07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਨੌਜਵਾਨ ਨਾਲ 88 ਹਜ਼ਾਰ ਦੀ ਆਨਲਾਈਨ ਠੱਗੀ

ਤਰਨ ਤਾਰਨ, 7 ਅਗਸਤ (ਪਰਮਜੀਤ ਜੋਸ਼ੀ)-ਆਏ ਦਿਨ ਆਨਲਾਈਨ ਧੋਖਾਧੜੀ ਦੇ ਮਾਮਲੇ ਵੱਧਦੇ ਜਾ ਰਹੇ ਹਨ, ਜਿਸ ਦੀ ਤਾਜ਼ਾ ਮਿਸਾਲ ਤਰਨ ਤਾਰਨ ਦੇ ਰਹਿਣ ਵਾਲੇ ਇਕ ਨੌਜਵਾਨ ਨਾਲ 88 ਹਜ਼ਾਰ ਦੀ ਹੋਈ ਆਨਲਾਈਨ ਠੱਗੀ ਤੋਂ ਮਿਲਦੀ ਹੈ। ਇਸ ਸੰਬੰਧੀ ਰਵਿੰਦਰ ਕੁਮਾਰ ਪੁੱਤਰ ਅਮਰਜੀਤ ਕੁਮਾਰ ਵਾਸੀ ਤਰਨ ਤਾਰਨ ਨੇ ਦੱਸਿਆ ਕਿ ਇਸ ਦਾ ਖਾਤਾ ਪੰਜਾਬ ਐਂਡ ਸਿੰਧ ਬੈਂਕ ਬ੍ਰਾਂਚ ਬਿਰਧ ਘਰ ਜੰਡਿਆਲਾ ਰੋਡ ਤਰਨ ਤਾਰਨ ਵਿਖੇ ਹੈ।

Ad Position 21
No active advertisement
ਅਜੀਤ ਡੈਸਕ 08-08-2026
ਤਰਨ ਤਾਰਨ, 7 ਅਗਸਤ (ਪਰਮਜੀਤ ਜੋਸ਼ੀ)-ਆਏ ਦਿਨ ਆਨਲਾਈਨ ਧੋਖਾਧੜੀ ਦੇ ਮਾਮਲੇ ਵੱਧਦੇ ਜਾ ਰਹੇ ਹਨ, ਜਿਸ ਦੀ ਤਾਜ਼ਾ ਮਿਸਾਲ ਤਰਨ ਤਾਰਨ ਦੇ ਰਹਿਣ ਵਾਲੇ ਇਕ ਨੌਜਵਾਨ ਨਾਲ 88 ਹਜ਼ਾਰ ਦੀ ਹੋਈ ਆਨਲਾਈਨ ਠੱਗੀ ਤੋਂ ਮਿਲਦੀ ਹੈ। ਇਸ ਸੰਬੰਧੀ ਰਵਿੰਦਰ ਕੁਮਾਰ ਪੁੱਤਰ ਅਮਰਜੀਤ ਕੁਮਾਰ ਵਾਸੀ ਤਰਨ ਤਾਰਨ ਨੇ ਦੱਸਿਆ ਕਿ ਇਸ ਦਾ ਖਾਤਾ ਪੰਜਾਬ ਐਂਡ ਸਿੰਧ ਬੈਂਕ ਬ੍ਰਾਂਚ ਬਿਰਧ ਘਰ ਜੰਡਿਆਲਾ ਰੋਡ ਤਰਨ ਤਾਰਨ ਵਿਖੇ ਹੈ। 7 ਅਗਸਤ ਨੂੰ ਕਰੀਬ ਡੇਢ ਵਜੇ ਉਸਦੇ ਮੋਬਾਈਲ ਨੰਬਰ ’ਤੇ ਬੈਂਕ ਵਲੋਂ ਮੈਸੇਜ ਆਇਆ ਕਿ ਉਸ ਦੇ ਖਾਤੇ ਵਿਚੋਂ 88 ਹਜ਼ਾਰ ਰੁਪਏ ਨਿਕਲ ਗਏ ਹਨ, ਉਸ ਦੇ ਖਾਤੇ ਵਿਚੋਂ ਪੈਸੇ ਨਿਕਲਣ ਸਮੇਂ ਕੋਈ ਓ. ਟੀ. ਪੀ. ਨਹੀਂ ਆਇਆ ਤੇ ਨਾ ਹੀ ਉਸ ਨੇ ਕੋਈ ਆਨਲਾਈਨ ਸ਼ਾਪਿੰਗ ਕੀਤੀ ਹੈ ਪਰ ਫਿਰ ਵੀ ਉਸ ਦੇ ਖਾਤੇ ਵਿਚੋਂ 88 ਹਜ਼ਾਰ ਦੀ ਨਕਦੀ ਨਿਕਲ ਚੁੱਕੀ ਹੈ। ਉਹ ਤੁਰੰਤ ਆਪਣੀ ਬੈਂਕ ਦੇ ਬ੍ਰਾਂਚ ਵਿਚ ਗਿਆ ਜਿਥੇ ਉਸ ਨੇ ਆਪਣੀ ਸਾਰੀ ਗੱਲਬਾਤ ਬੈਂਕ ਕਰਮਚਾਰੀਆਂ ਨੂੰ ਦੱਸੀ ਪਰ ਅੱਗੋ ਬੈਂਕ ਵਾਲਿਆਂ ਨੇ ਕਿਹਾ ਕਿ ਉਹ ਕੁਝ ਨਹੀਂ ਕਰ ਸਕਦੇ ਅਤੇ ਆਨਲਾਈਨ ਸ਼ਿਕਾਇਤ ਦਰਜ ਕਰਵਾਉਣ। ਰਵਿੰਦਰ ਕੁਮਾਰ ਨੇ ਦੱਸਿਆ ਕਿ ਬੈਂਕ ਵਾਲਿਆਂ ਦਾ ਰਵੱਇਆ ਠੀਕ ਨਹੀਂ ਸੀ ਤੇ ਨਾ ਹੀ ਉਸ ਦੀ ਕੋਈ ਸੁਣਵਾਈ ਕੀਤੀ ਗਈ ਹੈ। ਫਿਰ ਉਸ ਵਲੋਂ 1930 ਨੰਬਰ ’ਤੇ ਆਪਣੇ ਖਾਤੇ ਵਿਚੋਂ ਪੈਸੇ ਨਿਕਲਣ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਸਾਇਬਰ ਸੈੱਲ ਤਰਨ ਤਾਰਨ ਵਿਖੇ ਵੀ ਦਰਖਾਸਤ ਦਿੱਤੀ ਜਾ ਰਹੀ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਉਸਦੇ ਖਾਤੇ ਵਿਚੋਂ ਪੈਸੇ ਕਢਵਾਉਣ ਵਾਲੇ ਵਿਅਕਤੀ ਖਿਲਾਫ਼ ਕਾਨੂੰਨੀ ਕਾਰਵਾਈ ਕਰਕੇ ਉਸ ਦੇ ਪੈਸੇ ਵਾਪਸ ਦਿਵਾਏ ਜਾਣ।
Ad Position 22
No active advertisement
ਪਿਛਲੀ ਖ਼ਬਰ ਪੱਟੀ ਤੋਂ ਭਿੱਖੀਵਿੰਡ ਅਤੇ ਪੁਰਾਣਾ ਆਸਲ-ਲਾਹੌਰ ਰੋਡ ਬਣਾਉਣ ’ਤੇ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਦਾ ਧੰਨਵਾਦ—ਢਿੱਲੋਂ ਅਗਲੀ ਖ਼ਬਰ ਸੀ. ਐੱਚ. ਓ. ਯੂਨੀਅਨ ਵਲੋਂ ਦਫ਼ਤਰ ਸਿਵਲ ਸਰਜਨ ਤਰਨ ਤਾਰਨ ਵਿਖੇ ਦਿੱਤਾ ਧਰਨਾ 10 ਨੂੰ ਐੱਨ. ਐੱਚ. ਐੱਮ. ਪੰਜਾਬ ਮੁੱਖ ਦ...
Ad Position 24