07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਸੀ.ਪੀ.ਆਈ. ਵਲੋਂ ਵੱਖ-ਵੱਖ ਜਗ੍ਹਾ ’ਤੇ ਜਥਾ ਮਾਰਚ

ਭਿੱਖੀਵਿੰਡ, 7 ਅਗਸਤ (ਬੌਬੀ)– ਸੀ. ਪੀ.

Ad Position 21
No active advertisement
ਅਜੀਤ ਡੈਸਕ 08-08-2026
ਭਿੱਖੀਵਿੰਡ, 7 ਅਗਸਤ (ਬੌਬੀ)– ਸੀ.ਪੀ.ਆਈ. ਵਲੋਂ ਭਿੱਖੀਵਿੰਡ, ਸਿੱਧਵਾਂ, ਖਾਲੜਾ ਮੰਡੀ, ਮਾੜੀਮੇਘਾ, ਮਾੜੀ ਕੰਬੋਕੀ, ਅਲਗੋਂ ਖੁਰਦ ਅਤੇ ਅਲਗੋਂ ਕੋਠੀ ਵਿਖੇ ਜਥੇ ਮਾਰਚ ਦੌਰਾਨ ਮੀਟਿੰਗਾਂ ਕੀਤੀਆਂ ਗਈਆਂ। ਸੰਬੋਧਨ ਦੌਰਾਨ ਸੀ.ਪੀ.ਆਈ. ਦੇ ਸੂਬਾ ਸਕੱਤਰੇਤ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਤੇ ਬਲਾਕ ਸਕੱਤਰ ਨਰਿੰਦਰ ਸਿੰਘ ਅਲਗੋਂ ਕੋਠੀ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਜਮਹੂਰੀਅਤ ਦਾ ਖਾਤਮਾ ਕੀਤਾ ਹੋਇਆ ਹੈ। ਜਿਹੜਾ ਵੀ ਬੁੱਧੀਜੀਵੀ ਤੇ ਲਿਖਾਰੀ ਕੇਂਦਰ ਸਰਕਾਰ ਖ਼ਿਲਾਫ਼ ਲਿਖਦਾ ਅਤੇ ਬੋਲਦਾ ਹੈ, ਉਸ ਨੂੰ ਜੇਲ੍ਹ ਵਿਚ ਬੰਦ ਕਰ ਦਿੱਤਾ ਜਾਂਦਾ ਹੈ। ਕਈ ਲੇਖਕਾਂ ਨੂੰ ਸਰਕਾਰ ਨੇ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਡੱਕਿਆ ਹੋਇਆ ਹੈ। ਆਗੂਆਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਫੌਰੀ ਤੌਰ ’ਤੇ ਰਿਹਾਅ ਕੀਤਾ ਜਾਵੇ। ਕੇਂਦਰੀ ਹਕੂਮਤ ਨੇ ਨਰੇਗਾ ਕਾਨੂੰਨ ਲਗਪਗ ਖਤਮ ਕਰ ਦਿੱਤਾ ਹੈ। ਨਵੇਂ ਕਾਨੂੰਨ ਅਨੁਸਾਰ ਨਰੇਗਾ ਕਾਮੇਂ ਕੰਮ ਲੈਣ ਲਈ ਸ਼ਰਤਾਂ ਹੀ ਪੂਰੀਆਂ ਨਹੀਂ ਕਰ ਸਕਦੇ ਤੇ ਕੰਮ ਕਿਸ ਤਰ੍ਹਾਂ ਮਿਲੇਗਾ। ਦੂਜੇ ਪਾਸੇ ਨਰੇਗਾ ਮੁਲਾਜ਼ਮਾਂ ਨੇ ਆਪਣੇ ਹੱਕਾਂ ਲਈ ਹੜਤਾਲ ਕੀਤੀ ਹੋਈ ਤੇ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨ ਰਹੀ। ਆਗੂਆਂ ਨੇ ਕਿਹਾ ਕਿ ਨਰੇਗਾ ਕਾਮਿਆਂ ਨੂੰ ਹਰ ਹਾਲਤ ਵਿਚ ਕੰਮ ਦਿੱਤਾ ਜਾਵੇ। ਕੇਂਦਰੀ ਸਰਕਾਰ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਤੋਂ ਵੀ ਕੰਨੀ ਵੱਟੀ ਹੋਈ ਹੈ ਅਤੇ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਇਸ਼ਾਰੇ ’ਤੇ ਚੱਲ ਰਹੀ ਹੈ। ਕਿਸਾਨਾਂ ਦੀਆਂ ਸਾਰੀਆਂ ਫਸਲਾਂ ’ਤੇ ਐੱਮ.ਐੱਸ.ਪੀ. ਲਾਗੂ ਨਾ ਕਰਕੇ ਕਿਸਾਨਾਂ ਨੂੰ ਲੁੱਟਿਆ ਜਾ ਰਿਹਾ ਹੈ। ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਮਾੜੀਮੇਘਾ, ਪੰਜਾਬ ਇਸਤਰੀ ਸਭਾ ਦੀ ਆਗੂ ਰੁਪਿੰਦਰ ਕੌਰ ਮਾੜੀਮੇਘਾ ਅਤੇ ਸੁਖਦੇਵ ਸਿੰਘ ਕਾਲੇ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਹੈ ਕਿਉਂਕਿ ਚੰਡੀਗੜ੍ਹ ਪੰਜਾਬ ਦੀ ਧਰਤੀ ’ਤੇ ਬਣਿਆ ਹੈ ਅਤੇ ਇਸ ਤੇ ਪੰਜਾਬ ਵਾਸੀਆਂ ਦਾ ਹੀ ਹੱਕ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਵਿਚ ਔਰਤਾਂ ਤੇ ਹੋ ਰਹੇ ਜਬਰ ਜੁਰਮ ਬੰਦ ਹੋਣ ਅਤੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਹੱਕ ਮਿਲਣੇ ਚਾਹੀਦੇ ਹਨ। ਜਥੇ ਦੀ ਅਗਵਾਈ ਕਰਦਿਆ ਵਿਚ ਟਹਿਲ ਸਿੰਘ ਲੱਧੂ, ਜਸਵੰਤ ਸਿੰਘ ਸੂਰਵਿੰਡ, ਰਛਪਾਲ ਸਿੰਘ ਬਾਠ, ਡਾਕਟਰ ਰਸਾਲ ਸਿੰਘ ਪਹੂਵਿੰਡ, ਅਸ਼ਵਨੀ ਕੁਮਾਰ ਸਿੱਧਵਾਂ ਅਤੇ ਕਾਬਲ ਸਿੰਘ ਖਾਲੜਾ ਵੀ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਬੂਹ ਹਵੇਲੀਆਂ ਦੇ ਅਕਾਲੀ ਪਰਿਵਾਰ ਨੂੰ ਵੱਡਾ ਸਦਮਾ, ਗੁਰਦੇਵ ਸਿੰਘ ਗਿੱਲ ਦਾ ਦਿਹਾਂਤ ਅਗਲੀ ਖ਼ਬਰ ਅਕਾਲ ਅਕੈਡਮੀ ਰਾਮਪੁਰ ਨਰੋਤਮਪੁਰ ਵਿਖੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
Ad Position 24