-ਮਾਮਲਾ ਇਰਾਦਾ ਕਤਲ ’ਚ ਲੋੜੀਂਦੇ ਵਿਅਕਤੀ ਨੂੰ ਫ਼ੜਨ ਗਈ ਪੁਲਿਸ ਪਾਰਟੀ ’ਤੇ ਗੋਲੀਆਂ ਚਲਾਉਣ ਦਾ-
ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਵਲੋਂ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
ਤਰਨ ਤਾਰਨ, 2 ਅਗਸਤ (ਹਰਿੰਦਰ ਸਿੰਘ)—ਬੀਤੇ ਦਿਨ ਤਰਨ ਤਾਰਨ ਦੇ ਮੁਹੱਲਾ ਮੁਰਾਦਪੁਰਾ ਵਿਖੇ ਇਰਾਦਾ ਕਤਲ ਦੇ ਕੇਸ ਵਿਚ ਲੋੜੀਂਦੇ ਇਕ ਵਿਅਕਤੀ ਨੂੰ ਫੜਨ ਗਈ ਥਾਣਾ ਸਿਟੀ ਦੀ ਪੁਲਿਸ ਪਾਰਟੀ ’ਤੇ ਕੁਝ ਨੌਜਵਾਨਾਂ ਨੇ ਗੋਲੀਆਂ ਚਲਾ ਕੇ ਹਮਲਾ ਕਰਨ ਨਾਲ ਥਾਣਾ ਸਿਟੀ ਤਰਨ ਤਾਰਨ ਦੇ ਐੱਸ. ਐੱਚ.
ਤਰਨ ਤਾਰਨ, 2 ਅਗਸਤ (ਹਰਿੰਦਰ ਸਿੰਘ)—ਬੀਤੇ ਦਿਨ ਤਰਨ ਤਾਰਨ ਦੇ ਮੁਹੱਲਾ ਮੁਰਾਦਪੁਰਾ ਵਿਖੇ ਇਰਾਦਾ ਕਤਲ ਦੇ ਕੇਸ ਵਿਚ ਲੋੜੀਂਦੇ ਇਕ ਵਿਅਕਤੀ ਨੂੰ ਫੜਨ ਗਈ ਥਾਣਾ ਸਿਟੀ ਦੀ ਪੁਲਿਸ ਪਾਰਟੀ ’ਤੇ ਕੁਝ ਨੌਜਵਾਨਾਂ ਨੇ ਗੋਲੀਆਂ ਚਲਾ ਕੇ ਹਮਲਾ ਕਰਨ ਨਾਲ ਥਾਣਾ ਸਿਟੀ ਤਰਨ ਤਾਰਨ ਦੇ ਐੱਸ.ਐੱਚ.ਓ. ਪਰਮਜੀਤ ਸਿੰਘ ਵਿਰਦੀ ਦੇ ਗੰਨਮੈਨ ਭੁਪਿੰਦਰ ਸਿੰਘ ਅਤੇ ਗਲੀ ਵਿਚ ਖੇਡ ਰਹੀ ਇਕ ਤਿੰਨ ਸਾਲ ਦੀ ਲੜਕੀ (ਪੂਜਾ) ਦੇ ਗੋਲੀ ਲੱਗ ਗਈ ਸੀ। ਇਸ ਗੋਲੀਬਾਰੀ ਸੰਬੰਧਿਤ ਵਿਅਕਤੀ ਵੀ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਹੈ, ਪਰ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ। ਇਸ ਮਾਮਲੇ ਵਿਚ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਵਲੋਂ ਦੋ ਵਿਅਕਤੀਆਂ ਤੋਂ ਇਲਾਵਾ 2-3 ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੂੰ ਮੁਰਾਦਪੁਰਾ ਇਲਾਕੇ ਦੇ ਰਹਿਣ ਵਾਲੇ ਕਸ਼ਮੀਰ ਸਿੰਘ ਉਰਫ ਸੰਨੀ ਉਰਫ ਪੂੰਗੀ ਪੁੱਤਰ ਮੰਗਲ ਸਿੰਘ ਵਾਸੀ ਮੁਰਾਦਪੁਰਾ ਨਾਮਕ ਵਿਅਕਤੀ ਇਰਾਦਾ ਕਤਲ ਦੇ ਕੇਸ ਵਿਚ ਲੋੜੀਦਾ ਸੀ। ਪੁਲਿਸ ਨੂੰ ਸੂਚਨਾ ਮਿਲੀ ਕਿ ਮੁਰਾਦਪੁਰਾ ਵਿਖੇ ਮੌਜੂਦ ਹੈ, ਜਿਸ ’ਤੇ ਪੁਲਿਸ ਪਾਰਟੀ ਨੇ ਜਦੋਂ ਮੁਰਾਦਪੁਰਾ ਵਿਖੇ ਛਾਪਾਮਾਰੀ ਕੀਤੀ ਤਾਂ ਅੱਗੋਂ ਪੂੰਗੀ ਅਤੇ ਉਸ ਦੇ ਸਾਥੀਆਂ ਨੇ ਪੁਲਿਸ ਪਾਰਟੀ ’ਤੇ ਗੋਲੀਆਂ ਚਲਾ ਦਿੱਤੀਆਂ। ਗੋਲੀ ਲੱਗਣ ਨਾਲ ਥਾਣਾ ਸਿਟੀ ਦੇ ਐੱਸ.ਐੱਚ.ਓ. ਪ੍ਰਮਜੀਤ ਸਿੰਘ ਵਿਰਦੀ ਦਾ ਗੰਨਮੈਨ ਭੁਪਿੰਦਰ ਸਿੰਘ ਦੇ ਚਿਹਰੇ ’ਤੇ ਗੋਲੀ ਲੱਗਣ ਨਾਲ ਉਹ ਜ਼ਖਮੀ ਹੋ ਗਿਆ, ਜਦਕਿ ਗਲੀ ਵਿਚ ਖੇਡ ਰਹੀ ਤਿਨ ਸਾਲ ਦੀ ਲੜਕੀ ਪੂਜਾ ਪੁੱਤਰੀ ਨੰਦਨ ਵਾਸੀ ਮੁਰਾਦਪੁਰਾ ਦੇ ਵੀ ਬਾਂਹ ਵਿਚ ਗੋਲੀ ਲੱਗੀ। ਇਸ ਘਟਨਾ ਵਿਚ ਜ਼ਖ਼ਮੀ ਹੋਏ ਕਾਂਸਟੇਬਲ ਭੁਪਿੰਦਰ ਸਿੰਘ ਨੂੰ ਤਰਨ ਤਾਰਨ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ, ਜਦਕਿ ਜ਼ਖਮੀ ਬੱਚੀ ਪੂਜਾ ਸਰਕਾਰੀ ਹਸਪਤਾਲ ਤਰਨ ਤਾਰਨ ਵਿਖੇ ਇਲਾਜ ਅਧੀਨ ਹੈ, ਜੋ ਕਿ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ। ਇਸ ਘਟਨਾ ਵਿਚ ਗੋਲੀਆਂ ਚਲਾਉਣ ਵਾਲਾ ਪੂੰਗੀ ਨਾਮਕ ਵਿਅਕਤੀ ਵੀ ਜ਼ਖ਼ਮੀ ਹੋ ਗਿਆ। ਘਟਨਾ ਵਾਲੇ ਸਥਾਨ ਤੋਂ ਪੁਲਿਸ ਨੂੰ 10 ਖੋਲ੍ਹ ਚੱਲੇ ਹੋਏ ਬਰਾਮਦ ਕੀਤੇ। ਇਸ ਮਾਮਲੇ ਦੀ ਜਾਂਚ ਕਰਦਿਆਂ ਇੰਸਪੈਕਟਰ ਐਸ.ਐਚ.ਓ ਪਰਮਜੀਤ ਸਿੰਘ ਨੇ ਥਾਣਾ ਸਿਟੀ ਤਰਨ ਤਾਰਨ ਵਿਖੇ ਕਸ਼ਮੀਰ ਸਿੰਘ ਉਰਫ ਸੰਨੀ ਉਰਫ਼ ਪੂੰਗੀ ਪੁੱਤਰ ਮੰਗਲ ਸਿੰਘ ਵਾਸੀ ਮੁਰਾਦਪੁਰਾ ਅਤੇ ਕਾਲੀ ਵਾਸੀ ਮੁਰਾਦਪੁਰਾ ਤੋਂ ਇਲਾਵਾ ਦੋ, ਤਿੰਨ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਵੱਖ-ਵੱਖ ਪੁਲਿਸ ਟੀਮਾਂ ਬਣਾ ਕੇ ਉਪਰੋਕਤ ਵਿਅਕਤੀਆਂ ਦੀ ਗ੍ਰਿਫਤਾਰੀ ਲਈ ਭਾਲ ਕੀਤੀ ਜਾ ਰਹੀ ਹੈ।