02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਬਾਬਾ ਜੰਡ ਪੀਰ ਦਾ ਮੇਲਾ ਧੂਮਧਾਮ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 31-07-2026
ਤਰਨ ਤਾਰਨ, 30 ਜੁਲਾਈ (ਪਰਮਜੀਤ ਜੋਸ਼ੀ)- ਬਾਬਾ ਜੰਡ ਪੀਰ ਦਾ ਸਲਾਨਾ ਜੋੜ ਮੇਲਾ ਮੁਰਾਦਪੁਰਾ ਵਿਖੇ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਮੇਲੇ ਵਿਚ ਵੱਡੀ ਗਿਣਤੀ ਵਿਚ ਪਹੁੰਚੀ ਸੰਗਤ ਨੇ ਬਾਬਾ ਜੀ ਦੀ ਦਰਗਾਹ ’ਤੇ ਮੱਥਾ ਟੇਕਿਆ ਅਤੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕੀਤੀਆਂ। ਮੇਲੇ ਦੌਰਾਨ ਪਹੁੰਚੇ ਲੋਕ ਗਾਇਕ ਸੁਰਜੀਤ ਭੁੱਲਰ ਨੇ ਸੰਗਤਾਂ ਨੂੰ ਆਪਣੇ ਹਿੱਟ ਗੀਤ ਸੁਣਾ ਕੇ ਲੋਕਾਂ ਦਾ ਮਨੋਰੰਜਨ ਕੀਤਾ । ਸ਼ਾਮ ਸਮੇਂ ਕੁਸ਼ਤੀ ਦੰਗਲ ਸ਼ੁਰੂ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਰਾਮ ਲਾਲ ਹੰਸ ਨੇ ਕੀਤੀ। ਕੁਸ਼ਤੀ ਦੰਗਲ ਵਿਚ ਪੂਰੇ ਪੰਜਾਬ, ਯੂਪੀ, ਹਿਮਾਚਲ ਦੇ ਵੱਡੇ ਪਹਿਲਵਾਨ ਸੱਦੇ ਗਏ । ਇਸ ਮੌਕੇ ਮੁੱਖ ਮਹਿਮਾਨ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ । ਅਨਿਲ ਜੋਸ਼ੀ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦੇ ਹੋਏ ਖੇਡਾਂ ਵੱਲ ਆਪਣਾ ਧਿਆਨ ਕੇਂਦਰਿਤ ਕਰਨ ਲਈ ਕਿਹਾ। ਇਸ ਮੌਕੇ ਕਰਨਬੀਰ ਸਿੰਘ ਬੁਰਜ ਇੰਚਾਰਜ ਹਲਕਾ ਕਾਂਗਰਸ, ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ, ਲਖਵਿੰਦਰ ਸਿੰਘ ਲੱਕੀ ਸ਼ਹਿਰੀ ਪ੍ਰਧਾਨ ਵਿਸ਼ੇਸ਼ ਤੌਰ ’ਤੇ ਪਹੁੰਚੇ। ਪਟਕੇ ਵਾਲੀ ਕੁਸ਼ਤੀ ਯੁਵਰਾਜ ਸਿੰਘ ਤੇ ਅਕਾਸ਼ ਪੱਖੋਕੇ ਵਿਚਕਾਰ ਹੋਈ। ਜਿਸ ਵਿਚ ਯੁਵਰਾਜ ਸਿੰਘ ਨੇ ਅਕਾਸ਼ ਪਹਿਲਵਾਨ ਨੂੰ ਹਰਾ ਕੇ ਇਹ ਕੁਸ਼ਤੀ ਜਿੱਤ ਲਈ। ਦੰਗਲ ਕਮੇਟੀ ਨੇ ਯੁਵਰਾਜ ਸਿੰਘ ਖੈਰਦੀ ਨੂੰ ਗੁਰਜ ਤੇ ਨਕਦ ਇਨਾਮ ਦੇ ਕੇ ਦੰਗਲ ਪ੍ਰਧਾਨ ਰਾਮ ਲਾਲ ਹੰਸ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪਾਲ ਹੰਸ, ਸ਼ਾਹਿਲ ਸ਼ੇਰੂ, ਹੀਰਾ, ਦਲਜੀਤ ਸਿੰਘ ਭੋਲਾ, ਰਵੀ ਹੰਸ, ਕੁਲਦੀਪ ਸਿੰਘ, ਰਿੰਕੂ ਸਿੰਘ ਦੋਧੀ, ਰੋਹਿਤ ਹੰਸ, ਗੁਰਦਿਆਲ ਸਿੰਘ, ਬਿੱਲੂ ਪ੍ਰਧਾਨ ਸਾਰਿਆ ਨੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਤਰਕਸ਼ੀਲ ਸੁਸਾਇਟੀ ਪੰਜਾਬ ਨੇ ਵਧੀਕ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪ੍ਰਿਅੰਕ ਕਾਨੂੰਨਗੋ ਨੇ ਕਸਬਾ ਖਾਲੜਾ’ ਚ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ
Ad Position 24
No active advertisement