08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਕੁੱਲ ਹਿੰਦ ਕਿਸਾਨ ਸਭਾ ਬਲਾਕ ਕਮੇਟੀ ਖਡੂਰ ਸਾਹਿਬ ਦਾ ਚੋਣ ਇਜਲਾਸ ਹੋਇਆ ਬਲਦੇਵ ਧੂੰਦਾ ਪ੍ਰਧਾਨ, ਬਿਹਾਰੀਪੁਰ ਸਰਪ੍ਰਸਤ ਤੇ ਮੇਜਰ ਸਕੱਤਰ ਬਣੇ

ਫਤਿਆਬਾਦ, 3 ਅਗਸਤ (ਹਰਵਿੰਦਰ ਸਿੰਘ ਧੂੰਦਾ)–ਕੁੱਲ ਹਿੰਦ ਕਿਸਾਨ ਸਭਾ ਬਲਾਕ ਖਡੂਰ ਸਾਹਿਬ ਦਾ ਚੋਣ ਇਜਲਾਸ ਦਰਸ਼ਨ ਸਿੰਘ ਬਿਹਾਰੀਪੁਰ ਦੀ ਪ੍ਰਧਾਨਗੀ ਹੇਠ ਪਿੰਡ ਧੂੰਦਾ ਵਿਚ ਕੀਤਾ ਗਿਆ। ਜ਼ਿਲ੍ਹਾ ਸਕੱਤਰ ਬਲਕਾਰ ਸਿੰਘ ਵਲਟੋਹਾ, ਜਥੇਬੰਦਕ ਸਕੱਤਰ ਦਵਿੰਦਰ ਸੋਹਲ, ਟਰੇਡ ਯੂਨੀਅਨ ਆਗੂ ਬਲਜੀਤ ਸਿੰਘ ਫਤਿਆਬਾਦ, ਨੌਜਵਾਨ ਸਭਾ ਦੇ ਆਗੂ ਗੁਰਚਰਨ ਸਿੰਘ ਕੰਡਾ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।

Ad Position 21
No active advertisement
ਅਜੀਤ ਡੈਸਕ 04-08-2026
ਫਤਿਆਬਾਦ, 3 ਅਗਸਤ (ਹਰਵਿੰਦਰ ਸਿੰਘ ਧੂੰਦਾ)–ਕੁੱਲ ਹਿੰਦ ਕਿਸਾਨ ਸਭਾ ਬਲਾਕ ਖਡੂਰ ਸਾਹਿਬ ਦਾ ਚੋਣ ਇਜਲਾਸ ਦਰਸ਼ਨ ਸਿੰਘ ਬਿਹਾਰੀਪੁਰ ਦੀ ਪ੍ਰਧਾਨਗੀ ਹੇਠ ਪਿੰਡ ਧੂੰਦਾ ਵਿਚ ਕੀਤਾ ਗਿਆ। ਜ਼ਿਲ੍ਹਾ ਸਕੱਤਰ ਬਲਕਾਰ ਸਿੰਘ ਵਲਟੋਹਾ, ਜਥੇਬੰਦਕ ਸਕੱਤਰ ਦਵਿੰਦਰ ਸੋਹਲ, ਟਰੇਡ ਯੂਨੀਅਨ ਆਗੂ ਬਲਜੀਤ ਸਿੰਘ ਫਤਿਆਬਾਦ, ਨੌਜਵਾਨ ਸਭਾ ਦੇ ਆਗੂ ਗੁਰਚਰਨ ਸਿੰਘ ਕੰਡਾ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਇਕੱਠੇ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਅੱਜ ਸਮੇਂ ਦੀਆਂ ਸਰਕਾਰਾਂ ਸਿਰਫ ਕਾਰਪੋਰੇਟ ਘਰਾਣਿਆਂ ਦੀ ਸੇਵਾ ਕਰਨ ਲਈ ਬਣਦੀਆਂ ਹਨ । ਉਹ ਹਰ ਨੀਤੀ ਕਾਰਪੋਰੇਟ ਪੱਖੀ ਬਣਾਉਂਦੀਆਂ ਹਨ । ਮਿਹਨਤਕਸ਼ ਜਨਤਾ ਦੇ ਅੱਖੀਂ ਘੱਟਾ ਪਾਉਣਾ ਅੱਜ ਦੀਆਂ ਸਰਕਾਰਾ ਦਾ ਕਰਤੱਵ ਬਣ ਗਿਆ ਹੈ । ਇਸ ਲਈ ਕਿਸਾਨਾਂ ਮਜ਼ਦੂਰਾਂ ਤੇ ਹੋਰ ਮਿਹਨਤਕਸ਼ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਤਾਂ ਕਿ ਬਰਾਬਰ ਤੇ ਖੁਸ਼ਹਾਲ ਸਮਾਜ ਸਿਰਜਣ ਲਈ ਵਿਸ਼ਾਲ ਸਾਂਝੇ ਸੰਘਰਸ਼ ਕਰਕੇ ਜਿੱਤ ਪ੍ਰਾਪਤ ਕੀਤੀ ਜਾ ਸਕੇ । ਇਸ ਮੌਕੇ ਬਲਾਕ ਟੀਮ ਦਾ ਗਠਨ ਕਰਦਿਆਂ ਬਲਦੇਵ ਸਿੰਘ ਧੂੰਦਾ ਨੂੰ ਪ੍ਰਧਾਨ, ਮੇਜਰ ਸਿੰਘ ਵੈਰੋਵਾਲ਼ ਜਨਰਲ ਸਕੱਤਰ, ਦਰਸ਼ਨ ਬਿਹਾਰੀਪੁਰ ਸਰਪ੍ਰਸਤ ਬਣਾਏ ਗਏ। ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਮੌਕੇ ਨਵੀਂ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ 10 ਅਗਸਤ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਐਕਸ਼ਨ ਅਨੁਸਾਰ ਤਰਨ ਤਾਰਨ ਵਿਖੇ ਰੇਲ ਪੱਟੜੀ ਰੋਕੀ ਜਾਵੇਗੀ। ਸ਼ੇਰੋਂ ਖੰਡ ਮਿੱਲ ਮੁੜ ਚਾਲੂ ਕਰਾਉਣ ਲਈ ਚੱਲ ਰਹੇ ਪੱਕੇ ਮੋਰਚੇ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਸ਼ਾਨ ਸਿੰਘ ਧੂੰਦਾ, ਜਰਨੈਲ ਸਿੰਘ ਹੋਠੀਆਂ, ਸਰਦੂਲ ਸਿੰਘ ਬਿਹਾਰੀਪੁਰ ਸਮੇਤ ਕਾਫ਼ੀ ਕਿਸਾਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਸ਼ੀਲੇ ਪਦਾਰਥਾਂ ਸਮੇਤ 5 ਵਿਅਕਤੀ ਗ੍ਰਿਫ਼ਤਾਰ ਅਗਲੀ ਖ਼ਬਰ ਰਿਵਰਡੇਲ ਸਕੂਲ ਭਰੋਵਾਲ ਵਿਖੇ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ
Ad Position 24