ਤਰਨ ਤਾਰਨ, 24 ਜੁਲਾਈ (ਹਰਿੰਦਰ ਸਿੰਘ)—ਮੇਲੇ ਦੀ ਉਗਰਾਹੀ ਕਰ ਰਹੇ 2 ਧਿਰਾਂ ਵਿਚ ਹੋਏ ਝਗੜੇ ਦੌਰਾਨ ਚੱਲੀ ਗੋਲੀ ਦੌਰਾਨ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਘਟਨਾ ਸਥਾਨ ’ਤੇ ਪਹੁੰਚੀ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਇਕ ਮੌਜੂਦਾ ਕੌਂਸਲਰ ਸਮੇਤ ਤਿੰਨ ਹੋਰਨਾਂ ਖਿਲਾਫ਼ ਮਾਮਲਾ ਅਸਲਾ ਐਕਟ ਅਤੇ ਹੋਰਨਾਂ ਧਰਾਵਾ ਤਹਿਤ ਮਾਮਲਾ ਦਰਜ ਕਰਨ ਤੋ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ ਤਰਨ ਤਾਰਨ ਵਿਖੇ ਜਸ਼ਨਦੀਪ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਗਲੀ ਦਰਸ਼ਨ ਸਿੰਘ ਵਾਸੀ ਟੈਂਕੀ ਮੁਹੱਲਾ ਮੁਰਾਦਪੁਰਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਬਾਬਾ ਜੰਡਪੀਰ ਮੁਰਾਦਪੁਰ ਵਿਖੇ ਵੀਰਵਾਰ ਦਾ ਮੇਲਾ ਸੀ। ਮੈਂ ਅਤੇ ਮੇਰਾ ਦੋਸਤ ਪਰਨਦੀਪ ਸਿੰਘ ਉਰਫ ਪ੍ਰਿੰਸ ਦਾਣਾ ਮੰਡੀ ਮੁਰਾਦਪੁਰ ਵਿਚ ਮੇਲੇ ਦੀ ਉਗਰਾਹੀ ਇਕੱਠੀ ਕਰ ਰਹੇ ਸੀ ਤਾਂ ਉਸ ਸਮੇਂ ਕਰਨ ਉਰਫ ਯੂ.ਪੀ. ਜਸ਼ਨ ਅਤੇ ਕੌਂਸਲਰ ਸ਼ਾਮ ਸਿੰਘ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਮੰਡੀ ਵਿਚ ਆਏ ’ਤੇ ਆਉਂਦਿਆਂ ਹੀ ਜਸ਼ਨ ਨੇ ਆਪਣੇ ਪਿਸਟਲ ਨਾਲ ਇਕ ਫਾਇਰ ਉਸ ’ਤੇ ਮਾਰ ਦੇਣ ਦੀ ਨੀਅਤ ਨਾਲ ਕੀਤਾ, ਜੋ ਉਸ ਦੇ ਪੇਟ ਦੇ ਉੱਪਰ ਖਹਿ ਕੇ ਨਿਕਲ ਗਿਆ ਅਤੇ ਕਰਨ ਨੇ ਆਪਣੇ ਪਿਸਟਲ ਨਾਲ ਫਾਇਰ ਉਸ ’ਤੇ ਕੀਤਾ ਤਾਂ ਉਹ ਥੱਲੇ ਨੂੰ ਹੋ ਗਿਆ ਤਾਂ ਗੋਲੀ ਜਾ ਕੇ ਉਸ ਦੇ ਪਿੱਛੇ ਖੜੇ ਰਵੀ ਨਾਮ ਦੇ ਵਿਅਕਤੀ ਦੇ ਜਾ ਲੱਗੀ, ਜਿਸ ਕਾਰਨ ਰਵੀ ਜ਼ਮੀਨ ਦੇ ਡਿੱਗ ਗਿਆ। ਜਦੋਂ ਮੈਂ ਮਾਰ ਦਿੱਤਾ ਦਾ ਰੌਲਾ ਪਾਇਆ ਤਾਂ ਉਕਤ ਵਿਅਕਤੀ ਮੌਕੇ ਤਂ ਫਰਾਰ ਹੋ ਗਏ। ਜ਼ਖਮੀ ਹਾਲਤ ਵਿਚ ਰਵੀ ਨੂੰ ਤੁਰੰਤ ਤਰਨ ਤਾਰਨ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ। ਉਕਤ ਵਿਅਕਤੀ ਮੁਰਾਦਪੁਰਾ ਵਿਚ ਆਪਣੀ ਧੋਸ ਅਤੇ ਦਹਿਸ਼ਤ ਜਮਾਉਣਾ ਚਾਹੁੰਦੇ ਹਨ। ਜਾਂਚ ਅਧਿਕਾਰੀ ਏ.ਐੱਸ.ਆਈ. ਪ੍ਰਦੂਮਣ ਨੇ ਦੱਸਿਆ ਕਿ ਉਕਤ ਮਾਮਲੇ ਦੀ ਜਾਂਚ ਤੋਂ ਬਾਅਦ ਕਰਨ ਉਰਫ ਯੂ.ਪੀ. ਜਸ਼ਨ, ਅਤੇ ਕੌਂਸਲਰ ਸ਼ਾਮ ਸਿੰਘ ਮੁਰਾਦਪੁਰਾ ਖਿਲਾਫ਼ ਅਸਲਾ ਐੈਕਟ ਅਤੇ ਹੋਰਨਾਂ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।