ਤਰਨ ਤਾਰਨ, 30 ਜੁਲਾਈ (ਪਰਮਜੀਤ ਜੋਸ਼ੀ)-ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨ ਤਾਰਨ ਦੇ ਜੋਨ ਬਾਬਾ ਦੀਪ ਸਿੰਘ ਜੀ ਦੇ ਕਿਸਾਨ ਆਗੂਆਂ ਨੇ ਪਿੰਡ ਗੋਹਲਵੜ ਇਕਾਈ ਮੈਂਬਰ ਗੁਰਮੇਜ ਸਿੰਘ ਗੋਹਲਵੜ ਦੇ ਅੰਤਿਮ ਸੰਸਕਾਰ ਵਿਚ ਸ਼ਾਮਿਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਜ਼ਿਕਰਯੋਗ ਹੈ ਕਿ ਕਿਸਾਨ ਆਗੂ ਗੁਰਮੇਜ ਸਿੰਘ ਗੋਹਲਵੜ ਦਾ ਅਚਾਨਕ ਦਿਲ ਦੀ ਧੜਕਣ ਰੁਕਣ ਕਾਰਨ ਦਿਹਾਂਤ ਹੋ ਗਿਆ, ਜੋ ਮੰਗਲਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ 68 ਸਾਲ ਦੀ ਉਮਰ ਵਿਚ ਅਕਾਲ ਚਲਾਣਾ ਕਰ ਗਏ। ਕਿਸਾਨ ਆਗੂ ਦੇ ਦੋ ਸਪੁੱਤਰ ਸ਼ਮਸ਼ੇਰ ਸਿੰਘ ਗੋਹਲਵੜ, ਮੰਨੂੰ ਸਿੰਘ ਗੋਹਲਵੜ ਆਪਣੀ ਰੋਜੀ ਰੋਟੀ ਖਾਤਰ ਬਾਹਰ ਦੇ ਮੁਲਕ ਕੰਮਕਾਰ ਵਾਸਤੇ ਗਏ ਸਨ, ਜੋ ਅੱਜ ਆਪਣੇ ਪਿਤਾ ਦੇ ਅੰਤਿਮ ਦਰਸ਼ਨ ਕਰਨ ਵਾਸਤੇ ਅੱਜ ਘਰ ਵਾਪਸ ਆਏ, ਦੋਨਾਂ ਪੁੱਤਰਾਂ ਦੀ ਹਾਜ਼ਰੀ ਵਿਚ ਕਿਸਾਨ ਆਗੂ ਗੁਰਮੇਜ ਸਿੰਘ ਗੋਹਲਵੜ ਦਾ ਜੱਦੀ ਪਿੰਡ ਗੋਹਲਵੜ ਦੇ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਪੂਰੀਆਂ ਧਾਰਮਿਕ ਰੀਤਾਂ ਰਿਵਾਜਾਂ ਅਨੁਸਾਰ ਕੀਤਾ ਗਿਆ। ਇਸ ਮੌਕੇ ਜ਼ੋਨ ਪ੍ਰਧਾਨ ਮਨਜਿੰਦਰ ਸਿੰਘ ਗੋਹਲਵੜ, ਜ਼ੋਨ ਆਗੂ ਅੰਗਰੇਜ ਸਿੰਘ ਦਬੁਰਜੀ, ਜ਼ੋਨ ਆਗੂ ਨਵਜੀਤ ਸਿੰਘ ਗੋਹਲਵੜ, ਕਿਸਾਨ ਆਗੂ ਦੇ ਭਰਾ ਆਗੂ ਤੇਜਾ ਸਿੰਘ ਗੋਹਲਵੜ, ਕਾਲਾ ਸਿੰਘ ਗੋਹਲਵੜ, ਸੋਹਣ ਸਿੰਘ ਗੋਹਲਵੜ, ਅਮਨ ਸਿੰਘ ਗੋਹਲਵੜ, ਹਰਚੰਦ ਸਿੰਘ ਗੋਹਲਵੜ, ਬਲਵਿੰਦਰ ਸਿੰਘ ਗੋਹਲਵੜ , ਲਵਪ੍ਰੀਤ ਸਿੰਘ ਗੋਹਲਵੜ, ਆਕਾਸ਼ਦੀਪ ਸਿੰਘ ਗੋਹਲਵੜ, ਜਗਦੇਵ ਸਿੰਘ ਦਬੁਰਜੀ, ਗੁਰਭੇਜ ਸਿੰਘ ਬਾਲਾਚੱਕ, ਪ੍ਰਧਾਨ ਅਮਰੀਕ ਸਿੰਘ ਬਾਲਾਚੱਕ, ਦਲਬੀਰ ਸਿੰਘ ਬਾਲਾਚੱਕ, ਪ੍ਰਧਾਨ ਪਾਲ ਸਿੰਘ ਠੱਠੀ ਨੇ ਕਿਸਾਨੀ ਸੰਘਰਸ਼ ਪ੍ਰਤੀ ਭਾਵਨਾਵਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਦੇਹ ’ਤੇ ਕਿਸਾਨੀ ਝੰਡਾ ਪਾਉਣ ਦੀ ਰਸਮ ਅਦਾ ਕੀਤੀ ਅਤੇ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਗੁਰਮੇਜ ਸਿੰਘ ਗੋਹਲਵੜ ਦਾ ਚਲੇ ਜਾਣਾ ਪਰਿਵਾਰ ਅਤੇ ਇਲਾਕੇ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਇਸ ਦੁੱਖ ਦੀ ਘੜੀ ਵਿਚ ਕਿਸਾਨ ਆਗੂ ਦੇ ਸਮੁੱਚੇ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਹਾਜ਼ਰ ਸਨ, ਜਿਨ੍ਹਾਂ ਨੇ ਵਿਛੜੀ ਰੂਹ ਦੀੇ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।