ਤਰਨ ਤਾਰਨ, 28 ਜੁਲਾਈ (ਪਰਮਜੀਤ ਜੋਸ਼ੀ)—ਬੱਚਿਆਂ ਨੂੰ ਬਚਪਨ ਵਿਚ ਕਈ ਆਦਤਾਂ ਲੱਗ ਜਾਂਦੀਆਂ ਹਨ, ਜਿਨ੍ਹਾਂ ਨੂੰ ਵੱਡੇ ਹੋਣ ’ਤੇ ਛੁਡਾਉਣਾ ਮੁਸ਼ਕਿਲ ਹੋ ਜਾਦਾ ਹੈ। ਐਸੀ ਹੀ ਇਕ ਆਦਤ ਹੈ ਤੋਤਲੇਪਣ ਦੀ ਜੋ ਕਿ ਕਿਸੇ ਪ੍ਰਕਾਰ ਦੀ ਬਿਮਾਰੀ ਨਹੀਂ ਹੈ ਲੇਕਿਨ ਸਮੇਂ ਰਹਿੰਦਿਆਂ ਇਸ ਆਦਤ ਤੋਂ ਛੁਟਕਾਰਾ ਹੋਣਾ ਜਰੂਰੀ ਹੈ ਤਾਂ ਕਿ ਵੱਡੇ ਹੋ ਕੇ ਬੱਚੇ ਹਾਸੇ ਦੇ ਪਾਤਰ ਨਾ ਬਣਨ। ਇਹ ਜਾਣਕਾਰੀ ਬੱਚਿਆਂ ਦੇ ਮਾਹਰ ਡਾਕਟਰ ਸੁਪਿ੍ਯਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜ਼ਦੀਕ ਪਾਸੀ ਮੈਡੀਕਲ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਤੋਤਲੇਪਣ ਦੀ ਆਦਤ 3 ਤੋਂ 5 ਸਾਲ ਦੇ ਬੱਚਿਆਂ ਤੋਂ ਸ਼ੁਰੂ ਹੁੰਦੀ ਹੈ। ਬੱਚਿਆਂ ਵਿਚ ਤੋਤਲੇਪਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਜੀਭ ਦਾ ਤੰਦੂਆਂ, ਬੱਚੇ ਨੂੰ ਕੋਈ ਮਾਨਸਿਕ ਬੀਮਾਰੀ ਅਤੇ ਹੋਰ ਕਾਰਨ। ਉਨ੍ਹਾਂ ਦੱਸਿਆ ਕਿ ਤੋਤਲਾਪਣ ਇਕ ਸਪੀਜ ਸਮੱਸਿਆ ਹੈ, ਜਿਸ ਨੂੰ ਸਪੀਜ ਥਰੈਪੀ ਨਾਲ ਠੀਕ ਕੀਤਾ ਜਾਂਦਾ ਹੈ। ਉਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਨੂੰ ਅਪੀਲ ਕੀਤੀ ਕਿ ਅਗਰ ਉਨ੍ਹਾਂ ਦਾ ਬੱਚਾ ਤੋਤਲਾ ਹੈ ਜਾਂ ਬੋਲਣ ਵਿਚ ਅਟਕਦਾ ਹੈ ਤਾਂ ਸਹੀ ਸਮੇਂ ’ਤੇ ਬੱਚੇ ਨੂੰ ਸਪੈਸ਼ਲਿਸਟ ਡਾਕਟਰ ਪਾਸ ਜਾ ਕੇ ਉਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਕਿ ਬੱਚੇ ਦਾ ਤੋਤਲਾਪਣ ਠੀਕ ਹੋ ਸਕੇ।