ਸੀ.ਪੀ.ਈ. ਵਲੋਂ ਭਿੱਖੀਵਿੰਡ ਬਲਾਕ ਵਿਚ ਜਥਾ ਮਾਰਚ ਕੀਤਾ ਜਾਵੇਗਾ-ਮਾੜੀਮੇਘਾ
ਭਿੱਖੀਵਿੰਡ, 4 ਅਗਸਤ (ਬੌਬੀ)- ਭਾਰਤੀ ਕਮਿਊਨਿਸਟ ਪਾਰਟੀ ਵਲੋਂ ਪਹਿਲੀ ਸਤੰਬਰ ਨੂੰ ਕੁੱਲ ਹਿੰਦ ਪੱਧਰ ਦੀ ਮਹਾਂਰੈਲੀ ਜੋ ਦਿੱਲੀ ਵਿਖੇ ਹੋ ਰਹੀ ਹੈ, ਉਸ ਨੂੰ ਕਾਮਯਾਬ ਕਰਨ ਅਤੇ ਰੈਲੀ ਦੇ ਪ੍ਰੋਗਰਾਮ ਨੂੰ ਲੋਕਾਂ ਤੱਕ ਲਿਜਾਣ ਲਈ ਪਦ ਯਾਤਰਾ ਭਾਵ ਜਥਾ ਮਾਰਚ ਦੇਸ਼ ਭਰ ਵਿਚ ਹੋ ਰਿਹਾ ਹੈ । ਜਾਣਕਾਰੀ ਪ੍ਰੈਸ ਨਾਲ ਸਾਂਝੀ ਕਰਦਿਆਂ ਸੀ.
ਭਿੱਖੀਵਿੰਡ, 4 ਅਗਸਤ (ਬੌਬੀ)- ਭਾਰਤੀ ਕਮਿਊਨਿਸਟ ਪਾਰਟੀ ਵਲੋਂ ਪਹਿਲੀ ਸਤੰਬਰ ਨੂੰ ਕੁੱਲ ਹਿੰਦ ਪੱਧਰ ਦੀ ਮਹਾਂਰੈਲੀ ਜੋ ਦਿੱਲੀ ਵਿਖੇ ਹੋ ਰਹੀ ਹੈ, ਉਸ ਨੂੰ ਕਾਮਯਾਬ ਕਰਨ ਅਤੇ ਰੈਲੀ ਦੇ ਪ੍ਰੋਗਰਾਮ ਨੂੰ ਲੋਕਾਂ ਤੱਕ ਲਿਜਾਣ ਲਈ ਪਦ ਯਾਤਰਾ ਭਾਵ ਜਥਾ ਮਾਰਚ ਦੇਸ਼ ਭਰ ਵਿਚ ਹੋ ਰਿਹਾ ਹੈ । ਜਾਣਕਾਰੀ ਪ੍ਰੈਸ ਨਾਲ ਸਾਂਝੀ ਕਰਦਿਆਂ ਸੀ.ਪੀ.ਆਈ. ਦੇ ਸੂਬਾ ਸਕੱਤਰੇਤ ਮੈਂਬਰ ਪਿ੍ਥੀਪਾਲ ਸਿੰਘ ਮਾੜੀਮੇਘਾ ਅਤੇ ਬਲਾਕ ਸਕੱਤਰ ਨਰਿੰਦਰ ਸਿੰਘ ਅਲਗੋਂ ਕੋਠੀ ਨੇ ਕਿਹਾ ਕਿ ਇਹ ਜਥਾ ਮਾਰਚ ਭਿੱਖੀਵਿੰਡ ਬਲਾਕ ਵਿਚ 7 ਅਗਸਤ ਤੋਂ ਚੱਲੇਗਾ । ਜਥੇ ਦਾ ਕਾਫ਼ਲਾ ਭਿੱਖੀਵਿੰਡ ਤੋਂ ਚੱਲ ਕੇ ਮਿਰਚਾਂ ਦੀ ਮਸ਼ਹੂਰ ਮੰਡੀ ਖਾਲੜਾ, ਇਤਿਹਾਸਕ ਪਿੰਡ ਮਾੜੀ ਕੰਬੋਕੀ, ਅਲਗੋਂ ਖੁਰਦ ਅਤੇ ਅਲਗੋਂ ਕੋਠੀ ਦੇ ਬਾਜ਼ਾਰ ਵਿਚ ਮਾਰਚ ਕਰਨ ਤੋਂ ਬਾਅਦ ਸਮਾਪਤ ਹੋਵੇਗਾ। ਜਥੇ ਦੀ ਮੰਗ ਹੈ ਕਿ ਕੇਂਦਰ ਸਰਕਾਰ ਹਿੰਦੋਸਤਾਨ ਦੇ ਸੰਵਿਧਾਨ ਨਾਲ ਛੇੜਛਾੜ ਕਰਨੀ ਬੰਦ ਕਰੇ, ਦੇਸ਼ ਵਿਚ ਵੱਸ ਰਹੇ ਘੱਟ ਗਿਣਤੀਆਂ ਦੇ ਲੋਕਾਂ ਦੀ ਰਾਖੀ ਦੀ ਜ਼ਿੰਮੇਵਾਰੀ ਨਿਭਾਵੇ, ਵਿਦਿਆਰਥੀਆਂ ਦੇ ਸਿਲੇਬਸ ਵਿਚੋਂ ਧਰਮ ਨਿਰਪੱਖ ਅਤੇ ਦੇਸ਼ ਭਗਤੀ ਵਾਲਾ ਕੱਢੇ, ਚੈਪਟਰ ਮੁੜ ਸਿਲੇਬਸ ਵਿਚ ਪਾਏ ਜਾਣ, ਆਰ.ਐਸ.ਐਸ. ਦੀ ਫਿਰਕੂ ਸੋਚ ’ਤੇ ਪਾਬੰਦੀ ਲਗਾਈ ਜਾਵੇ। ਨਰੇਗਾ ਕਾਨੂੰਨ ਪਹਿਲਾਂ ਦੀ ਤਰ੍ਹਾਂ ਬਹਾਲ ਕੀਤਾ ਜਾਵੇ। ਇਸੇ ਤਰ੍ਹਾਂ ਚੰਡੀਗੜ੍ਹ ਪੰਜਾਬ ਦਾ ਹੈ ਅਤੇ ਪੰਜਾਬ ਨੂੰ ਦਿੱਤਾ ਜਾਵੇ, ਪੰਜਾਬ ਦੇ ਦਰਿਆਵਾਂ ਦੇ ਪਾਣੀ ਤੇ ਸਿਰਫ ਪੰਜਾਬ ਦਾ ਹੱਕ ਹੈ ਅਤੇ ਪਾਣੀ ਪੰਜਾਬ ਨੂੰ ਹੀ ਮਿਲਣਾ ਚਾਹੀਦਾ ਹੈ। ਜਥੇ ਮਾਰਚ ਦੀ ਅਗਵਾਈ ਪੰਜਾਬ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਮਾੜੀਮੇਘਾ, ਨਰੇਗਾ ਯੂਨੀਅਨ ਦਾ ਆਗੂ ਟਹਿਲ ਸਿੰਘ ਲੱਧੂ, ਪੰਜਾਬ ਇਸਤਰੀ ਸਭਾ ਦੀ ਪੰਜਾਬ ਦੀ ਸੀਨੀਅਰ ਮੀਤ ਪ੍ਰਧਾਨ ਰੁਪਿੰਦਰ ਕੌਰ ਮਾੜੀਮੇਘਾ, ਸੀ.ਪੀ.ਆਈ. ਦੇ ਜ਼ਿਲ੍ਹਾ ਕਾਰਜਕਾਰਨੀ ਮੈਂਬਰ ਸੁਖਦੇਵ ਸਿੰਘ ਕਾਲਾ ਅਤੇ ਸੀ.ਪੀ.ਆਈ. ਦੇ ਬਲਾਕ ਦੇ ਮੀਤ ਸਕੱਤਰ ਜਸਵੰਤ ਸਿੰਘ ਸੂਰਵਿੰਡ ਕਰਨਗੇ।