ਲੇਬਰ ਇੰਸਪੈਕਟਰਾਂ ਵਲੋ ਨਿਰਮਾਣ ਮਜ਼ਦੂਰਾਂ ਦੀ ਕੀਤੀ ਜਾਂਦੀ ਖੱਜਲ ਖ਼ੁਆਰੀ ਕਿਸੇ ਕ਼ੀਮਤ ’ਤੇ ਬਰਦਾਸ਼ਤ ਨਹੀਂ ਕਰਾਂਗੇ - ਕਾਮਰੇਡ ਗੋਹਲਵੜ
ਤਰਨ ਤਾਰਨ, 20 ਨਵੰਬਰ (ਇਕਬਾਲ ਸਿੰਘ ਸੋਢੀ)– ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਦੀ ਜ਼ਿਲ੍ਹਾ ਅਹੁਦੇਦਾਰਾਂ ਦੀ ਮੀਟਿੰਗ ਪਿੰਡ ਰਟੌਲ ਜ਼ਿਲ੍ਹਾ ਪ੍ਰਧਾਨ ਕਾਮਰੇਡ ਦਵਿੰਦਰ ਸਿੰਘ ਪੱਖੋਕੇ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੈਟਰ ਆਫ ਇੰਡੀਅਨ ਟਰੇਡ ਯੂਨੀਅਨ ਸੀਟੂ ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਸੁਖਦੇਵ ਸਿੰਘ ਗੋਹਲਵੜ, ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਸੀਟੂ ਪੰਜਾਬ ਦੇ ਜ਼ਿਲ੍ਹਾ ਜਨਰਲ ਸਕੱਤਰ ਕਾਮਰੇਡ ਬਲਦੇਵ ਸਿੰਘ ਗੋਹਲਵੜ ਨੇ ਕਿਹਾ ਕਿ ਲੇਬਰ ਇੰਸਪੈਕਟਰ ਤਰਨ ਤਾਰਨ ਤੇ ਪੱਟੀ ਵਲੋਂ ਨਿਰਮਾਣ ਮਜ਼ਦੂਰਾਂ ਦੀ ਨਵੀ ਰਜਿਸਟ੍ਰੇਸ਼ਨ 3-4 ਮਹਨੇ ਚੈਕ ਨਹੀ ਕਰਦੇ।
ਤਰਨ ਤਾਰਨ, 20 ਨਵੰਬਰ (ਇਕਬਾਲ ਸਿੰਘ ਸੋਢੀ)– ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਦੀ ਜ਼ਿਲ੍ਹਾ ਅਹੁਦੇਦਾਰਾਂ ਦੀ ਮੀਟਿੰਗ ਪਿੰਡ ਰਟੌਲ ਜ਼ਿਲ੍ਹਾ ਪ੍ਰਧਾਨ ਕਾਮਰੇਡ ਦਵਿੰਦਰ ਸਿੰਘ ਪੱਖੋਕੇ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੈਟਰ ਆਫ ਇੰਡੀਅਨ ਟਰੇਡ ਯੂਨੀਅਨ ਸੀਟੂ ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਸੁਖਦੇਵ ਸਿੰਘ ਗੋਹਲਵੜ, ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਸੀਟੂ ਪੰਜਾਬ ਦੇ ਜ਼ਿਲ੍ਹਾ ਜਨਰਲ ਸਕੱਤਰ ਕਾਮਰੇਡ ਬਲਦੇਵ ਸਿੰਘ ਗੋਹਲਵੜ ਨੇ ਕਿਹਾ ਕਿ ਲੇਬਰ ਇੰਸਪੈਕਟਰ ਤਰਨ ਤਾਰਨ ਤੇ ਪੱਟੀ ਵਲੋਂ ਨਿਰਮਾਣ ਮਜ਼ਦੂਰਾਂ ਦੀ ਨਵੀ ਰਜਿਸਟ੍ਰੇਸ਼ਨ 3-4 ਮਹਨੇ ਚੈਕ ਨਹੀ ਕਰਦੇ। ਜੇਕਰ ਚੈੱਕ ਕਰਦੇ ਹਨ ਤਾਂ ਵਾਰ-ਵਾਰ ਇਕੋ ਅਬਜੈਕਸਨ ਲਾਈ ਜਾਂਦੇ ਹਨ। ਨਿਰਮਾਣ ਮਜ਼ਦੂਰਾਂ ਵਲੋਂ 7—7-ਮਹੀਨੇ ਵਜੀਫੇ ਅਪਲਾਈ ਕੀਤਿਆਂ ਨੂੰ ਹੋ ਗਏ ਹਨ ਪਰ ਅਜੇ ਤੱਕ ਚੈਕ ਨਹੀ ਕੀਤੇ। ਜੇਕਰ ਨਿਰਮਾਣ ਮਜ਼ਦੂਰਾਂ ਨੇ ਅਬਜਕਸਨ ਚੜਾਏ ਹਨ ਤਾਂ ਫਿਰ ਸੇਮ ਅਬਜਕਸਨ ਲਗਾ ਦਿੱਤੇ ਜਾਂਦੇ ਹਨ। ਇਸੇ ਤਰ੍ਹਾਂ ਐਕਸਗਰੇਸੀਆ ਸਕੀਮ ਤੇ ਸ਼ਗਨ ਸਕੀਮਾਂ ਲੰਮੇਂ ਸਮੇਂ ਤੋਂ ਪੈਡਿਗ ਪਈਆ ਹਨ। ਉਕਤ ਆਗੂਆਂ ਨੇ ਕਿਹਾ ਕਿ ਨਿਰਮਾਣ ਮਜ਼ਦੂਰਾਂ ਦੀ ਨਵੀ ਰਜਿਸਟ੍ਰੇਸ਼ਨ ਕੀਤੀ ਜਾਵੇ, ਨਿਰਮਾਣ ਮਜ਼ਦੂਰਾਂ ਦੇ ਬੱਚਿਆਂ ਦੇ ਵਜੀਫੇ ਪਾਸ ਕੀਤੇ ਜਾਣ, ਜਿਹੜੇ ਐਕਸਗਰੇਸੀਆ ਸਕੀਮ ਤੇ ਸ਼ਗਨ ਸਕੀਮਾਂ ਪੈਡਿਗ ਪਈਆ ਹਨ ਪਾਸ ਕੀਤੀਆਂ ਜਾਣ। ਮੀਟਿੰਗ ਵਿੱਚ ਮਤਾ ਪਾਸ ਕੀਤਾ ਗਿਆ ਕਿ ਜੇਕਰ ਲੇਬਰ ਇੰਸਪੈਕਟਰ ਤਰਨ ਤਾਰਨ ਤੇ ਪੱਟੀ ਵਲੋਂ ਨਿਰਮਾਣ ਮਜ਼ਦੂਰਾਂ ਦੀ ਖੱਜਲ ਖ਼ੁਆਰੀ ਬੰਦ ਨਾ ਕੀਤੀ ਤਾਂ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਬੁਲਾ ਕੇ ਡਿਪਟੀ ਕਮਿਸ਼ਨਰ ਤਰਨ ਤਾਰਨ ਦੇ ਦਫਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਅੰਗਰੇਜ਼ ਸਿੰਘ ਰਟੌਲ, ਮਨਪ੍ਰੀਤ ਸਿੰਘ ਕੋਟਲੀ, ਹੁਸਨ ਸਿੰਘ ਦੇਉ, ਸੁਰਜੀਤ ਸਿੰਘ ਝਾਮਕਾ, ਮਹਿੰਦਰ ਸਿੰਘ ਪੱਟੀ, ਕੰਵਲਜੀਤ ਕੌਰ ਕਲਸੀਆਂ ਕਲਾ, ਗੁਰਮੀਤ ਕੌਰ ਰਟੌਲ, ਗੁਰਜੀਤ ਕੌਰ ਪੰਡੋਰੀ ਰਣ ਸਿੰਘ, ਗੁਰਨਾਮ ਸਿੰਘ ਕੋਟਲੀ, ਸਰਬਜੀਤ ਸਿੰਘ, ਸਤਨਾਮ ਸਿੰਘ ਰਟੌਲ ਆਦਿ ਆਗੂ ਹਾਜ਼ਰ ਸਨ।