10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਸਾਂਝਾ ਮੁਲਾਜ਼ਮ ਮੰਚ ਪੰਜਾਬ ਵਲੋਂ ਮੀਟਿੰਗ

Ad Position 21
No active advertisement
ਅਜੀਤ ਡੈਸਕ 25-07-2026
ਤਰਨ ਤਾਰਨ, 24 ਜੁਲਾਈ (ਪਰਮਜੀਤ ਜੋਸ਼ੀ)-ਸਾਂਝਾ ਮੁਲਾਜ਼ਮ ਮੰਚ ਪੰਜਾਬ ਵਲੋਂ ਸਰਕਾਰੀ ਮੁਲਾਜ਼ਮਾਂ ਅਤੇ ਪੈਨਸਨਰਾਂ ਦੀਆਂ ਜਾਇਜ ਮੰਗਾਂ ਜਿਵੇ 2.59 ਗੁਣਾਕ, ਕੈਸ ਲੈਸ਼ ਸਕੀਮ, ਪੁਰਾਣੀ ਪੈਨਸਨ ਬਹਾਲ ਕਰਨ, ਕੱਚੇ ਮੁਲਾਜ਼ਮ ਪੱਕੇ ਕਰਨਾਾ, ਡੀ.ਏ. ਦੀਆਂ ਬਕਾਇਆ ਕਿਸ਼ਤਾਂ, 15 ਜੁਲਾਈ 2015 ਦਾ ਪੱਤਰ ਰੱਦ ਕਰਨਾ, ਪ੍ਰੋਬੇਸ਼ਨ ਪੀਰੀਅਡ ਦੌਰਾਨ ਪੂਰੀ ਤਨਖਾਹ ਅਤੇ ਭੱਤਿਆ ਦੀ ਅਦਾਇਗੀ ਕਰਨਾ, 17 ਜੁਲਾਈ 2020 ਨੂੰ ਜਾਰੀ ਪੱਤਰ ਦੇ ਅਨੁਸਾਰ ਕੇਦਰੀ ਪੈਟਰਨ ’ਤੇ ਨਵੀ ਭਰਤੀ ਕਰਨ ਦਾ ਪੱਤਰ ਰੱਦ ਕਰਨਾ ਅਤੇ 4,9,14 ਏ.ਸੀ.ਪੀ. ਸਕੀਮ ਬਹਾਲ ਕਰਨਾ ਆਦਿ ਮੰਗਾ ਸੰਬੰਧੀ ਸਰਕਾਰ ਨੂੰ ਮੰਗ ਪੱਤਰ ਦਿੱਤਾ ਗਿਆ ਸੀ , ਪ੍ਰੰਤੂ ਸਰਕਾਰ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਪ੍ਰਤੀ ਕੋਈ ਹਾਂ ਪੱਖੀ ਹੁੰਗਾਰਾ ਨਾ ਦੇਣ ਕਾਰਨ, ਸਾਂਝਾ ਮੁਲਾਜ਼ਮ ਮੰਚ ਪੰਜਾਬ ਚੰਡੀਗੜ੍ਹ ਵਲੋਂ ਮਿਤੀ 7 ਅਗਸਤ 2026 ਨੂੰ ਦਾਣਾ ਮੰਡੀ ਸੈਕਟਰ 39 ਚੰੰਡੀਗੜ੍ਹ ਵਿਖੇ ਮਹਾਂਰੈਲੀ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਸੰਬੰਧੀ ਸ਼ੁੱਕਰਵਾਰ ਨੂੰ ਤਰਨ ਤਾਰਨ ਦੇ ਸਮੂਹਿਕ ਵੱਖ-ਵੱਖ ਵਿਭਾਗਾਂ ਦੇ ਪ੍ਰਧਾਨਾਂ, ਜਨਰਲ ਸਕੱਤਰਾਂ ਅਤੇ ਪੈਨਸ਼ਨਰ ਯੂਨੀਅਨ ਦੇ ਪ੍ਰਧਾਨਾਂ, ਜਨਰਲ ਸਕੱਤਰਾਂ ਵਲੋਂ ਤਰਨ ਤਾਰਨ ਵਿਖੇ ਇਕ ਅਹਿਮ ਹੰਗਾਮੀ ਮੀਟਿੰਗ ਕੀਤੀ ਗਈ। ਇਸ ਮੌਕੇ ਸੁਖਪ੍ਰੀਤ ਸਿੰਘ ਪੰਨੂੰ ਕਨਵੀਨਰ, ਗੁਰਸੇਵਕ ਸਿੰਘ ਸਰਾਂ ਪ੍ਰਧਾਨ, ਅੰਗਰੇਜ਼ ਸਿੰਘ ਰੰਧਾਵਾ ਜਨਰਲ ਸਕੱਤਰ ਪੀ.ਐਸ.ਐਮ.ਐਸ. ਯੂਨੀਅਨ ਤਰਨ ਤਾਰਨ ਨੇ ਦੱਸਿਆ ਕਿ ਸਾਂਝਾ ਮੁਲਾਜ਼ਮ ਮੰਚ ਪੰਜਾਬ ਚੰਡੀਗੜ੍ਹ ਵਲੋਂ ਦਿੱਤੇ ਗਏ ਪ੍ਰੋਗਰਾਮ ਅਨੁਸਾਰ ਮਿਤੀ 7 ਅਗਸਤ 2026 ਨੂੰ ਜ਼ਿਲ੍ਹਾ ਤਰਨ ਤਾਰਨ ਤੋਂ ਬਹੁਤ ਭਾਰੀ ਗਿਣਤੀ ਵਿਚ ਵੱਖ-ਵੱਖ ਵਿਭਾਗਾਂ ਦੇ ਜੁਝਾਰੂ ਮੁਲਾਜ਼ਮ, ਭੈਣਾਂ ਅਤੇ ਪੈਨਸ਼ਨਰਜ਼ ਸਾਥੀ ਜਾਣਗੇ। ਜੇਕਰ ਫਿਰ ਵੀ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਅਤੇ ਪੈਨਸ਼ਨਰ ਸਾਥੀਆਂ ਦੀਆਂ ਜਾਇਜ ਅਤੇ ਹੱਕੀ ਮੰਗਾ ਨੂੰ ਸਰਕਾਰ ਨੇ ਲਾਗੂ ਨਾ ਕੀਤਾ ਤਾਂ ਸਾਂਝਾ ਮੁਲਾਜ਼ਮ ਮੰਚ ਪੰਜਾਬ ਚੰਡੀਗੜ੍ਹ ਵਲੋ ਜੋ ਵੀ ਅਗਲਾ ਤਿੱਖਾ ਐਕਸ਼ਨ ਉਲਕਿਆ ਜਾਵੇਗਾ, ਉਸਨੂੰ ਪੂਰਨ ਤੌਰ ’ਤੇ ਜਿਲ੍ਹਾ ਤਰਨ ਤਾਰਨ ਵਿਚ 100 ਫ਼ੀਸਦੀ ਲਾਗੂ ਕੀਤਾ ਜਾਵੇਗਾ। ਇਸ ਮੌਕੇ ਤਰਸੇਮ ਸਿੰਘ ਸੀਨੀਅਰ ਮੀਤ ਪ੍ਰਧਾਨ, ਜਸਪਾਲ ਸਿੰਘ ਵਿੱਤ ਸਕੱਤਰ ਪੀ.ਐਸ.ਐਮ.ਐਸ.ਯੂਨੀਅਨ ਤਰਨ ਤਾਰਨ, ਕੁਰਵਿੰਦਰ ਸਿੰਘ ਚੀਮਾ ਪ੍ਰਧਾਨ, ਸ਼ਿਵਕਰਨ ਸਿੰਘ ਚੀਮਾ ਜਨਰਲ ਸਕੱਤਰ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ, ਬਿਕਰਮਜੀਤ ਸਿੰਘ ਖਹਿਰਾ, ਨਿਸ਼ਾਨ ਸਿੰਘ ਪ੍ਰਧਾਨ, ਸਵਰਾਜ ਸਿੰਘ ਜਨਰਲ ਸਕੱਤਰ, ਇਕਬਾਲ ਸਿੰਘ, ਸਰਬਜੀਤ ਸਿੰਘ ਸਿੱਖਿਆ ਵਿਭਾਗ, ਨਰਿੰਦਰ ਸਿੰਘ ਪ੍ਰਧਾਨ, ਨਵਤੇਜ ਸਿੰਘ ਜਨਰਲ ਸਕੱਤਰ ਸਿਹਤ ਵਿਭਾਗ, ਗੁਰਿੰਦਰਬੀਰ ਸਿੰਘ ਪ੍ਰਧਾਨ, ਹਰਜਿੰਦਰ ਸਿੰਘ ਜਨਰਲ ਸਕੱਤਰ ਵਾਟਰ ਸਪਲਾਈ, ਵਿਕਰਮਜੀਤ ਸਿੰਘ ਪ੍ਰਧਾਨ, ਸੰਜੇ ਧਵਨ ਜਨਰਲ ਸਕੱਤਰ ਖਜਾਨਾ ਵਿਭਾਗ, ਗੁਰਪ੍ਰੀਤ ਸਿੰਘ ਪ੍ਰਧਾਨ, ਪ੍ਰਦੀਪ ਸਿੰਘ ਜਨਰਲ ਸਕੱਤਰ ਫੂਡ ਸਪਲਾਈ, ਗੁਰਮੇਲ ਸਿੰਘ ਪ੍ਰਧਾਨ, ਕਮਲਪ੍ਰੀਤ ਕੌਰ ਜਨਰਲ ਸਕੱਤਰ ਅੰਕੜਾ ਵਿਭਾਗ, ਗੁਰਿੰਦਰਪਾਲ ਸਿੰਘ ਪ੍ਰਧਾਨ ਬਾਗਬਾਨੀ, ਸੁਖਪਾਲ ਸਿੰਘ ਪ੍ਰਧਾਨ, ਪਲਵਿੰਦਰ ਸਿੰਘ ਜਨਰਲ ਸਕੱਤਰ ਖੇਤੀਬਾੜੀ ਵਿਭਾਗ, ਪ੍ਰਦੀਪ ਸਿੰਘ ਪਹਿਲਵਾਨ ਪ੍ਰਧਾਨ, ਸੁਖਦੇਵ ਸਿੰਘ ਜਨਰਲ ਸਕੱਤਰ ਰੋਜ਼ਗਾਰ ਵਿਭਾਗ, ਚਮਕੌਰ ਸਿੰਘ ਪ੍ਰਧਾਨ, ਸਿਮਰਨਜੀਤ ਸਿੰਘ ਜਨਰਲ ਸਕੱਤਰ ਪੰਜਾਬ ਰੋਡਵੇਜ਼ ਤਰਨ ਤਾਰਨ, ਰਣਜੀਤ ਸਿੰਘ ਪ੍ਰਧਾਨ, ਸਤਨਾਮ ਸਿੰਘ ਜਨਰਲ ਸਕੱਤਰ ਪੰਜਾਬ ਰੋਡਵੇਜ਼ ਪੱਟੀ, ਗੁਰਸ਼ਰਨ ਸਿੰਘ ਪ੍ਰਧਾਨ, ਯਾਦਵਿੰਦਰ ਸਿੰਘ ਜਨਰਲ ਸਕੱਤਰ ਐਕਸਾਈਜ਼ ਵਿਭਾਗ, ਹਰਪ੍ਰੀਤ ਸਿੰਘ ਸਟੈਨੋ ਪ੍ਰਧਾਨ ਐਕਸਾਈਜ਼ ਵਿਭਾਗ, ਹਰਜਿੰਦਰ ਸਿੰਘ ਪ੍ਰਧਾਨ ਭਲਾਈ ਵਿਭਾਗ, ਗੁਰਦੇਵ ਸਿੰਘ ਡੀ.ਟੀ.ਓ. ਦਫਤਰ, ਗੁਰਜੀਤ ਸਿੰਘ ਪ੍ਰਧਾਨ ਸਹਿਕਾਰਤਾ ਵਿਭਾਗ, ਜਸਬੀਰ ਸਿੰਘ ਪੰਨੂੰ ਪ੍ਰਧਾਨ, ਰਮਨਦੀਪ ਸਿੰਘ ਜਨਰਲ ਸਕੱਤਰ ਕਾਨੰਗੋ ਐਸੋਸੀਏਸਨ ਯੂਨੀਅਨ, ਪ੍ਰਮਜੀਤ ਕੌਰ ਜਨਰਲ ਸਕੱਤਰ ਮਿਡ ਡੇ ਮੀਲ, ਰਜਿੰਦਰ ਕੌਰ ਪ੍ਰਧਾਨ, ਹਰਜਿੰਦਰ ਕੌਰ ਜਨਰਲ ਸਕੱਤਰ ਆਸ਼ਾ ਵਰਕਰ ਯੂਨੀਅਨ, ਰਵਿੰਦਰ ਕੌਰ ਵਾਈਸ ਪ੍ਰਧਾਨ, ਜੈਸਮੀਨ ਕੌਰ ਪ੍ਰਧਾਨ, ਜੁਗਰਾਜ ਕੌਰ ਪ੍ਰਧਾਨ ਕਮਿਊਨਿਟੀ ਹੈਲਥ ਅਫਸਰ ਐਸੋਸੀਏਸਨ ਆਦਿ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਕਰਮਚਾਰੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦਿਨ-ਦਿਹਾੜੇ ਪੱਤਰਕਾਰ ਦਾ ਮੋਟਰਸਾਈਕਲ ਚੋਰੀ ਅਗਲੀ ਖ਼ਬਰ ਵਿਧਾਇਕ ਧੁੰਨ ਨੇ ਪਿੰਡ ਮਾਛੀਕੇ ’ਚ ਲੋਕ ਮਿਲਣੀ ਦੌਰਾਨ ਪਿੰਡਾਂ ਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ
Ad Position 24