02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਜੀਜੇ ਵਲੋਂ ਸਾਲੀ ਨਾਲ ਕੀਤਾ ਜਬਰ-ਜਨਾਹ, ਮਾਮਲਾ ਦਰਜ

ਤਰਨ ਤਾਰਨ, 2 ਅਗਸਤ (ਪਰਮਜੀਤ ਜੋਸ਼ੀ)—ਜੀਜੇ ਵਲੋਂ ਸਾਲੀ ਨਾਲ ਜਬਰ-ਜਨਾਹ ਕਰਨ ਦੇ ਮਾਮਲੇ ਵਿਚ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਵਲੋਂ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਪਿੰਡ ਪਲਾਸੌਰ ਦੀ ਰਹਿਣ ਵਾਲੀ ਇਕ ਔਰਤ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਕਿ ਉਸ ਦੀ ਸਭ ਤੋਂ ਵੱਡੀ ਲੜਕੀ ਦਾ ਵਿਆਹ ਸਾਲ ਅਰਸਾ ਕਰੀਬ 3 ਸਾਲ ਪਹਿਲਾਂ ਰਣਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਤੇਜਾ ਸਿੰਘ ਵਾਲਾ ਨਾਲ ਸਿੱਖ ਰੀਤੀ ਰਿਵਾਜਾਂ ਨਾਲ ਹੋਇਆ ਹੈ।

Ad Position 21
No active advertisement
ਅਜੀਤ ਡੈਸਕ 03-08-2026
ਤਰਨ ਤਾਰਨ, 2 ਅਗਸਤ (ਪਰਮਜੀਤ ਜੋਸ਼ੀ)—ਜੀਜੇ ਵਲੋਂ ਸਾਲੀ ਨਾਲ ਜਬਰ-ਜਨਾਹ ਕਰਨ ਦੇ ਮਾਮਲੇ ਵਿਚ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਵਲੋਂ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਪਿੰਡ ਪਲਾਸੌਰ ਦੀ ਰਹਿਣ ਵਾਲੀ ਇਕ ਔਰਤ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਕਿ ਉਸ ਦੀ ਸਭ ਤੋਂ ਵੱਡੀ ਲੜਕੀ ਦਾ ਵਿਆਹ ਸਾਲ ਅਰਸਾ ਕਰੀਬ 3 ਸਾਲ ਪਹਿਲਾਂ ਰਣਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਤੇਜਾ ਸਿੰਘ ਵਾਲਾ ਨਾਲ ਸਿੱਖ ਰੀਤੀ ਰਿਵਾਜਾਂ ਨਾਲ ਹੋਇਆ ਹੈ। ਉਸ ਨੇ ਆਪਣੇ ਜਵਾਈ ਰਣਜੀਤ ਸਿੰਘ ਨੂੰ ਹੀ ਆਪਣਾ ਪੁੱਤ ਬਣਾਇਆ ਸੀ । ਉਸ ਦਾ ਜਵਾਈ ਹਰ ਰੋਜ ਉਸ ਦੇ ਘਰ ਆਉਂਦਾ ਸੀ । ਸ਼ਿਕਾਇਕਰਤਾ ਨੇ ਦੱਸਿਆ ਕਿ 22 ਜੁਲਾਈ 2026 ਨੂੰ ਆਪਣੇ ਕਿਸੇ ਕੰਮ ਆਪਣੀ ਲੜਕੀ ਦੂਜੀ ਲੜਕੀ ਨਾਲ ਅੰਮ੍ਰਿਤਸਰ ਜਾਣਾ ਸੀ । ਉਸ ਨੇ ਆਪਣੇ ਜਵਾਈ ਨੂੰ ਨਾਲ ਚੱਲਣ ਲਈ ਕਿਹਾ, ਜਿਸ ’ਤੇ ਉਸ ਦੇ ਜਵਾਈ ਨੇ ਕਿਹਾ ਕਿ ਉਹ ਝੋਨਾ ਲਗਾ ਰਿਹਾ ਹੈ। ਫਿਰ ਉਹ ਅਤੇ ਉਸ ਦੀ ਬੇਟੀ ਅੰਮ੍ਰਿਤਸਰ ਚਲੇ ਗਈਆਂ । ਜਦੋਂ ਉਹ ਘਰ ਵਾਪਿਸ ਆਈ ਤਾਂ ਉਸ ਦੀ ਸਭ ਤੋਂ ਛੋਟੀ ਲੜਕੀ ਨੇ ਉਸ ਨੂੰ ਦੱਸਿਆ ਕਿ ਤੁਹਾਡੇ ਘਰੋਂ ਜਾਣ ਮਗਰੋਂ ਜੀਜਾ ਰਣਜੀਤ ਸਿੰਘ ਘਰ ਆਇਆ ਸੀ, ਜਿਸਨੇ ਉਸ ਦੀ ਮਰਜੀ ਤੋਂ ਬਿਨਾਂ ਉਸ ਨਾਲ ਕਾਫ਼ੀ ਵਾਰ ਜਬਰਦਸਤੀ ਜਬਰ-ਜਨਾਹ ਕੀਤਾ ਹੈ। ਇਸ ਸੰਬੰਧੀ ਇੰਸਪੈਕਟਰ ਕਿਰਨਪਾਲ ਕੌਰ ਨੇ ਮਾਮਲੇ ਦੀ ਜਾਂਚ ਕਰਦਿਆਂ ਰਣਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਤੇਜਾ ਸਿੰਘ ਵਾਲਾ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ -ਮਾਮਲਾ ਇਰਾਦਾ ਕਤਲ ’ਚ ਲੋੜੀਂਦੇ ਵਿਅਕਤੀ ਨੂੰ ਫ਼ੜਨ ਗਈ ਪੁਲਿਸ ਪਾਰਟੀ ’ਤੇ ਗੋਲੀਆਂ ਚਲਾਉਣ ਦਾ- ਥਾਣਾ ਸਿਟੀ ਤਰਨ ਤਾਰਨ ਦ... ਅਗਲੀ ਖ਼ਬਰ ਦਿੱਲੀ ਵਿਖੇ ਵਿਦਿਆਰਥੀ ’ਤੇ ਲਾਠੀਚਾਰਜ ਭਾਜਪਾ ਸਰਕਾਰ ਦਾ ਪੱਤਨ ਕਰੇਗਾ- ਪ੍ਰਿੰਸੀਪਲ ਸੁਲੱਖਣ ਸਿੰਘ ਭੇਟ ਪੱਤਣ
Ad Position 24
No active advertisement