06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਦੇ ਵਿਦਿਆਰਥੀ ਉਲੰਪੀਆਡ ਪ੍ਰੀਖਿਆ ’ਚੋਂ ਰਾਜ ਪੱਧਰ ’ਤੇ ਰਹੇ ਅੱਵਲ

ਤਰਨ ਤਾਰਨ, 5 ਅਗਸਤ (ਇਕਬਾਲ ਸਿੰਘ ਸੋਢੀ)-ਪੈਨਸ਼ਨਰਜ਼ ਐਂਡ ਸੀਨੀਅਰ ਸਿਟੀਜਨਜ਼ ਵੈਲਫੇਅਰ ਐਸੋਸੀਏਸ਼ਨ ਤਰਨ ਤਾਰਨ ਦੀ ਮਾਸਿਕ ਮੀਟਿੰਗ ਪ੍ਰਧਾਨ ਅਜੀਤ ਸਿੰਘ ਫ਼ਤਿਹਚੱਕ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿਚ1 00 ਤੋਂ ਵੱਧ ਪੈਨਸ਼ਨਰਾਂ ਨੇ ਉਤਸ਼ਾਹ ਨਾਲ ਭਾਗ ਲਿਆ ।

Ad Position 21
No active advertisement
ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਦੇ ਵਿਦਿਆਰਥੀ ਉਲੰਪੀਆਡ ਪ੍ਰੀਖਿਆ ’ਚੋਂ ਰਾਜ ਪੱਧਰ ’ਤੇ ਰਹੇ ਅੱਵਲ 06-08-2026
ਤਰਨ ਤਾਰਨ, 5 ਅਗਸਤ (ਇਕਬਾਲ ਸਿੰਘ ਸੋਢੀ)-ਪੈਨਸ਼ਨਰਜ਼ ਐਂਡ ਸੀਨੀਅਰ ਸਿਟੀਜਨਜ਼ ਵੈਲਫੇਅਰ ਐਸੋਸੀਏਸ਼ਨ ਤਰਨ ਤਾਰਨ ਦੀ ਮਾਸਿਕ ਮੀਟਿੰਗ ਪ੍ਰਧਾਨ ਅਜੀਤ ਸਿੰਘ ਫ਼ਤਿਹਚੱਕ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿਚ1 00 ਤੋਂ ਵੱਧ ਪੈਨਸ਼ਨਰਾਂ ਨੇ ਉਤਸ਼ਾਹ ਨਾਲ ਭਾਗ ਲਿਆ । ਸਟੇਜ ਸਕੱਤਰ ਸਵਰਨ ਸਿੰਘ ਗੋਇੰਦਵਾਲ ਨੇ ਮੀਟਿੰਗ ਲਈ ਆਏ ਪੈਨਸ਼ਨਰਜ ਨੂੰ ਜੀ ਆਇਆਂ ਆਖਿਆ ਅਤੇ ਮੀਟਿੰਗ ਦਾ ਏਜੰਡਾ ਦੱਸਿਆ । ਸਭ ਤੋਂ ਪਹਿਲਾਂ ਹਾਜ਼ਰੀਨ ਨੇ ਸਵਰਗਵਾਸੀ ਪੈਨਸ਼ਨਰ ਸਾਥੀ ਮੰਗਤ ਰਾਮ ਅਤੇ ਬਾਬਾ ਕਲਵਿੰਦਰ ਸਿੰਘ ਪੱਟੀ ਅਤੇ ਜਗੀਰ ਸਿੰਘ ਗੋਇੰਦਵਾਲ ਆਦਿ ਨੂੰ ਸ਼ਰਧਾਂਜਲੀ ਦੇਣ ਲਈ ਦੋ ਮਿੰਟ ਦਾ ਮੌਨ ਰੱਖਿਆ ਗਿਆ ਅਤੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ । ਬੁਲਾਰਿਆਂ ਵਿਚੋਂ ਸੀਨੀਅਰ ਮੀਤ ਪ੍ਰਧਾਨ ਸ਼ਮੀਰ ਸਿੰਘ ਲਾਲਪੁਰ ਅਤੇ ਜਗਤਾਰ ਸਿੰਘ ਸਰਲੀ, ਡਿਪਟੀ ਜਨਰਲ ਸਕੱਤਰ ਵਿਜੇ ਕੁਮਾਰ ਵਿਨਾਇਕ, ਮੀਤ ਪ੍ਰਧਾਨ ਸਰਬਜੀਤ ਸਿੰਘ ਸ਼ੀਂਹ, ਕਾਨੂੰਨੀ ਸਲਾਹਕਾਰ ਬਲਵਿੰਦਰ ਕੁਮਾਰ ਕਪੂਰ, ਪੰਜਾਬ ਪੁਲਿਸ ਪੈਨਸ਼ਨਰ ਯੂਨੀਅਨ ਦੇ ਪ੍ਰਧਾਨ ਸੁਖਚੈਨ ਸਿੰਘ ਪੰਨੂੰ, ਤਹਿਸੀਲ ਪ੍ਰਧਾਨ ਜੋਧਬੀਰ ਸ਼ਰਮਾ, ਧਰਮ ਸਿੰਘ, ਜਸਵਿੰਦਰ ਸਿੰਘ ਢਿੱਲੋਂ, ਸਰਵਣ ਸਿੰਘ ਰਸੂਲਪੁਰ , ਬਾਬਾ ਅਰਜਨ ਸਿੰਘ ਆਦਿ ਨੇ ਲੰਮੇ ਸਮੇਂ ਤੋਂ ਸਰਕਾਰ ਵਲੋਂ ਆਮ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪੰਜਾਬ ਦੇ ਆਈ.ਏ.ਐੱਸ. ਅਤੇ ਆਈ.ਪੀ.ਐੱਸ., ਜੱਜਾਂ ਆਦਿ ਨਾਲੋਂ ਲਗਾਤਾਰ ਡੀ ਲਿੰਕ ਕਰਕੇ ਮਹਿੰਗਾਈ ਭੱਤਾ ਦੇਣ ਸੰਬੰਧੀ ਚੱਲ ਰਹੇ ਅਨਿਸ਼ਚਿਤਕਾਲੀਨ ਸੰਘਰਸ਼ ਦੇ ਇਲਾਵਾ ਹਾਈਕੋਰਟ ਵਿਚ ਚੱਲ ਰਹੇ ਕੋਰਟ ਕੇਸਾਂ ਦੇ ਬਾਵਜੂਦ ਜਿੱਦੀ ਅਤੇ ਗੁੰਮਰਾਹ ਕਰਨ ਵਾਲੀ ਸਰਕਾਰ ਨੂੰ ਆਖਿਰਕਾਰ ਮੂੰਹ ਦੀ ਖਾਣੀ ਪਈ। ਪੈਨਸ਼ਨਰ ਆਗੂਆਂ ਨੇ ਦੁਹਰਾਇਆ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਲੰਬੇ ਸੰਘਰਸ਼ ਅਤੇ ਹਾਈਕੋਰਟ ਦੇ ਸਿੰਗਲ ਬੈਚ ਦੇ ਫੈਸਲੇ ਦੇ ਬਾਵਜੂਦ ਸਰਕਾਰ ਸਾਡੇ ਬਕਾਏ ਅਤੇ ਹੋਰ ਹੱਕ ਟਾਲਣ ਲਈ ਲਗਾਤਾਰ ਝੂਠੇ ਦਾਅਵੇ ਅਤੇ ਦਲੀਲਾਂ ਦੇਣੋਂ ਬਾਜ ਨਹੀਂ ਆਈ, ਪਰ ਅਸੀਂ ਸਮੂਹ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਵਲੋਂ ਹਾਈਕੋਰਟ ਦੇ ਹਾਰਦਿਕ ਧੰਨਵਾਦੀ ਹਾਂ। ਇਸ ਮੌਕੇ ਸੂਬਾਈ ਸਰਪ੍ਰਸਤ ਅਜੀਤ ਸਿੰਘ ਫ਼ਤਿਹਚੱਕ, ਖਜ਼ਾਨਚੀ ਕੁਲਵੰਤ ਸਿੰਘ, ਤਹਿਸੀਲ ਪ੍ਰਧਾਨ ਸੁਰਿੰਦਰ ਸਿੰਘ, ਵਧੀਕ ਪ੍ਰੈਸ ਸਕੱਤਰ ਹਰਸੁਖਦੇਵ ਸਿੰਘ, ਸਹੂਪ ਜਿੰਘ, ਜਗਦੀਸ਼ ਕੁਮਾਰ ਹਾਂਡਾ, ਸੇਵਾ ਲਾਲ ਚੂਸਲੇਵੜ, ਜਸਬੀਰ ਸਿੰਘ, ਅਰਜਨ ਸਿੰਘ, ਕਰਮ ਸਿੰਘ, ਰਤਨ ਸਿੰਘ, ਅਮਰ ਸਿੰਘ, ਜਸਬੀਰ ਕੌਰ, ਦੇਸਾ ਸਿੰਘ, ਮੋਤਾ ਸਿੰਘ, ਪ੍ਰਤਾਪ ਸਿੰਘ, ਭਜਨ ਸਿੰਘ, ਸੰਤੋਖ ਸਿੰਘ ਆਦਿ ਨੇ ਸ਼ਿਰਕਤ ਕੀਤੀ ।
Ad Position 22
No active advertisement
ਪਿਛਲੀ ਖ਼ਬਰ ਪਿੰਡ ਫੈਲੋਕੇ ਵਿਖੇ ਆਮ ਆਦਮੀ ਪਾਰਟੀ ਦੀ ਮੀਟਿੰਗ ਹੋਈ ਆਪ’ ਸਰਕਾਰ ਦੇ ਰਾਜ ’ਚ ਹਰੇਕ ਵਰਗ ਖੁਸ਼—ਬਿੱਟੂ ਅਗਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ‘ਇਨਵੈਸਟੀਚਰ ਸੈਰੇਮਨੀ’ ਕਰਵਾਈ
Ad Position 24
No active advertisement