05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਕਲਗੀਧਰ ਪਬਲਿਕ ਸਕੂਲ ਦੇ ਡਾਇਰੈਕਟਰ ਬੁੱਢਾ ਸਿੰਘ ਨੂੰ ਕੀਤਾ ਸਨਮਾਨਿਤ

ਭਿੱਖੀਵਿੰਡ, 4 ਅਗਸਤ (ਬੌਬੀ)– ਸਿੱਖਿਆ ਦੇ ਖੇਤਰ ਵਿਚ ਆਪਣਾ ਵਧੀਆ ਨਾਮ ਬਣਾ ਚੁੱਕੇ ਕਲਗੀਧਰ ਪਬਲਿਕ ਸਕੂਲ ਦੇ ਡਾਇਰੈਕਟਰ ਬੁੱਢਾ ਸਿੰਘ ਨੂੰ ਭਾਰਤੀ ਜਨਤਾ ਪਾਰਟੀ ਦੇ ਕੋਰ ਕਮੇਟੀ ਮੈਂਬਰ ਸਿਤਾਰਾ ਸਿੰਘ ਡਲੀਰੀ ਵਲੋਂ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਗੱਲਬਾਤ ਕਰਦਿਆਂ ਸਿਤਾਰਾ ਸਿੰਘ ਸੰਧੂ ਨੇ ਕਿਹਾ ਕਿ ਬੁੱਢਾ ਸਿੰਘ ਕਲਗੀਧਰ ਸਕੂਲ ’ਚ ਕਰੀਬ 300 ਵਿਦਿਆਰਥੀ, ਜਿਨ੍ਹਾਂ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਜਾਂ ਜਿਨਾਂ ਦੇ ਪਿਤਾ ਨਸ਼ੇ ਦੀ ਭੇਟ ਚੜ੍ਹ ਗਏ ਹਨ ਜਾਂ ਜਿਨਾਂ ਦੇ ਮਾਤਾ-ਪਿਤਾ ਨਹੀਂ ਹਨ ਅਤੇ ਉਹ ਬਹੁਤ ਗਰੀਬ ਹਨ, ਇਹ ਕਰੀਬ 300 ਬੱਚਾ ਬਿਲਕੁਲ ਮੁਫਤ ਪੜ੍ਹਾ ਰਹੇ ਹਨ ।

Ad Position 21
No active advertisement
ਕਲਗੀਧਰ ਪਬਲਿਕ ਸਕੂਲ ਦੇ ਡਾਇਰੈਕਟਰ ਬੁੱਢਾ ਸਿੰਘ ਦਾ ਸਨਮਾਨ ਕਰਦੇ ਹੋਏ ਸਿਤਾਰਾ ਸਿੰਘ ਡਲੀਰੀ। ਤਸਵੀਰ–ਬੌਬੀ 05-08-2026
ਭਿੱਖੀਵਿੰਡ, 4 ਅਗਸਤ (ਬੌਬੀ)– ਸਿੱਖਿਆ ਦੇ ਖੇਤਰ ਵਿਚ ਆਪਣਾ ਵਧੀਆ ਨਾਮ ਬਣਾ ਚੁੱਕੇ ਕਲਗੀਧਰ ਪਬਲਿਕ ਸਕੂਲ ਦੇ ਡਾਇਰੈਕਟਰ ਬੁੱਢਾ ਸਿੰਘ ਨੂੰ ਭਾਰਤੀ ਜਨਤਾ ਪਾਰਟੀ ਦੇ ਕੋਰ ਕਮੇਟੀ ਮੈਂਬਰ ਸਿਤਾਰਾ ਸਿੰਘ ਡਲੀਰੀ ਵਲੋਂ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਗੱਲਬਾਤ ਕਰਦਿਆਂ ਸਿਤਾਰਾ ਸਿੰਘ ਸੰਧੂ ਨੇ ਕਿਹਾ ਕਿ ਬੁੱਢਾ ਸਿੰਘ ਕਲਗੀਧਰ ਸਕੂਲ ’ਚ ਕਰੀਬ 300 ਵਿਦਿਆਰਥੀ, ਜਿਨ੍ਹਾਂ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਜਾਂ ਜਿਨਾਂ ਦੇ ਪਿਤਾ ਨਸ਼ੇ ਦੀ ਭੇਟ ਚੜ੍ਹ ਗਏ ਹਨ ਜਾਂ ਜਿਨਾਂ ਦੇ ਮਾਤਾ-ਪਿਤਾ ਨਹੀਂ ਹਨ ਅਤੇ ਉਹ ਬਹੁਤ ਗਰੀਬ ਹਨ, ਇਹ ਕਰੀਬ 300 ਬੱਚਾ ਬਿਲਕੁਲ ਮੁਫਤ ਪੜ੍ਹਾ ਰਹੇ ਹਨ । ਇਨ੍ਹਾਂ ਦੀਆਂ ਵਧੀਆ ਸੇਵਾਵਾਂ ਨੂੰ ਵੇਖਦਿਆਂ ਭਾਰਤੀ ਜਨਤਾ ਪਾਰਟੀ ਵਲੋਂ ਬੁੱਢਾ ਸਿੰਘ ਹੋਰਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਨੇਕ ਇਨਸਾਨ ਅਤੇ ਰੱਬ ਨੂੰ ਮੰਨਣ ਵਾਲੇ ਅਤੇ ਆਪਣੇ ਸਕੂਲ ਵਿਚ ਬੱਚਿਆਂ ਨੂੰ ਵੱਧ ਤੋਂ ਵੱਧ ਧਾਰਮਿਕ ਸਿੱਖਿਆ ਨਾਲ ਜੋੜਦੇ ਹੋਏ ਸਰਬਪੱਖੀ ਵਿਕਾਸ ਕਰਵਾ ਰਹੇ ਹਨ। ਇਸ ਲਈ ਭਿੱਖੀਵਿੰਡ ਇਲਾਕਾ ਇਨ੍ਹਾਂ ਦਾ ਰਿਣੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਲਾਕੇ ਦੇ ਬਾਕੀ ਸਕੂਲਾਂ ਨੂੰ ਵੀ ਚਾਹੀਦਾ ਹੈ ਕਿ ਉਹ ਬੁੱਢਾ ਸਿੰਘ ਦੀ ਤਰ੍ਹਾਂ ਗਰੀਬ ਅਤੇ ਲੋੜਵੰਦ ਬੱਚਿਆਂ ਨੂੰ ਫਰੀ ਸਿੱਖਿਆ ਦੇਣ । ਇਸ ਮੌਕੇ ਗੱਲਬਾਤ ਕਰਦਿਆਂ ਡਾਇਰੈਕਟਰ ਬੁੱਢਾ ਸਿੰਘ ਨੇ ਜਿੱਥੇ ਸਿਤਾਰਾ ਸਿੰਘ ਡਲੀਰੀ ਦਾ ਧੰਨਵਾਦ ਕੀਤਾ , ਉਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਸਾਡੇ ਸਾਰੇ ਸਕੂਲਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਆਰਥਿਕ ਤੌਰ ’ਤੇ ਬਿਲਕੁਲ ਕਮਜ਼ੋਰ ਜਾਂ ਆਪਣੇ ਪਿਤਾ ਮਾਤਾ ਨੂੰ ਗਵਾ ਚੁੱਕੇ ਗਰੀਬ ਬੱਚਿਆਂ ਨੂੰ ਮੁਫਤ ਪੜ੍ਹਾਈ ਦਈਏ ।
Ad Position 22
No active advertisement
ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨਿਟ ਦੀ ਹੋਈ ਚੋਣ ਸਰਦਾਰਾ ਸਿੰਘ ਪ੍ਰਧਾਨ, ਗੁਰਜਿੰਦਰ ਸਿੰਘ ਸਕੱਤਰ ਚੁਣੇ ਗਏ ਅਗਲੀ ਖ਼ਬਰ ਮਮਤਾ ਨਿਕੇਤਨ ਸਕੂਲ ਦੇ ਵਿਦਿਆਰਥੀਆਂ ਵਲੋਂ ਜ਼ੋਨਲ ਕ੍ਰਿਕਟ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
Ad Position 24
No active advertisement