ਖਾਲੜਾ, 29 ਜੁਲਾਈ (ਜੱਜਪਾਲ ਸਿੰਘ ਜੱਜ)-ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਹਲਕਾ ਖੇਮਕਰਨ ਤੋਂ ਭਾਈ ਅਮਨਦੀਪ ਸਿੰਘ ਨਾਰਲੀ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਲਈ ਜਥਾ ਰਵਾਨਾ ਹੋਇਆ। ਭਾਈ ਅਮਨਦੀਪ ਸਿੰਘ ਨਾਰਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਸਾਡੇ ਬੰਦੀ ਸਿੰਘ ਦੀਆ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਜੇਲ੍ਹਾ ਅੰਦਰ ਰੱਖਿਆ ਹੋਇਆ ਹੈ । ਭਾਈ ਅੰਮ੍ਰਿਤਪਾਲ ਸਿੰਘ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾ ਕੇ ਸਿੱਖੀ ਨਾਲ ਜੋੜ ਰਹੇ ਸੀ, ਪਰ ਸਮੇਂ ਦੀ ਹਕੂਮਤ ਨੂੰ ਇਹ ਚੰਗਾ ਨਾ ਲੱਗਾ । ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਵਿਚ ਦਿੱਲੀ ਤੋਂ ਚੱਲਣ ਵਾਲੀ ਆਮ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਸਮੇਤ ਐਨ.ਐਸ.ਏ. ਲਗਾ ਕੇ ਡਿਬਰੂਗੜ੍ਹ (ਆਸਾਮ) ਦੀ ਜੇਲ ਵਿਚ ਬੰਦ ਕਰ ਦਿੱਤਾ ਸੀ, ਪਰ ਤਿੰਨ ਸਾਲ ਤੋ ਮਾਨ ਸਰਕਾਰ ਉਨ੍ਹਾਂ ਵਿਰੁੱਧ ਕੋਈ ਦੋਸ਼ ਤਹਿ ਨਹੀ ਕਰ ਸਕੀ। ਅਸੀਂ ਅੱਜ ਵੀ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਬੇਕਸੂਰ ਯੋਧਿਆਂ ’ਤੇ ਤੁਸੀਂ ਬਹੁਤ ਜੁਲਮ ਤੇ ਧੱਕਾ ਕੀਤਾ, ਪਰ ਹੁਣ ਪੰਜਾਬ ਦੀ ਜਨਤਾ ਕਦੇ ਮੁਆਫ਼ ਨਹੀਂ ਕਰੇਗੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਬੁਲੰਦ ਕਰਦੀ ਰਹੇਗੀ ਅਤੇ 2027 ਵਿਚ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਏਗੀ। ਇਸ ਮੌਕੇ ਭਾਈ ਅਰੂੜ ਸਿੰਘ ਗਜਲ, ਰਜਿੰਦਰ ਸਿੰਘ ਤਲਵੰਡੀ, ਜਸਵੰਤ ਸਿੰਘ ਘਰਿਆਲਾ, ਸਿਮਰਨਜੀਤ ਸਿੰਘ ਬੂੜ ਚੰਦ, ਲਖਵਿੰਦਰ ਸਿੰਘ ਅਲਗੋਂ, ਅੰਮ੍ਰਿਤਪਾਲ ਸਿੰਘ ਸੁਰਸਿੰਘ, ਜਗਰੂਪ ਸਿੰਘ ਪੂਹਲਾ, ਨਿਸਾਨ ਸਿੰਘ ਧੁੰਨ, ਦਿਲਬਾਗ ਸਿੰਘ ਸਿੱਧਵਾ, ਸੇਵਾ ਸਿੰਘ ਪਹਿਲਵਾਨ ਅਮੀਸਾਹ, ਜੱਜਬੀਰ ਸਿੰਘ ਪਹਿਲਵਾਨ ਕੇ, ਅੰਗਰੇਜ ਸਿੰਘ ਭੈਣੀ ਮੱਸਾ ਸਿੰਘ, ਹਰਪਾਲ ਸਿੰਘ ਭੈਣੀ ਗੁਰਮੁੱਖ ਸਿੰਘ, ਹਰਪ੍ਰੀਤ ਸਿੰਘ ਭੈਣੀ ਗੁਰਮੁੱਖ ਸਿੰਘ, ਜਗਰੂਪ ਸਿੰਘ ਭੈਣੀ ਗੁਰਮੁੱਖ ਸਿੰਘ, ਚਾਨਣ ਸਿੰਘ ਅਲਗੋ ਖੁਰਦ, ਬਲਰਾਜ ਸਿੰਘ ਬਾਸਰਕੇ, ਸੁਖਚੈਨ ਸਿੰਘ ਲਖਣਾ, ਰਣਜੀਤ ਸਿੰਘ ਲਖਣਾ, ਸੁਖਚੈਨ ਸਿੰਘ ਅਹਿਮਦਪੁਰ, ਦਲਜੀਤ ਸਿੰਘ ਘੁਰਕਵਿੰਡ, ਅਮਰੀਕ ਸਿੰਘ ਤਤਲਾ, ਸੁਰਜੀਤ ਸਿੰਘ ਤਤਲਾ, ਹਰਜੀਤ ਸਿੰਘ ਮਾਣਕਪੁਰ, ਲਵਪ੍ਰੀਤ ਸਿੰਘ ਕੁੱਲਾ, ਪ੍ਰਤਾਪ ਸਿੰਘ ਮਨਾਵਾਂ, ਰਣਜੀਤ ਸਿੰਘ ਰੱਤੋਕੇ ਹਵੇਲੀਆ, ਹਰਪ੍ਰੀਤ ਸਿੰਘ ਰੱਤੋਕੇ ਹਵੇਲੀਆ, ਹੀਰਾ ਸਿੰਘ ਮਹਿੰਦੀਪੁਰ ਹਵੇਲੀਆ, ਬਲਜੀਤ ਸਿੰਘ ਮਹਿੰਦੀਪੁਰ, ਸ਼ਮਸ਼ੇਰ ਸਿੰਘ ਮਹਿੰਦੀਪੁਰ, ਰਣਜੀਤ ਸਿੰਘ ਮਹਿੰਦੀਪੁਰ , ਹਰਭਜਨ ਸਿੰਘ ਫ਼ੌਜੀ ਨਾਰਲੀ, ਦਿਲਬਾਗ ਸਿੰਘ ਨਾਰਲੀ, ਕਾਲਾ ਸਿੰਘ ਨਾਰਲੀ, ਗੁਰਕੀਰਤ ਸਿੰਘ, ਜਗਰੂਪ ਸਿੰਘ, ਲਖਵੰਤ ਸਿੰਘ ਮਾਣਕਪੁਰ, ਸੁਰਮੀਤ ਸਿੰਘ ਆਦਿ ਹਾਜ਼ਰ ਸਨ।