06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਜਗਤਪੁਰਾ ਰਾਜਬਾਹਾ ਹੋਇਆ ਓਵਰਫਲੋ, ਪਾਣੀ ਲੋਕਾਂ ਦੇ ਘਰਾਂ ’ਚ ਵੜਿਆ ਸੂਆ ਪੱਕਾ ਕਰਨ ਵੇਲੇ ਕੋਈ ਲੈਵਲ ਹੀ ਨਹੀਂ ਕੀਤਾ ਗਿਆ-ਮਨਜਿੰਦਰ ਸਿੰਘ

ਝਬਾਲ, 5 ਅਗਸਤ (ਸੁਖਦੇਵ ਸਿੰਘ)-ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਨੇੜਿਓਂ ਲੰਘਦੇ ਸੂਏ (ਜਗਤਪੁਰਾ ਰਾਜਬਾਹ) ਦਾ ਪਾਣੀ ਓਵਰਫਲੋ ਹੋ ਕੇ ਲੋਕਾਂ ਦੇ ਘਰਾਂ ਅੰਦਰ ਦਾਖਲ ਹੋਣ ਨਾਲ ਲੋਕਾਂ ਲਈ ਵੱਡੀ ਮੁਸੀਬਤ ਬਣਿਆ ਹੋਇਆ ਹੈ। ਇਸ ਸੰਬੰਧੀ ਸੂਏ ਦੇ ਨਜ਼ਦੀਕ ਰਹਿੰਦੇ ਮਨਜਿੰਦਰ ਸਿੰਘ, ਮਨੋਹਰ ਸਿੰਘ ਅਤੇ ਪ੍ਰਤਾਪ ਸਿੰਘ ਨੇ ਦੱਸਿਆਂ ਕਿ ਠੇਕੇਦਾਰ ਵਲੋਂ ਸੂਏ ਨੂੰ ਪੱਕਾ ਕਰਨ ਤੋਂ ਪਹਿਲਾਂ ਮਹਿਕਮੇ ਵਲੋਂ ਕੋਈ ਲੈਵਲ ਹੀ ਨਹੀਂ ਕੀਤਾ ਗਿਆ ਅਤੇ ਨਾ ਹੀ ਕੰਢਿਆ ਨੂੰ ਪੱਕਾ ਤੇ ਉੱਚਾ ਕੀਤਾ ਗਿਆ ਹੈ, ਜਿਸ ਕਾਰਨ ਸੂਆ ਥਾਂ-ਥਾਂ ਤੋਂ ਨੀਵਾਂ ਰਹਿ ਗਿਆ ਹੈ ।

Ad Position 21
No active advertisement
ਅਜੀਤ ਡੈਸਕ 06-08-2026
ਝਬਾਲ, 5 ਅਗਸਤ (ਸੁਖਦੇਵ ਸਿੰਘ)-ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਨੇੜਿਓਂ ਲੰਘਦੇ ਸੂਏ (ਜਗਤਪੁਰਾ ਰਾਜਬਾਹ) ਦਾ ਪਾਣੀ ਓਵਰਫਲੋ ਹੋ ਕੇ ਲੋਕਾਂ ਦੇ ਘਰਾਂ ਅੰਦਰ ਦਾਖਲ ਹੋਣ ਨਾਲ ਲੋਕਾਂ ਲਈ ਵੱਡੀ ਮੁਸੀਬਤ ਬਣਿਆ ਹੋਇਆ ਹੈ। ਇਸ ਸੰਬੰਧੀ ਸੂਏ ਦੇ ਨਜ਼ਦੀਕ ਰਹਿੰਦੇ ਮਨਜਿੰਦਰ ਸਿੰਘ, ਮਨੋਹਰ ਸਿੰਘ ਅਤੇ ਪ੍ਰਤਾਪ ਸਿੰਘ ਨੇ ਦੱਸਿਆਂ ਕਿ ਠੇਕੇਦਾਰ ਵਲੋਂ ਸੂਏ ਨੂੰ ਪੱਕਾ ਕਰਨ ਤੋਂ ਪਹਿਲਾਂ ਮਹਿਕਮੇ ਵਲੋਂ ਕੋਈ ਲੈਵਲ ਹੀ ਨਹੀਂ ਕੀਤਾ ਗਿਆ ਅਤੇ ਨਾ ਹੀ ਕੰਢਿਆ ਨੂੰ ਪੱਕਾ ਤੇ ਉੱਚਾ ਕੀਤਾ ਗਿਆ ਹੈ, ਜਿਸ ਕਾਰਨ ਸੂਆ ਥਾਂ-ਥਾਂ ਤੋਂ ਨੀਵਾਂ ਰਹਿ ਗਿਆ ਹੈ । ਥੋੜ੍ਹਾ ਜਿਹਾ ਪਾਣੀ ਵਧਣ ’ਤੇ ਹੀ ਪਾਣੀ ਕੰਢੇ ਟੱਪ ਕੇ ਘਰਾਂ ਅੰਦਰ ਦਾਖਲ ਹੋ ਜਾਂਦਾ ਹੈ, ਜਿਸ ਨਾਲ ਘਰਾਂ ਦੇ ਕਮਰਿਆਂ ’ਚ ਰੱਖਿਆ ਹੋਇਆ ਸਾਮਾਨ ਖਰਾਬ ਹੋ ਰਿਹਾ ਹੈ, ਉਥੇ ਉਨ੍ਹਾਂ ਦਾ ਜਨਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ । ਉਨ੍ਹਾਂ ਕਿਹਾ ਕਿ ਜੇਕਰ ਪਹਿਲਾਂ ਸਹੀ ਲੈਵਲ ਕਰਕੇ ਅਤੇ ਕੰਢਿਆਂ ਨੂੰ ਮਜ਼ਬੂਤ ਕਰਕੇ ਸੂਏ ਨੂੰ ਪੱਕਾ ਕੀਤਾ ਜਾਂਦਾ ਤਾਂ ਅੱਜ ਇਹ ਨੌਬਤ ਨਾ ਆਉਂਦੀ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਲੱਖਾਂ ਰੁਪਏ ਲਗਾਉਣ ਦੇ ਬਾਵਜੂਦ ਵੀ ਮਹਿਕਮੇ ਤੇ ਠੇਕੇਦਾਰ ਦੀ ਮਿਲੀਭੁਗਤ ਦਾ ਖਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਰੋਸ ਜਾਹਿਰ ਕਰਦਿਆਂ ਕਿਹਾ ਅਨੇਕਾਂ ਵਾਰ ਇਸ ਸੰਬੰਧੀ ਸ਼ਿਕਾਇਤ ਮਹਿਕਮੇਂ ਦੇ ਉਚ ਅਧਿਕਾਰੀਆਂ ਨੂੰ ਕੀਤੀ ਗਈ ਹੈ, ਪਰ ਕੋਈ ਅਸਰ ਨਹੀਂ ਹੋਇਆ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੌਕੇ ਦਾ ਸਰਵ੍ਹੇ ਕਰਵਾ ਕੇ ਲਾਪਰਵਾਹੀ ਵਰਤਣ ਵਾਲੇ ਠੇਕੇਦਾਰ ਖਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਸੂਏ ਦਾ ਦੁਬਾਰਾ ਲੈਵਲ ਕਰਕੇ ਕੰਢੇ ਉੱਚੇ ਤੇ ਪੱਕੇ ਕੀਤੇ ਜਾਣ । ਇਸ ਸੰਬੰਧੀ ਜਦੋਂ ਨਹਿਰੀ ਦੇ ਜੇ.ਈ. ਦਲਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਮਹਿਕਮੇ ਵਿਚ ਬੇਲਦਾਰਾਂ ਦੀ ਵੱਡੀ ਘਾਟ ਹੈ। ਇਸ ਵੇਲੇ ਸਿਰਫ ਦੋ ਹੀ ਬੇਲਦਾਰ ਕੰਮ ਕਰ ਰਹੇ ਹਨ । ਉਨ੍ਹਾਂ ਦੱਸਿਆਂ ਕਿ ਨਹਿਰ ਵਿਚ ਪਾਣੀ ਜ਼ਿਆਦਾ ਆਉਣ ਕਰਕੇ ਸੂਏ ਵੀ ਓਵਰਫਲੋ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸੀਜ਼ਨ ਖ਼ਤਮ ਹੋਣ ਤੋਂ ਬਾਅਦ ਸੂਏ ਦੇ ਕਿਨਾਰਿਆਂ ’ਤੇ ਬੰਦ ਵਾਰ ਲਗਾ ਦਿੱਤਾ ਜਾਵੇਗਾ, ਜਿਸ ਨਾਲ ਪਾਣੀ ਓਵਰਫਲੋ ਨਹੀਂ ਹੋਵੇਗਾ .
Ad Position 22
No active advertisement
ਪਿਛਲੀ ਖ਼ਬਰ ਮ੍ਰਿਤਕ ਭਰਾਵਾਂ ਦੇ ਪੋਸਟਮਾਰਟਮ ਸਮੇਂ ਪੁਲਿਸ ਅਤੇ ਪਰਿਵਾਰਕ ਮੈਂਬਰਾਂ ’ਚ ਹੋਈ ਤਿੱਖੀ ਬਹਿਸ ਲਾਸ਼ਾਂ ਨੂੰ ਪਰਿਵਾਰਕ ਮੈਂਬਰ... ਅਗਲੀ ਖ਼ਬਰ ਆਸ਼ਾ ਵਰਕਰ ਯੂਨੀਅਨ ਵੱਡੇ ਕਾਫ਼ਲਿਆਂ ਸਮੇਤ ਚੰਡੀਗੜ੍ਹ ਰੈਲੀ ’ਚ ਸ਼ਾਮਿਲ ਹੋਵੇਗੀ– ਸੋਹਲ, ਹਰੀਕੇ
Ad Position 24
No active advertisement