇ ਐੱਸ.ਡੀ.ਓ. ਸਤਨਾਮ ਸਿੰਘ ਨੂੰ ਅਣਪਛਾਤਿਆ ਵਲੋਂ ਸੱਟਾਂ ਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਿਜਲੀ ਮਹਿਕਮੇ ਦੇ ਕਰਮਚਾਰੀਆਂ ਵਲੋਂ ਕੱਲ੍ਹ ਦੀ ਹੜਤਾਲ ਚੱਲ ਰਹੀ ਹੈ, ਜਿਸ ਕਾਰਨ ਕਈਆ ਫੀਡਰਾਂ ਦੀ ਬਿਜਲੀ ਸਪਲਾਈ ਬੰਦ ਹੈ। ਬੀਤੀ ਰਾਤ ਕਰੀਬ ਨੌ ਵਜੇ ਦੇ ਐੱਸ.ਡੀ.ਓ. ਸਤਨਾਮ ਸਿੰਘ ਆਪਣੇ ਦਫਤਰ ਵਿਚ ਬੈਠ ਕੇ ਰੋਟੀ ਖਾ ਰਿਹਾ ਸੀ ਕਿ ਤਿੰਨ ਅਣਪਛਾਤੇ ਵਿਅਕਤੀਆਂ ਵਲੋਂ ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ ਕਿ ਦਫਤਰ ਵਿਚ ਵੜਦਿਆਂ ਹੀ ਬੇਸ ਬਾਲ ਨਾਲ ਐੱਸ.ਡੀ.ਓ. ’ਤੇ ਹਮਲਾ ਕਰ ਦਿੱਤਾ ਜੋ ਕਹਿ ਰਹੇ ਸਨ ਕਿ ਸਾਡੀ ਬਿਜਲੀ ਨਹੀਂ ਛੱਡੀ। ਇਸ ਦੌਰਾਨ ਐੱਸ.ਡੀ.ਓ. ਸਤਨਾਮ ਸਿੰਘ ਨੂੰ ਉਨ੍ਹਾਂ ਲੋਕਾਂ ਨੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ, ਜਿਸ ਨੇ ਕਿਸੇ ਕਰਮਚਾਰੀ ਨੂੰ ਫੋਨ ਕਰਕੇ ਬੁਲਾਇਆ ਅਤੇ ਉਹ ਕਰਮਚਾਰੀ ਉਨ੍ਹਾਂ ਨੂੰ ਸੀ.ਐਮ.ਸੀ. ਸਰਹਾਲੀ ਵਿਖੇ ਲੈ ਕੇ ਗਿਆ ਅਤੇ ਐੱਸ.ਡੀ.ਓ. ਸਤਨਾਮ ਸਿੰਘ ਨੂੰ ਦਾਖਲ ਕਰਵਾਇਆ। ਇਸ ਵਾਰਦਾਤ ਦੀ ਆਮ ਜਨਤਾ ਨੂੰ ਉਦੋ ਭਿਣਕ ਲੱਗੀ ਜਦੋ ਕੰਮਕਾਰ ਵਾਸਤੇ ਲੋਕ ਬਿਜਲੀ ਘਰ ਆਉਣ ਲੱਗੇ ਤਾਂ ਉਨ੍ਹਾਂ ਵੇਖਿਆ ਕਿ ਬਿਜਲੀ ਘਰ ਵਿਚ ਖੂਨ ਡੁੱਲਿਆ ਹੋਇਆ ਹੈ । ਇਸ ਮੌਕੇ ਪੁਲਿਸ ਟੀਮ ਸਮੇਤ ਪਹੁੰਚੇ ਏ.ਐਸ.ਆਈ. ਸਲਵਿੰਦਰ ਸਿੰਘ ਨੇ ਮੌਕਾ ਵੇਖਿਆ ਅਤੇ ਗੱਲਬਾਤ ਕਰਦਿਆਂ ਕਿਹਾ ਕਿ ਜਲਦੀ ਹੀ ਮੁਲਜਮਾਂ ਦੀ ਪਹਿਚਾਣ ਕਰਕੇ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਜਿਕਰਯੋਗ ਹੈ ਕਿ ਇਸ ਬਿਜਲੀ ਘਰ ਵਿਚ ਸੀ.ਸੀ.ਟੀ.ਵੀ. ਕੈਮਰੇ ਵੀ ਦਿਖਾਈ ਨਹੀਂ ਦਿੱਤੇ ਜਿਸ ਤੋ ਪੁਲਿਸ ਨੂੰ ਮੁਲਜ਼ਮਾਂ ਨੂੰ ਪਹਿਚਾਨਣ ’ਚ ਆਸਾਨੀ ਹੋ ਸਕਦੀ ਹੈ ।
Ad Position 22
No active advertisement
ਪਿਛਲੀ ਖ਼ਬਰ ਐੱਸ.ਆਈ.ਆਰ ਤਹਿਤ ਸਕੂਲਾਂ ’ਚ ਕਰਵਾਏ ਲੇਖ ਮੁਕਾਬਲੇ ਅਗਲੀ ਖ਼ਬਰ ਅਕਾਲੀ ਦਲ (ਬ) ਨੂੰ ਝਟਕਾ, ਕਈ ਪਰਿਵਾਰ ‘ਆਪ’ ’ਚ ਸ਼ਾਮਿਲ
Ad Position 24
No active advertisement