ਇਨੋਵਾ ਗੱਡੀ ਦੀ ਮੰਗ ਪੂਰੀ ਨਾ ਹੋਣ ’ਤੇ ਵਿਆਹੁਤਾ ਨੂੰ ਘਰੋਂ ਕੱਢਿਆ
ਤਰਨ ਤਾਰਨ, 5 ਅਗਸਤ (ਪਰਮਜੀਤ ਜੋਸ਼ੀ)— ਵਿਆਹੁਤਾ ਪਾਸੋਂ ਇਨੋਵਾ ਗੱਡੀ ਅਤੇ ਦਾਜ ਦੀ ਮੰਗ ਨੂੰ ਲੈ ਕੇ ਸਹੁਰਾ ਪਰਿਵਾਰ ਵਲੋਂ ਕੁੱਟਮਾਰ ਕਰਕੇ ਵਿਆਹੁਤਾ ਨੂੰ ਘਰੋਂ ਕੱਢਣ ’ਤੇ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਸਿਟੀ ਤਰਨ ਤਾਰਨ ਵਿਖੇ ਹੀਨਾ ਵਰਮਾ ਪੁੱਤਰੀ ਰਾਕੇਸ਼ ਕੁਮਾਰ ਵਾਸੀ ਬੋਹੜੀ ਚੌੇਂਕ ਤਰਨ ਤਾਰਨ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸਦਾ ਵਿਆਹ ਭਰਤ ਭੋਲਾ ਪੁੱਤਰ ਰਾਜ ਭੋਲਾ ਵਾਸੀ ਇੰਦਰ ਨਗਰ ਨਜ਼ਦੀਕ ਪੁਲਿਸ ਲਾਈਨ ਅੰਬਾਲਾ ਸਿਟੀ ਹਰਿਆਣਾ ਨਾਲ ਹੋਇਆ ਸੀ ਅਤੇ ਉਸ ਦੇ ਪੇਕਿਆਂ ਨੇ ਆਪਣੀ ਹੈਸੀਅਤ ਮੁਤਾਬਿਕ ਦਾਜ ਦਿੱਤਾ ਅਤੇ ਵਿਆਹ ਪੈਲੇਸ ਵਿਚ ਕੀਤਾ।
ਤਰਨ ਤਾਰਨ, 5 ਅਗਸਤ (ਪਰਮਜੀਤ ਜੋਸ਼ੀ)— ਵਿਆਹੁਤਾ ਪਾਸੋਂ ਇਨੋਵਾ ਗੱਡੀ ਅਤੇ ਦਾਜ ਦੀ ਮੰਗ ਨੂੰ ਲੈ ਕੇ ਸਹੁਰਾ ਪਰਿਵਾਰ ਵਲੋਂ ਕੁੱਟਮਾਰ ਕਰਕੇ ਵਿਆਹੁਤਾ ਨੂੰ ਘਰੋਂ ਕੱਢਣ ’ਤੇ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਸਿਟੀ ਤਰਨ ਤਾਰਨ ਵਿਖੇ ਹੀਨਾ ਵਰਮਾ ਪੁੱਤਰੀ ਰਾਕੇਸ਼ ਕੁਮਾਰ ਵਾਸੀ ਬੋਹੜੀ ਚੌੇਂਕ ਤਰਨ ਤਾਰਨ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸਦਾ ਵਿਆਹ ਭਰਤ ਭੋਲਾ ਪੁੱਤਰ ਰਾਜ ਭੋਲਾ ਵਾਸੀ ਇੰਦਰ ਨਗਰ ਨਜ਼ਦੀਕ ਪੁਲਿਸ ਲਾਈਨ ਅੰਬਾਲਾ ਸਿਟੀ ਹਰਿਆਣਾ ਨਾਲ ਹੋਇਆ ਸੀ ਅਤੇ ਉਸ ਦੇ ਪੇਕਿਆਂ ਨੇ ਆਪਣੀ ਹੈਸੀਅਤ ਮੁਤਾਬਿਕ ਦਾਜ ਦਿੱਤਾ ਅਤੇ ਵਿਆਹ ਪੈਲੇਸ ਵਿਚ ਕੀਤਾ। ਵਿਆਹ ਤੋਂ ਕੁਝ ਸਮੇਂ ਬਾਅਦ ਉਸ ਦਾ ਸਹੁਰਾ ਪਰਿਵਾਰ ਦਾਜ ਦੀ ਮੰਗ ਕਰਨ ਲੱਗ ਪਿਆ ਅਤੇ ਉਸ ਪਾਸੋਂ ਇਨੋਵਾ ਗੱਡੀ ਦੀ ਮੰਗ ਕੀਤੀ। ਉਸ ਦੇ ਘਰ ਲੜਕੀ ਨੇ ਜਨਮ ਲਿਆ ਤਾਂ ਵੀ ਉਸਦਾ ਸਹੁਰਾ ਪਰਿਵਾਰ ਉਸ ਨੂੰ ਕਹਿਣ ਲੱਗਾ ਕਿ ਲੜਕਾ ਪੈਦਾ ਕਿਉਂ ਨਹੀਂ ਕੀਤਾ, ਜਿਸ ਕਾਰਨ ਉਸ ਨੂੰ ਪੇ੍ਰੇਸ਼ਾਨ ਕਰਨ ਲੱਗ ਪਏ ਅਤੇ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ ਹੈ । ਜਾਂਚ ਅਧਿਕਾਰੀ ਏ.ਐੱਸ.ਆਈ. ਗੁਰਭੇਜ ਸਿੰਘ ਨੇ ਦੱਸਿਆ ਕਿ ਭਰਤ ਭੋਲਾ ਪੁੱਤਰ ਰਾਜ ਭੋਲਾ, ਰਾਜ ਕੁਮਾਰ ਪੁੱਤਰ ਗੁਲਾਬ ਚੰਦ, ਉਰਮੀਲਾ ਪਤਨੀ ਰਾਜ ਕੁਮਾਰ ਵਾਸੀਅਨ ਅੰਬਾਲਾ ਸਿਟੀ ਹਰਿਆਣਾ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਖਿਲਾਫ਼ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।