10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਫਤਿਆਬਾਦ ਕਸਬੇ ਦੇ ਮੇਨ ਬਾਜ਼ਾਰ ਦੇ ਦੁਕਾਨਦਾਰਾਂ ਵਲੋਂ ਲਾਲ ਲਕੀਰ ਦੇ ਅੰਦਰ ਆਉਂਦੇ ਘਰਾਂ ਤੇ ਦੁਕਾਨਾਂ ਦੇ ਬਿਨਾਂ ਦੱਸਿਆ ਦੂਜੀ ਵਾਰ ਕੀਤੇ ਸਰਵੇ ਤੋਂ ਨਿਰਾਸ਼ਾ ਪ੍ਰਗਟਾਈ

Ad Position 21
No active advertisement
ਅਜੀਤ ਡੈਸਕ 25-07-2026
ਫਤਿਆਬਾਦ, 24 ਜੁਲਾਈ (ਹਰਵਿੰਦਰ ਸਿੰਘ ਧੂੰਦਾ)-ਕਸਬਾ ਫਤਿਆਬਾਦ ਵਿਖੇ ਲਾਲ ਲਕੀਰ ਦੇ ਅੰਦਰ ਰਹਿ ਰਹੇ ਘਰਾ ਤੇ ਦੁਕਾਨਦਾਰਾਂ ਨੂੰ ਸਰਕਾਰ ਵਲੋਂ ਮਾਲਕੀ ਦੇ ਹੱਕ ਦੇਣ ਗ੍ਰਬਾਰੇ ਜਦੋ ਪਹਿਲੀ ਵਾਰ ਸਰਵੇ ਹੋਇਆ ਸੀ ਤਾਂ ਲੋਕਾਂ ਨੇ ਉਸ ਉਪਰ ਸੰਤੁਸ਼ਟੀ ਦਾ ਪ੍ਰਗਟਾਇਆ ਪ੍ਰਗਟ ਕੀਤਾ ਸੀ ਪਰ ਪਤਾ ਨਹੀਂ ਕਿਸ ਦੇ ਹੁਕਮ ਨਾਲ ਦੂਰੀ ਵਾਰ ਕਿਸੇ ਪ੍ਰਾਈਵੇਟ ਅਦਾਰੇ ਤੋ ਸਰਵੇ ਕਰਵਾਇਆ ਗਿਆ ਹੈ, ਜੋ ਕਿ ਪਹਿਲਾਂ ਵਾਲੇ ਸਰਵੇ ਨਾਲੋ ਬਿਲਕੁਲ ਅਲੱਗ ਹੈ। ਜਿਸ ਅਨੁਸਾਰ ਬਾਜ਼ਾਰ ਦੇ ਬਹੁਤੇ ਦੁਕਾਨਦਾਰਾਂ ਦੀਆਂ ਦੁਕਾਨਾਂ ਸੜਕ ਦੀ ਭੇਟ ਚੜ੍ਹਾ ਦਿੱਤੀਆਂ ਹਨ, ਜਿਸ ਦਾ ਪਤਾ ਲੱਗਣ ਤੇ ਦੁਕਾਨਦਾਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਗੱਲਬਾਤ ਕਰਦਿਆਂ ਬਲਵਿੰਦਰ ਸਿੰਘ ਕਾਨੂੰਗੋ, ਹਰਵਿੰਦਰ ਸਿੰਘ, ਮਨਜਿੰਦਰ ਸਿੰਘ, ਤਰਲੋਚਨ ਸਿੰਘ, ਤਰਲੋਕ ਚੰਦ, ਜਤਿੰਦਰ ਸਿੰਘ, ਬਲਵਿੰਦਰ ਕੁਮਾਰ, ਸੁੱਚਾ ਸਿੰਘ, ਰਣਜੀਤ ਸਿੰਘ, ਬਲਜਿੰਦਰ ਸਿੰਘ, ਮੰਗਾ ਸਿੰਘ, ਕ੍ਰਿਪਾਲ ਸਿੰਘ, ਜਗਰੂਪ ਸਿੰਘ ਅਤੇ ਹੋਰਨਾਂ ਵਲੋਂ ਐੱਸ. ਡੀ. ਐੱਮ. ਦਫਤਰ ਖਡੂਰ ਸਾਹਿਬ, ਡੀ. ਸੀ ਦਫਤਰ ਤਰਨ ਤਾਰਨ ਤੇ ਡੀ. ਆਰ. ਓ. ਤਰਨ ਤਾਰਨ ਨੂੰ ਦੂਜੀ ਵਾਰ ਕੀਤੇ ਗਏ ਸਰਵੇ ਖ਼ਿਲਾਫ਼ ਮੰਗ ਪੱਤਰ ਦਿੱਤਾ ਅਤੇ ਪਹਿਲੇ ਸਰਵੇ ਅਨੁਸਾਰ ਲੋਕਾਂ ਨੂੰ ਮਾਲਕੀ ਦੇ ਹੱਕ ਦਿੱਤੇ ਜਾਣ ਨੂੰ ਸਹੀ ਠਹਿਰਾਇਆ।
Ad Position 22
No active advertisement
ਪਿਛਲੀ ਖ਼ਬਰ ਮੇਲੇ ਦੀ ਉਗਰਾਹੀ ਦੌਰਾਨ 2 ਧਿਰਾਂ ਵਿਚ ਹੋਏ ਝਗੜੇ ਦੌਰਾਨ ਚੱਲੀ ਗੋਲੀ ਦੌਰਾਨ ਵਿਅਕਤੀ ਹੋਇਆ ਜ਼ਖ਼ਮੀ ਅਗਲੀ ਖ਼ਬਰ ਝਬਾਲ ਵਿਖੇ ਪਾਣੀ ਵਾਲੀ ਡਰੇਨ ਦਾ ਪਾਣੀ ਬਾਹਰ ਆਉਣ ਨਾਲ ਕਿਸਾਨਾਂ ਦੀਆਂ ਫ਼ਸਲਾਂ ਡੁੱਬ ਰਹੀਆਂ
Ad Position 24