03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

‘ਹਿਊਮਨ ਚੇਨ’ ਬਣਾ ਕੇ ਦਿੱਤਾ ਐੱਸ.ਆਈ.ਆਰ 2026 ਦਾ ਸੰਦੇਸ਼

Ad Position 21
No active advertisement
ਅਜੀਤ ਡੈਸਕ 30-07-2026
ਤਰਨ ਤਾਰਨ, 29 ਜੁਲਾਈ (ਹਰਿੰਦਰ ਸਿੰਘ)– ਐੱਸ.ਆਈ.ਆਰ 2026 ਤਹਿਤ ਵੋਟਰ ਸੂਚੀ ਸੁਧਾਈ ਦੇ ਕੰਮ ਨੂੰ ਅੰਤਿਮ ਰੂਪ ਦੇਣ ਲਈ ਜ਼ਿਲ੍ਹਾ ਸਿੱਖਿਆ ਵਿਭਾਗ ਵਲੋਂ ਲਗਾਤਾਰ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ। ਜ਼ਿਲ੍ਹੇ ਭਰ ਦੇ ਸਕੂਲਾਂ ਵਿਚ ਵਿਦਿਆਰਥੀਆਂ ਨੇ ‘ਹਿਊਮਨ ਚੇਨ’ ਬਣਾ ਕੇ ਵੋਟਰ ਜਾਗਰੂਕਤਾ ਦਾ ਇਕ ਵਿਲੱਖਣ ਸੰਦੇਸ਼ ਦਿੱਤਾ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ-ਕਮ-ਨੋਡਲ ਅਫ਼ਸਰ ਸਵੀਪ ਰਜਿੰਦਰ ਕੌਰ ਆਪਣੀ ਸਵੀਪ ਟੀਮ ਸਮੇਤ ਲਗਾਤਾਰ ਫੀਲਡ ਵਿਚ ਰਹਿ ਕੇ ਇਸ ਮੁਹਿੰਮ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਦੀ ਅਣਥੱਕ ਮਿਹਨਤ ਅਤੇ ਪ੍ਰੇਰਨਾ ਸਦਕਾ ਜ਼ਿਲ੍ਹੇ ਵਿਚ ਐੱਸ.ਆਈ.ਆਰ. 2026 ਦਾ ਕੰਮ ਬਹੁਤ ਤੇਜ਼ੀ ਨਾਲ ਅੱਗੇ ਵਧਿਆ ਹੈ ਅਤੇ ਹੁਣ ਇਹ ਲੱਗਪਗ ਮੁਕੰਮਲ ਹੋਣ ਦੇ ਕਿਨਾਰੇ ਹੈ। ਕਰਵਾਈਆਂ ਗਈਆਂ ਗਤੀਵਿਧੀਆਂ ਤਹਿਤ ਵਿਦਿਆਰਥੀਆਂ ਨੇ ਸਕੂਲਾਂ ਦੇ ਮੈਦਾਨਾਂ ਵਿਚ ਕਤਾਰਬੱਧ ਹੋ ਕੇ ‘ਹਿਊਮਨ ਚੇਨ’ ਬਣਾਈ ਅਤੇ ਐੱਸ.ਆਰ.ਆਈ ਨੇ ‘ਆਪਣਾ ਨਾਮ ਚੈੱਕ ਕਰਵਾਓ’, ‘ਵੋਟਰ ਸੂਚੀ ਸਾਫ਼ ਰੱਖੋ’ ਦੇ ਨਾਅਰਿਆਂ ਰਾਹੀਂ ਆਮ ਲੋਕਾਂ ਨੂੰ ਵੋਟਰ ਸੁਧਾਈ ਲਈ ਪ੍ਰੇਰਿਤ ਕੀਤਾ। ਹੱਥਾਂ ਨਾਲ ਹੱਥ ਮਿਲਾ ਕੇ ਬਣਾਈ ਇਸ ਮਨੁੱਖੀ ਲੜੀ ਨੇ ਏਕਤਾ ਅਤੇ ਜਾਗਰੂਕਤਾ ਦਾ ਸ਼ਕਤੀਸ਼ਾਲੀ ਪ੍ਰਤੀਕ ਪੇਸ਼ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਜਿੰਦਰ ਕੌਰ ਨੇ ਕਿਹਾ ਕਿ ਸਕੂਲੀ ਵਿਦਿਆਰਥੀਆਂ ਵਲੋਂ ਲਗਾਤਾਰ ਕਰਵਾਈਆਂ ਜਾ ਰਹੀਆਂ ਇਹ ਰਚਨਾਤਮਿਕ ਗਤੀਵਿਧੀਆਂ ਕਾਰਨ ਹੀ ਵੋਟਰ ਸੁਧਾਈ ਦੇ ਕੰਮਾਂ ਵਿਚ ਇੰਨੀ ਤੇਜ਼ੀ ਆਈ ਹੈ। ਅੱਜ ਜ਼ਿਲ੍ਹੇ ਦੇ ਜ਼ਿਆਦਾਤਰ ਪਿੰਡਾਂ ਵਿੱਚ ਕੰਮ ਸ਼ਤ ਪ੍ਰਤੀਸ਼ਤ ਵੱਲ ਵਧ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਤੱਕ ਜ਼ਿਲ੍ਹੇ ਵਿਚ ਵੋਟਰ ਸੁਧਾਈ ਦਾ ਕੰਮ ਸ਼ਤ ਪ੍ਰਤੀਸ਼ਤ ਨਹੀਂ ਹੋ ਜਾਂਦਾ, ਸਕੂਲਾਂ ਅਤੇ ਕਾਲਜਾਂ ਵਿਚ ਅਜਿਹੀਆਂ ਜਾਗਰੂਕਤਾ ਗਤੀਵਿਧੀਆਂ ਨਿਰੰਤਰ ਜਾਰੀ ਰਹਿਣਗੀਆਂ। ਸਿੱਖਿਆ ਵਿਭਾਗ ਦੀ ਇਸ ਪਹਿਲਕਦਮੀ ਦੀ ਪਿੰਡਾਂ ਵਿਚ ਭਰਪੂਰ ਸ਼ਲਾਘਾ ਹੋ ਰਹੀ ਹੈ ਅਤੇ ਲੋਕਾਂ ਨੇ ਵੀ ਵੱਡੀ ਗਿਣਤੀ ਵਿਚ ਇਸ ਮੁਹਿੰਮ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਹੈ।
Ad Position 22
No active advertisement
ਪਿਛਲੀ ਖ਼ਬਰ ਖਡੂਰ ਸਾਹਿਬ ਹਲਕੇ ਦੇ ਪਿੰਡਾਂ ਦੇ ਚੌਕੀਦਾਰਾਂ ਨੇ ਭਾਜਪਾ ਆਗੂ ਰਮਨਦੀਪ ਭਰੋਵਾਲ ਨੂੰ ਦਿੱਤਾ ਮੰਗ-ਪੱਤਰ ਅਗਲੀ ਖ਼ਬਰ ਭਾਈ ਅਮਨਦੀਪ ਸਿੰਘ ਨਾਰਲੀ ਦੀ ਅਗਵਾਈ ਹੇਠ ਜਥਾ ਚੰਡੀਗੜ੍ਹ ਲਈ ਰਵਾਨਾ
Ad Position 24
No active advertisement