10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਦਿਨ-ਦਿਹਾੜੇ ਪੱਤਰਕਾਰ ਦਾ ਮੋਟਰਸਾਈਕਲ ਚੋਰੀ

Ad Position 21
No active advertisement
ਅਜੀਤ ਡੈਸਕ 25-07-2026
ਝਬਾਲ, 24 ਜੁਲਾਈ (ਸੁਖਦੇਵ ਸਿੰਘ)– ਝਬਾਲ ਖੇਤਰ ਵਿਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ, ਜਿਸ ਕਾਰਨ ਲੋਕਾਂ ਵਿਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਬਣਿਆ ਹੋਇਆ ਹੈ। ਜਿਸ ਦੀ ਤਾਜਾ ਮਿਸਾਲ ਉਦੋ ਦੇਖਣ ਨੂੰ ਮਿਲੀ ਜਦੋਂ ਇਕ ਅਖ਼ਬਾਰ ਦੇ ਪੱਤਰਕਾਰ ਦਾ ਮੋਟਰਸਾਈਕਲ ਦਿਨ-ਦਿਹਾੜੇ ਚੋਰਾਂ ਵਲੋ ਚੋਰੀ ਕਰ ਲਿਆ ਗਿਆ। ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਸਿੰਘ ਕੱਦਗਿੱਲ ਨੇ ਦੱਸਿਆ ਕਿ ਉਹਪਿੰਡ ਬੁਰਜ 195 ਰੋਡ ਸਥਿਤ ਪੰਜਾਬ ਨੈਸ਼ਨਲ ਬੈਂਕ ਝਬਾਲ ਵਿਖੇ ਕਿਸੇ ਜ਼ਰੂਰੀ ਕੰਮ ਲਈ ਗਏ ਹੋਏ ਸਨ। ਉਨ੍ਹਾਂ ਨੇ ਆਪਣਾ ਐੱਚ.ਐਫ. ਡੀਲਕਸ ਮੋਟਰਸਾਈਕਲ ਨੰਬਰ ਪੀ.ਬੀ. 02 ਡੀ.ਜੇ. 6142 ਨੂੰ ਬੈਂਕ ਦੇ ਬਾਹਰ ਖੜ੍ਹਾ ਕੀਤਾ ਅਤੇ ਕੁਝ ਸਮੇਂ ਲਈ ਬੈਂਕ ਅੰਦਰ ਚਲੇ ਗਏ। ਜਦੋਂ ਉਹ ਆਪਣਾ ਕੰਮ ਨਿਪਟਾ ਕੇ ਬਾਹਰ ਆਏ ਤਾਂ ਉਨ੍ਹਾਂ ਦਾ ਮੋਟਰਸਾਈਕਲ ਉੱਥੇ ਨਹੀਂ ਸੀ। ਉਸਨੇ ਤੁਰੰਤ ਆਸ-ਪਾਸ ਦੇ ਲੋਕਾਂ ਨਾਲ ਪੁੱਛਗਿੱਛ ਕੀਤੀ ਅਤੇ ਨੇੜਲੇ ਇਲਾਕੇ ਵਿਚ ਕਾਫ਼ੀ ਭਾਲ ਕੀਤੀ, ਪਰ ਮੋਟਰਸਾਈਕਲ ਦਾ ਕੋਈ ਸੁਰਾਗ ਨਹੀਂ ਲੱਗਾ। ਇਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਥਾਣਾ ਝਬਾਲ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ ਅਤੇ ਲਿਖਤੀ ਸ਼ਿਕਾਇਤ ਦਰਜ ਕਰਵਾਈ। ਘਟਨਾ ਸਬੰਧੀ ਬੈਂਕ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲਣ ‘ਤੇ ਸਾਹਮਣੇ ਆਇਆ ਕਿ ਇਕ ਅਣਪਛਾਤਾ ਨੌਜਵਾਨ ਮੌਕੇ ‘ਤੇ ਆਇਆ ਅਤੇ ਕੁਝ ਹੀ ਪਲਾਂ ਵਿਚ ਮੋਟਰਸਾਈਕਲ ਲੈ ਕੇ ਫਰਾਰ ਹੋ ਗਿਆ। ਦੂਸਰੇ ਪਾਸੇ ਥਾਣਾ ਝਬਾਲ ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ ਦੇ ਆਸ਼ੀਰਵਾਦ ਯਾਤਰਾ ਪਿੰਡ ਪੱਧਰੀ ਪੁੱਜੀ ਅਗਲੀ ਖ਼ਬਰ ਸਾਂਝਾ ਮੁਲਾਜ਼ਮ ਮੰਚ ਪੰਜਾਬ ਵਲੋਂ ਮੀਟਿੰਗ
Ad Position 24