ਰਿਵਰਡੇਲ ਸਕੂਲ ਭਰੋਵਾਲ ਵਿਖੇ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ
ਫਤਿਆਬਾਦ, 3 ਅਗਸਤ (ਹਰਵਿੰਦਰ ਸਿੰਘ ਧੂੰਦਾ)- ਊਧਮ ਸਿੰਘ ਸੁਨਾਮ ਦਾ ਸ਼ਹੀਦੀ ਦਿਹਾੜਾ ਰਿਵਰਡੇਲ ਪਬਲਿਕ ਸਕੂਲ ਭਰੋਵਾਲ ਵਿਖੇ ਮਨਾਇਆ ਗਿਆ। ਇਸ ਮੌਕੇ ’ਤੇ ਰਿਵਰਡੇਲ ਸੀਨੀਅਰ ਸੈਕੰਡਰੀ ਸਕੂਲ ਭਰੋਵਾਲ ਵਿਖੇ ਸ਼ਹੀਦ ਊਧਮ ਸਿੰਘ ਦੀ ਜੀਵਨੀ ’ਤੇ ਚਾਨਣਾ ਪਾਇਆ ਗਿਆ।
ਫਤਿਆਬਾਦ, 3 ਅਗਸਤ (ਹਰਵਿੰਦਰ ਸਿੰਘ ਧੂੰਦਾ)- ਊਧਮ ਸਿੰਘ ਸੁਨਾਮ ਦਾ ਸ਼ਹੀਦੀ ਦਿਹਾੜਾ ਰਿਵਰਡੇਲ ਪਬਲਿਕ ਸਕੂਲ ਭਰੋਵਾਲ ਵਿਖੇ ਮਨਾਇਆ ਗਿਆ। ਇਸ ਮੌਕੇ ’ਤੇ ਰਿਵਰਡੇਲ ਸੀਨੀਅਰ ਸੈਕੰਡਰੀ ਸਕੂਲ ਭਰੋਵਾਲ ਵਿਖੇ ਸ਼ਹੀਦ ਊਧਮ ਸਿੰਘ ਦੀ ਜੀਵਨੀ ’ਤੇ ਚਾਨਣਾ ਪਾਇਆ ਗਿਆ। ਸ਼ਹੀਦ ਊਧਮ ਸਿੰਘ ਇਕ ਅਣਖੀਲਾ ਯੋਧਾ ਵਿਚਰ ਕੇ ਸਾਹਮਣੇ ਆਇਆ, ਜਿਸ ਨੇ ਆਪਣੀ ਕੁਰਬਾਨੀ ਦੇ ਕੇ ਸੁਨਹਿਰੀ ਇਤਿਹਾਸ ਰਚਿਆ। ਇਸ ਮੌਕੇ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ । ਜ਼ਲ੍ਹਿਆਂ ਵਾਲੇ ਬਾਗ਼ ਦੇ ਖੂਨੀ ਸਾਕੇ ’ਤੇ ਕੀ ਕੁਝ ਵਾਪਰਿਆ, ਉਸ ਉਤੇ ਬੱਚਿਆਂ ਵਲੋਂ ਵੱਖ -ਵੱਖ ਭਾਸ਼ਣ ਦਿੱਤੇ ਗਏ। ਉਸੇ ਖੂਨੀ ਸਾਕੇ ਦਾ ਬਦਲਾ ਲੈਣ ਲਈ ਸ਼ਹੀਦ ਊਧਮ ਸਿੰਘ ਬੜੀਆਂ ਔਕੜਾਂ ਦਾ ਸਾਹਮਣਾ ਕਰ ਕੇ ਲੰਡਨ ਦੀ ਧਰਤੀ ’ਤੇ ਪਹੁੰਚ ਕੇ ਬਦਲਾ ਲਿਆ। ਇਸ ਮੌਕੇ ਪ੍ਰਿੰਸੀਪਲ ਸੁਖਦੇਵ ਸਿੰਘ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਊਧਮ ਸਿੰਘ ਨੇ ਅਜ਼ਾਦੀ ਲਈ ਬਹੁਤ ਸੰਘਰਸ਼ ਕੀਤਾ। ਕਿਸ ਤਰ੍ਹਾਂ ਉਹਨਾਂ ਨੇ ਜੀਵਨ ਤਿਆਗ ਕੀਤਾ ਅਤੇ ਅਾਜ਼ਾਦੀ ਲਈ ਕਈ ਔਕੜਾਂ ਦਾ ਸਾਹਮਣਾ ਕੀਤਾ । ਇਸ ਮੌਕੇ ਡਾਇਰੈਕਟਰ ਅਮਰੀਕ ਕੌਰ ਗਿੱਲ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਵਿਦਿਆਰਥੀਆਂ ਵਿਚ ਦੇਸ਼ ਭਗਤੀ, ਬਲੀਦਾਨ ਅਤੇ ਨਿਆਂ ਦੀ ਭਾਵਨਾ ਪ੍ਰਫੁੱਲਤ ਹੋਣੀ ਚਾਹੀਦੀ ਹੈ। ਅਖੀਰ ਤੇ ਵਾਈਸ ਪ੍ਰਿੰਸੀਪਲ ਮੈਡਮ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ ਹੈ।