ਸਕਾਰਪੀਓ ਨੇ ਮਾਰੀ ਈ-ਰਿਕਸ਼ੇ ਨੂੰ ਟੱਕਰ ਔਰਤ ਸਮੇਤ ਈ-ਰਿਕਸ਼ਾ ਚਾਲਕ ਜ਼ਖ਼ਮੀ
ਤਰਨ ਤਾਰਨ, 20 ਨਵੰਬਰ (ਹਰਿੰਦਰ ਸਿੰਘ)—ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਪੱਟੀ ਦੀ ਪੁਲਿਸ ਨੇ ਤੇਜ ਰਫਤਾਰ ਸਕਾਰਪੀਓ ਸਵਾਰ ਵਿਅਕਤੀ ਵਲੋਂ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਈ-ਰਿਸ਼ਕਾ ਚਾਲਕ ਤੋਂ ਇਲਾਵਾ ਈ-ਰਿਕਸ਼ੇ ਵਿਚ ਬੈਠੀ ਔਰਤ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ।
ਤਰਨ ਤਾਰਨ, 20 ਨਵੰਬਰ (ਹਰਿੰਦਰ ਸਿੰਘ)—ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਪੱਟੀ ਦੀ ਪੁਲਿਸ ਨੇ ਤੇਜ ਰਫਤਾਰ ਸਕਾਰਪੀਓ ਸਵਾਰ ਵਿਅਕਤੀ ਵਲੋਂ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਈ-ਰਿਸ਼ਕਾ ਚਾਲਕ ਤੋਂ ਇਲਾਵਾ ਈ-ਰਿਕਸ਼ੇ ਵਿਚ ਬੈਠੀ ਔਰਤ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ। ਥਾਣਾ ਸਿਟੀ ਪੱਟੀ ਵਿਖੇ ਵਰਿੰਦਰਪਾਲ ਸਿੰਘ ਪੁੱਤਰ ਸਕੱਤਰ ਸਿੰਘ ਵਾਸੀ ਵਾਰਡ ਨੰਬਰ 15 ਨਜ਼ਦੀਕ ਆਈ.ਟੀ.ਆਈ. ਪੱਟੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਅਤੇ ਉਸ ਦੀ ਮਾਤਾ ਮਨਜੀਤ ਕੌਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਬਾਬਾ ਬਿਧੀ ਚੰਦ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਗਏ ਸੀ ਅਤੇ ਆਉਂਦੀ ਵਾਰ ਉਸ ਦੀ ਮਾਤਾ ਕਹਿਣ ਲੱਗੀ ਕਿ ਉਹ ਕੁਝ ਘਰੇਲੂ ਸਮਾਨ ਖ੍ਰੀਦ ਲਵੇ ਅਤੇ ਉਹ ਆਉਂਦੀ ਵਾਰ ਈ-ਰਿਕਸ਼ੇ ’ਤੇ ਆ ਜਾਵੇਗੀ। ਉਸਦੀ ਮਾਤਾ ਘਰੇਲੂ ਸਮਾਨ ਖ੍ਰੀਦ ਕੇ ਈ-ਰਿਕਸ਼ੇ ’ਤੇ ਬੈਠ ਗਈ, ਜਿਸ ਨੂੰ ਰਣਜੀਤ ਸਿੰਘ ਪੁੱਤਰ ਰਾਜ ਸਿੰਘ ਵਾਸੀ ਪੱਟੀ ਚਲਾ ਰਿਹਾ ਸੀ। ਜਦ ਈ-ਰਿਕਸ਼ਾ ਦਫਤਰ ਪੰਜਾਬ ਹੋਮਗਾਰਡ ਪੱਟੀ ਕੋਲ ਪੁੱਜਾ ਤਾਂ ਇਕ ਸਕਾਰਪੀਓ ਗੱਡੀ ਨੰਬਰ ਪੀ.ਬੀ. 46 ਏ.ਕੇ 9993 ਬਹੁਤ ਤੇਜ ਰਫਤਾਰ ਆ ਰਹੀ ਸੀ, ਜਿਸ ਦੇ ਡਰਾਈਵਰ ਨੇ ਬਿਨਾਂ ਹਾਰਨ ਦਿੱਤੇ ਅਤੇ ਲਾਪ੍ਰਵਾਹੀ ਨਾਲ ਗੱਡੀ ਨੂੰ ਚਲਾਉਂਦੇ ਹੋਏ ਈ-ਰਿਸ਼ਕੇ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਈ-ਰਿਕਸ਼ਾ ਪਲਟ ਗਿਆ ਅਤੇ ਉਸ ਦੀ ਮਾਤਾ ਅਤੇ ਈ-ਰਿਕਸ਼ਾ ਚਾਲਕ ਨੂੰ ਗੰਭੀਰ ਸੱਟਾਂ ਲੱਗ ਗਈਆਂ। ਉਸ ਨੂੰ ਪਤਾ ਲੱਗਾ ਹੈ ਕਿ ਸਕਾਰਪੀਓ ਨੂੰ ਸੁਖਰਾਜ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਵੇਈਪੂਈ ਤਰਨ ਤਾਰਨ ਚਲਾ ਰਿਹਾ ਸੀ। ਜਾਂਚ ਅਧਿਕਾਰੀ ਐੱਸ.ਆਈ. ਸੰਗੀਤਾ ਰਾਣੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਸੁਖਰਾਜ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।