10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਕਮਰਿਆਂ ਦੀ ਛੱਤ ਡਿਗਣ ਨਾਲ ਮਲਬੇ ਹੇਠਾਂ ਦੱਬਿਆ ਘਰੇਲੂ ਸਾਮਾਨ

Ad Position 21
No active advertisement
ਅਜੀਤ ਡੈਸਕ 24-07-2026
aਖਾਲੜਾ, 23 ਜੁਲਾਈ (ਜੱਜਪਾਲ ਸਿੰਘ ਜੱਜ)- ਤੜਕਸਾਰ ਹੋਈ ਤੇਜ ਬਾਰਿਸ਼ ਨਾਲ ਖਾਲੜਾ ਮੰਡੀ ’ਚ ਇਕ ਘਰ ਦੀ ਛੱਤ ਡਿੱਗ ਗਈ। ਜਿਸ ਨਾਲ ਜਿੱਥੇ ਘਰੇਲੂ ਸਮਾਨ ਛੱਤ ਹੇਠਾਂ ਦੱਬਿਆ ਗਿਆ, ਉੱਥੇ ਚੱਕੀ ਦੀਆਂ ਮਸ਼ੀਨਾਂ ਵੀ ਮਲਬੇ ਹੇਠ ਦੱਬੀਆਂ ਗਈਆਂ। ਸਤਨਾਮ ਸਿੰਘ ਅਤੇ ਸੁਖਦੇਵ ਸਿੰਘ ਪੁੱਤਰਾਨ ਕਸ਼ਮੀਰ ਸਿੰਘ ਵਾਸੀ ਖਾਲੜਾ ਮੰਡੀ ਨੇ ਮਲਬੇ ਹੇਠਾਂ ਦੱਬਿਆ ਸਾਮਾਨ ਵਿਖਾਉਂਦਿਆਂ ਦੱਸਿਆ ਕਿ ਅੱਜ ਤੜਕਸਾਰ ਜੋ ਬਹੁਤ ਭਾਰੀ ਬਾਰਿਸ਼ ਹੋਈ ਹੈ, ਉਸ ਦਾ ਪਾਣੀ ਉਸaਦੇ ਗਵਾਂਢ ’ਚ ਇਕ ਖਾਲੀ ਪਈ ਜਗ੍ਹਾ ’ਚ ਇਕੱਠਾ ਹੋ ਗਿਆ ਅਤੇ ਉਸ ਦੇ ਪਾਣੀ ਦੀ ਮਾਰ ਨਾਲ ਉਹਨਾਂ ਦੀਆਂ ਕੰਧਾਂ ਵਿਚ ਪਾਣੀ ਪੈ ਕੇ ਉਨ੍ਹਾਂ ਦੀ ਚੱਕੀ ਦੀ ਛੱਤ ਡਿੱਗ ਪਈ, ਜਿਸ ਨਾਲ ਹੇਠਾਂ ਪਿਆ ਸਮਾਨ ਜਿਸ ਵਿਚ ਦੋ ਮੋਟਰਸਾਈਕਲ, ਫਰਿੱਜ, ਵਾਸ਼ਿੰਗ ਮਸ਼ੀਨ ,ਰਸੋਈ ਦਾ ਸਮਾਨ ਅਤੇ ਹੋਰ ਜੋ ਘਰੇਲੂ ਸਮਾਨ ਹੁੰਦਾ ਹੈ, ਸਾਰਾ ਪਿਆ ਸੀ ਮਲਬੇ ਹੇਠ ਆ ਕੇ ਟੁੱਟ ਗਿਆ। ਉਨ੍ਹਾਂ ਕਿਹਾ ਕਿ ਮਲ੍ਹਬੇ ਹੇਠ ਆਉਣ ਨਾਲ ਉਨ੍ਹਾਂ ਦਾ ਕਰੀਬ ਤਿੰਨ ਤੋਂ ਚਾਰ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਅਤੇ ਸਮਾਜ ਸੇਵੀ ਜਥੇਬੰਦੀਆਂ ਕੋਲ ਮੁਆਵਜ਼ੇ ਦੀ ਗੁਹਾਰ ਲਗਾਈ ਹੈ ਕਿ ਉਨ੍ਹਾਂ ਦਾ ਸਿਰ ਲਕਾਵਾ ਹੋ ਸਕੇ ਅਤੇ ਥੋੜੇ ਬਹੁਤ ਹੀ ਪੈਸਿਆਂ ਨਾਲ ਉਹ ਆਪਣਾ ਕਾਰੋਬਾਰ ਦੁਬਾਰਾ ਸ਼ੁਰੂ ਕਰ ਸਕਣ।
Ad Position 22
No active advertisement
ਪਿਛਲੀ ਖ਼ਬਰ ਸਰਹੱਦੀ ਪਿੰਡ ਕਲਸੀਆਂ ਦੇ ਖੇਤਾਂ ’ਚੋਂ ਛੇ ਖਾਲੀ ਮੈਗਜ਼ੀਨ ਬਰਾਮਦ ਅਗਲੀ ਖ਼ਬਰ ਸੜਕਾਂ ’ਤੇ ਘੁੰਮ ਰਹੇ ਬੇਸਹਾਰਾ ਪਸ਼ੂ ਬਣ ਰਹੇ ਸੜਕੀ ਹਾਦਸਿਆਂ ਦਾ ਕਾਰਨ, ਪ੍ਰਸ਼ਾਸਨ ਬੇਖ਼ਬਰ
Ad Position 24