10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਸਰਹੱਦੀ ਪਿੰਡ ਕਲਸੀਆਂ ਦੇ ਖੇਤਾਂ ’ਚੋਂ ਛੇ ਖਾਲੀ ਮੈਗਜ਼ੀਨ ਬਰਾਮਦ

Ad Position 21
No active advertisement
ਅਜੀਤ ਡੈਸਕ 24-07-2026
ਖਾਲੜਾ, 23 ਜੁਲਾਈ (ਜੱਜਪਾਲ ਸਿੰਘ ਜੱਜ)-ਪੰਜਾਬ ਪੁਲਿਸ ਅਤੇ ਬੀ.ਐਸ.ਐਫ. ਦੇ ਸਾਂਝੇ ਅਭਿਆਨ ਦੌਰਾਨ ਸਰਹੱਦੀ ਪਿੰਡ ਕਲਸੀਆਂ ਦੇ ਖੇਤਾਂ ਵਿਚੋਂ ਛੇ ਖਾਲੀ ਮੈਗਜੀਨ ਬਰਾਮਦ ਕਰਨ ਦੀ ਖਬਰ ਹੈ। ਐਸ.ਐਚ.ਓ. ਖਾਲੜਾ ਦਿਲਬਾਗ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ.ਐਸ.ਆਈ. ਗੁਰਨਾਮ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸੰਬੰਧ ਵਿਚ ਪਿੰਡ ਦੋਦੇ ਮੌਜੂਦ ਸਨ ਕਿ ਉਨ੍ਹਾਂ ਨੂੰ ਬੀ.ਐਸ.ਐਫ. ਦੀ ਸਰਹੱਦੀ ਚੌਂਕੀ ਬਾਬਾ ਪੀਰ ਵਿਖੇ ਤਾਇਨਾਤ ਬੀ.ਐਸ.ਐਫ. ਦੀ 115 ਬਟਾਲੀਅਨ ਕੰਪਨੀ ਈ. ਦੇ ਕੰਪਨੀ ਕਮਾਂਡਰ ਮੁਨਾਰੀ ਲਾਲ ਸ਼ਰਮਾ ਨੇ ਇਤਲਾਹ ਕੀਤੀ ਕਿ ਪਿੰਡ ਕਲਸੀਆਂ ਦੇ ਕਿਸਾਨ ਜਗਮੋਹਨ ਸਿੰਘ ਪੁੱਤਰ ਪ੍ਰਤਾਪ ਸਿੰਘ ਦੇ ਖੇਤਾਂ ਵਿਚ ਇਕ ਪੀਲੇ ਰੰਗ ਦਾ ਪੈਕਟ ਪਿਆ ਹੈ ਅਤੇ ਜਦੋਂ ਪੁਲਿਸ ਪਾਰਟੀ ਉੱਥੇ ਪੁੱਜੀ ਤਾਂ ਬੀ.ਐਸ.ਐਫ. ਅਧਿਕਾਰੀਆਂ ਵਲੋਂ ਹਵਾਲੇ ਕੀਤਾ ਗਿਆ ਪੈਕਟ ਖੋਲਿਆ ਤਾਂ ਉਸ ਵਿਚੋਂ ਛੇ ਮੈਗਜੀਨ ਨੂੰ ਵੱਡੇ ਜੋ ਕਾਰਬਾਈਨ ਨੂੰ ਲੱਗਦੇ ਹਨ ਅਤੇ ਛੇ ਮੈਗਜੀਨ ਛੋਟੇ ਜੋ ਪਿਸਤੌਲ ਦੇ ਹਨ, ਬਰਾਮਦ ਹੋਏ। ਥਾਣਾ ਖਾਲੜਾ ਦੀ ਪੁਲਿਸ ਵਲੋਂ ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ। ਐਸ.ਐਚ.ਓ. ਦਿਲਬਾਗ ਸਿੰਘ ਨੇ ਕਿਹਾ ਕਿ ਉਕਤ ਘਟਨਾ ਦੀ ਤਫਤੀਸ਼ ਬੜੀ ਬਾਰੀਕੀ ਨਾਲ ਕੀਤੀ ਜਾਵੇਗੀ ਅਤੇ ਜੋ ਇਸ ਵਿਚ ਸ਼ਾਮਿਲ ਪਾਇਆ ਗਿਆ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਸ਼ਾਂਤਮਈ ਵਿਰੋਧ ਜਤਾ ਰਹੇ ਵਿਦਿਆਰਥੀਆਂ ਉਪਰ ਲਾਠੀਚਾਰਜ ਸੰਵਿਧਾਨ ਦੇ ਉਲਟ - ਬੀਬੀ ਬ੍ਰਹਮਪੁਰਾ ਅਗਲੀ ਖ਼ਬਰ ਕਮਰਿਆਂ ਦੀ ਛੱਤ ਡਿਗਣ ਨਾਲ ਮਲਬੇ ਹੇਠਾਂ ਦੱਬਿਆ ਘਰੇਲੂ ਸਾਮਾਨ
Ad Position 24