10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਪੱਟੀ ਵਿਖੇ ਇਨਵੈਸਟੀਚਰ ਸੈਰੇਮਨੀ ਕਰਵਾਇਆ

Ad Position 21
No active advertisement
ਅਜੀਤ ਡੈਸਕ 24-07-2026
ਪੱਟੀ, 23 ਜੁਲਾਈ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)–ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਪੱਟੀ ਵਿਖੇ ਵਿਦਿਆਰਥੀਆਂ ਅੰਦਰ ਲੀਡਰਸ਼ਿਪ ਦੇ ਗੁਣ ਪੈਦਾ ਕਰਨ ਲਈ “ਇਨਵੈਸਟੀਚਰ ਸੈਰੇਮਨੀ” ਕਰਵਾਈ ਗਈ। ਇਸ ਤਹਿਤ ਵਿਦਿਆਰਥੀਆਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ। ਸਕੂਲ ਦੇ ਵਿਦਿਆਰਥੀਆਂ ਵਿਚੋਂ ਮਾਨਵਜੋਤ ਸਿੰਘ ਨੂੰ ਹੈੱਡ ਬੁਆਏ ਅਤੇ ਹਰਸਿਮਰਨ ਕੌਰ ਨੂੰ ਹੈੱਡ ਗਰਲ ਬਣਾਇਆ ਗਿਆ। ਇਸੇ ਤਰ੍ਹਾਂ ਗੁਰਸਾਜਨਪ੍ਰੀਤ ਸਿੰਘ ਨੂੰ ਵਾਈਸ ਹੈੱਡ ਬੁਆਏ ਅਤੇ ਰਿਪਨਪ੍ਰੀਤ ਕੌਰ ਨੂੰ ਵਾਈਸ ਹੈੱਡ ਗਰਲ, ਵਿਸ਼ਵਜੀਤ ਸਿੰਘ ਅਤੇ ਸੁਖਮਨਪ੍ਰੀਤ ਕੌਰ ਨੂੰ ਸਪੋਰਟਸ ਇੰਚਾਰਜਜ, ਗੁਰਨੂਰ ਸਿੰਘ ਅਤੇ ਸਿਮਰਨਪ੍ਰੀਤ ਕੌਰ ਨੂੰ ਡਿਸਿਪਲਿਨ ਇੰਚਾਰਜ਼, ਕਰਨਵੀਰ ਸਿੰਘ ਅਤੇ ਜੈਸਮੀਨ ਕੌਰ ਨੂੰ ਐਕਟੀਵਿਟੀ ਇੰਚਾਰਜ਼ ਦੀ ਜ਼ਿੰਮੇਵਾਰੀ ਦਿੱਤੀ ਗਈ। ਸਕੂਲ ਦੇ ਚਾਰ ਹਾਊਸਾਂ ਦੇ ਵਿਦਿਆਰਥੀਆਂ ਵਿਚੋਂ ਅਰਮਾਨਦੀਪ ਸਿੰਘ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਹਾਊਸ ਦਾ ਕੈਪਟਨ ਅਤੇ ਅਸ਼ਨ ਕੌਰ ਨੂੰ ਵਾਈਸ ਕੈਪਟਨ, ਸੁਹੇਲਪ੍ਰਤਾਪ ਸਿੰਘ ਨੂੰ ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਦਾ ਕੈਪਟਨ ਅਤੇ ਅਨਮੋਲਦੀਪ ਕੌਰ ਨੂੰ ਵਾਈਸ ਕੈਪਟਨ, ਸੁਖਮਨਪ੍ਰੀਤ ਸਿੰਘ ਨੂੰ ਸਾਹਿਬਜ਼ਾਦਾ ਜੋਰਾਵਰ ਸਿੰਘ ਹਾਊਸ ਦਾ ਕੈਪਟਨ ਅਤੇ ਲਵਲੀਨ ਕੌਰ ਨੂੰ ਵਾਈਸ ਕੈਪਟਨ, ਸੁਖਮਨ ਸਿੰਘ ਨੂੰ ਸਾਹਿਬਜ਼ਾਦਾ ਫਤਿਹ ਸਿੰਘ ਹਾਊਸ ਦਾ ਕੈਪਟਨ ਅਤੇ ਤਨਵੀਰ ਕੌਰ ਨੂੰ ਵਾਈਸ ਕੈਪਟਨ ਬਣਾਇਆ ਗਿਆ। ਇਨ੍ਹਾਂ ਚੁਣੇ ਗਏ ਵਿਦਿਆਰਥੀਆਂ ਨੂੰ ਸਕੂਲ ਦੇ ਮੈਨੇਜ਼ਰ ਸਹਿਬਾਨ, ਪ੍ਰਿੰਸੀਪਲ ਅਤੇ ਵਾਈਸ ਪ੍ਰਿੰਸੀਪਲ ਵਲੋਂ ਸ਼ੈਸ਼ੇ ਪਹਿਨਾਏ ਅਤੇ ਬੈਚ ਲਗਾਏ ਗਏ। ਮੈਨੇਜਰ ਸਹਿਬਾਨ ਨੇ ਵਿਦਿਆਰਥੀਆਂ ਨੂੰ ਫਲੈਗ ਦੇ ਕੇ ਚੰਗੇ ਲੀਡਰ ਬਣ ਕੇ ਯੋਗ ਅਗਵਾਈ ਕਰਨ ਲਈ ਪ੍ਰੇਰਿਤ ਕੀਤਾ। ਇਨ੍ਹਾਂ ਚੁਣੇ ਹੋਏ ਸਾਰੇ ਵਿਦਿਆਰਥੀਆਂ ਨੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਦਾ ਪ੍ਰਣ ਕੀਤਾ। ਸਕੂਲ ਦੇ ਪ੍ਰਿੰਸੀਪਲ ਜਸਬੀਰ ਕੌਰ ਸੈਣੀ ਨੇ ਚੁਣੇ ਹੋਏ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਸਕੂਲ ਮੈਨੇਜਰ ਗੁਰਬੀਰ ਸਿੰਘ ਢਿੱਲੋਂ, ਤਰਲੋਕ ਸਿੰਘ ਅਤੇ ਸਰਬਜੀਤ ਸਿੰਘ ਨੇ ਚੁਣੇ ਹੋਏ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਸਕੂਲ ਦੇ ਵਾਈਸ ਪ੍ਰਿੰਸੀਪਲ ਨੀਰੂ ਸ਼ਰਮਾ, ਸਕੂਲ ਦੇ ਸੁਪਰਵਾਈਜ਼ਰ ਕਰਮਜੀਤ ਕੌਰ, ਅਨੁਰਾਧਾ ਸ਼ੋਰੀ, ਜਗਜੀਤ ਸਿੰਘ, ਪਵਨਦੀਪ ਕੌਰ, ਹਰਪ੍ਰੀਤ ਕੌਰ ਚੀਮਾ, ਹਾਊਸ ਇੰਚਾਰਜ਼ ਹਰਦੀਪ ਕੌਰ, ਕਿਰਨਦੀਪ ਬਾਠ, ਮਨਦੀਪ ਕੌਰ, ਗੁਰਵਿੰਦਰ ਸਿੰਘ, ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੰਦਗੀ ਸੁੱਟ ਕੇ ਲੋਕ ਪ੍ਰਦੂਸ਼ਿਤ ਕਰ ਰਹੇ ਹਨ ਹਰੀਕੇ ਝੀਲ ਦਾ ਵਾਤਾਵਰਨ ਅਗਲੀ ਖ਼ਬਰ ਪਿੰਡ ਮੀਰਪੁਰ ਦੇ ਦਰਜਨਾਂ ਪਰਿਵਾਰ ਕਾਂਗਰਸ ਪਾਰਟੀ ’ਚ ਸ਼ਾਮਿਲ
Ad Position 24