10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਵਿਧਾਇਕ ਧੁੰਨ ਨੇ ਪਿੰਡ ਮਾਛੀਕੇ ’ਚ ਲੋਕ ਮਿਲਣੀ ਦੌਰਾਨ ਪਿੰਡਾਂ ਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ

Ad Position 21
No active advertisement
ਅਜੀਤ ਡੈਸਕ 25-07-2026
ਖੇਮਕਰਨ, 24 ਜੁਲਾਈ (ਰਾਕੇਸ਼ ਕੁਮਾਰ ਬਿੱਲਾ)-ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਪਿੰਡ-ਪਿੰਡ ’ਚ ਜਾ ਕੇ ਦੱਸਣ ਤੇ ਪਿੰਡਾਂ ਵਾਸੀਆਂ ਦੀਆਂ ਹੋਰ ਮੁਸ਼ਕਿਲਾਂ ਨੂੰ ਨੇੜ੍ਹੇ ਬੈਠ ਕੇ ਸੁਣਨ ਲਈ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਵਲੋਂ ਹਲਕਾ ਖੇਮਕਰਨ ਦੇ ਪਿੰਡ-ਪਿੰਡ ’ਚ ਸ਼ੁਰੂ ਕੀਤੀ ਲੋਕ ਮਿਲਣੀ ਪ੍ਰੋਗਰਾਮ ਤਹਿਤ ਪਿੰਡ ਮਾਛੀਕੇ ’ਚ ਲੋਕ ਮਿਲਣੀ ਤਹਿਤ ਸਮਾਗਮਾਂ ’ਚ ਵਿਧਾਇਕ ਸਰਵਣ ਸਿੰਘ ਧੁੰਨ ਨੇ ਸ਼ਾਮਿਲ ਹੋ ਕਿ ਪਿੰਡ ਵਾਸੀਆਂ ਨੂੰ ਜਿੱਥੇ ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਪ੍ਰਾਪਤੀਆਂ ਬਾਰੇ ਵਿਸਥਾਰ ਸਹਿਤ ਦੱਸਿਆ ਅਤੇ ਪਿੰਡਾਂ ਵਾਲਿਆਂ ਦੀ ਹੋਰ ਮੁਸ਼ਕਿਲਾਂ ਨੂੰ ਵੀ ਸੁਣ ਕੇ ਹੱਲ ਕਰਨ ਦਾ ਭਰੋਸਾ ਦਿੱਤਾ। ਪਹਿਲਾਂ ਪਿੰਡ ਮਾਛੀਕੇ ’ਚ ਸਰਪੰਚ ਜੁਗਰਾਜ ਸਿੰਘ ਦੇ ਗ੍ਰਹਿ ਵਿਖੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਧੁੰਨ ਨੇ ਦਾਅਵਾ ਕੀਤਾ ਕਿ ਸੂਬਾ ਸਰਕਾਰ ਨੇ ਚੋਣਾਂ ’ਚ ਜਨਤਾ ਨਾਲ ਕੀਤਾ ਹਰ ਵਾਅਦਾ ਲਾਗੂ ਕਰ ਦਿੱਤਾ ਹੈ। ਹੁਣ ਪਿੰਡਾਂ ’ਚ ਵਿਕਾਸ ਕੰਮ ਨਵੀਆਂ ਸੜਕਾਂ ਤੇ ਰਸਤੇ ਬਣਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਚੋਣਾਂ ਤੱਕ ਕੋਈ ਵੀ ਵਿਕਾਸ ਕੰਮ ਅਧੂਰਾ ਨਹੀਂ ਰਹੇਗਾ। ਇਸ ਦੇ ਨਾਲ ਆਮ ਪਰਿਵਾਰਾਂ ਦੀ ਸਹਾਇਤਾ ਲਈ ਹੁਣ ਜਿਹੜੀ ਰਾਸ਼ਨ ਕਿੱਟਾਂ ਮੁਹੱਈਆ ਕਰਾਉਣ ਦੀ ਸਕੀਮ ਸਰਕਾਰ ਨੇ ਚਾਲੂ ਕੀਤੀ ਹੈ, ਉਹ ਸਕੀਮ ਵੀ ਪੂਰੀ ਸਫਲਤਾ ਨਾਲ ਲਾਗੂ ਹੋਈ ਹੈ। ਹਰ ਘਰ ’ਚ ਰਾਸ਼ਨ ਕਿੱਟ ਪੁੱਜੀ ਹੈ। ਦੇਖਿਆ ਜਾਵੇ ਤਾਂ ਪ੍ਰਤੀ ਪਿੰਡ ਲੱਖਾ ਰੁਪਏ ਸਰਕਾਰ ਤਰਫੋਂ ਆ ਗਏ ਹਨ। ਪਿੰਡ ਮਾਛੀਕੇ ਦੇ ਸਰਪੰਚ ਜੁਗਰਾਜ ਸਿੰਘ ਨੇ ਪਿੰਡ ਦੀਆਂ ਮੁਸ਼ਕਿਲਾਂ ਨੂੰ ਵਿਧਾਇਕ ਧੁੰਨ ਦੇ ਧਿਆਨ ’ਚ ਲਿਆਉਂਦੇ ਹੋਏ ਦੱਸਿਆ ਕਿ ਪਿੰਡ ਮਾਛੀਕੇ ’ਚ ਮਾਵਾਂ-ਧੀਆਂ ਸ਼ਗਨ ਸਕੀਮ ’ਚ ਕਰੀਬ 9.5 ਲੱਖ ਦੀ ਰਾਸ਼ੀ ਖਾਤਿਆਂ ’ਚ ਆਈ ਹੈ। ਇਸ ਮੌਕੇ ਚੇਅ. ਬਲਜੀਤ ਸਿੰਘ ਖਹਿਰਾ, ਸਾਬਕਾ ਚੇਅ. ਜਗਤਾਰ ਸਿੰਘ ਖੇੜਾ, ਪ੍ਰਧਾਨ ਕੁਲਤਾਰ ਸਿੰਘ ਖੇੜਾ, ਪੀ.ਏ. ਹੀਰਾ ਸਿੰਘ, ਨੰਬਰਦਾਰ ਸੁਖਦਿਆਲ ਸਿੰਘ, ਬਾਪੂ ਮੇਜਰ ਸਿੰਘ, ਹੀਰਾ ਸਿੰਘ, ਹਰਪਾਲ ਸਿੰਘ ਫੌਜੀ, ਸੂਬੇਦਾਰ ਗੋਪਾਲ ਸਿੰਘ, ਰੇਸ਼ਮ ਸਿੰਘ, ਗੁਰਪ੍ਰੀਤ ਸਿੰਘ ਮੈਂਬਰ, ਰੇਸ਼ਮ ਸਿੰਘ ਮੈਂਬਰ, ਮਹਾਂਬੀਰ ਸਿੰਘ ਮੈਂਬਰ, ਬਾਜ ਸਿੰਘ, ਕੁਲਵਿੰਦਰ ਸਿੰਘ ਬਿੱਲਾ, ਸੂਰਤਾ ਸਿੰਘ, ਗੁਰਵਿੰਦਰ ਸਿੰਘ ਤੇ ਜੰਗਾ ਸਿੰਘ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਾਂਝਾ ਮੁਲਾਜ਼ਮ ਮੰਚ ਪੰਜਾਬ ਵਲੋਂ ਮੀਟਿੰਗ ਅਗਲੀ ਖ਼ਬਰ ਮੇਲੇ ਦੀ ਉਗਰਾਹੀ ਦੌਰਾਨ 2 ਧਿਰਾਂ ਵਿਚ ਹੋਏ ਝਗੜੇ ਦੌਰਾਨ ਚੱਲੀ ਗੋਲੀ ਦੌਰਾਨ ਵਿਅਕਤੀ ਹੋਇਆ ਜ਼ਖ਼ਮੀ
Ad Position 24