ਪਿੰਡ ਬੂਹ ਹਵੇਲੀਆਂ ਦੇ ਅਕਾਲੀ ਪਰਿਵਾਰ ਨੂੰ ਵੱਡਾ ਸਦਮਾ, ਗੁਰਦੇਵ ਸਿੰਘ ਗਿੱਲ ਦਾ ਦਿਹਾਂਤ
ਹਰੀਕੇ ਪੱਤਣ, 7 ਅਗਸਤ (ਸੰਜੀਵ ਕੁੰਦਰਾ)-ਪਿੰਡ ਬੂਹ ਹਵੇਲੀਆਂ ਵਾਸੀ ਤੇ ਹਰੀਕੇ ਇਲਾਕੇ ਦੇ ਨਾਮਵਰ ਅਕਾਲੀਆਂ ਪਰਿਵਾਰ ਨੂੰ ਉਸ ਵੇਲੇ ਵੱਡਾ ਸਦਮਾ ਪੁੱਜਾ ਜਦੋਂ ਸਵ: ਜਥੇਦਾਰ ਪਿਆਰਾ ਸਿੰਘ ਅਕਾਲੀਆਂ ਦੇ ਸਪੁੱਤਰ ਗੁਰਦੇਵ ਸਿੰਘ ਗਿੱਲ (60) ਦਾ ਅਚਾਨਕ ਦਿਹਾਂਤ ਹੋ ਗਿਆ। ਗੁਰਦੇਵ ਸਿੰਘ ਗਿੱਲ ਦਾ ਅੰਤਿਮ ਸੰਸਕਾਰ ਪਿੰਡ ਬੂਹ ਹਵੇਲੀਆਂ ਦੇ ਸਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ।
ਹਰੀਕੇ ਪੱਤਣ, 7 ਅਗਸਤ (ਸੰਜੀਵ ਕੁੰਦਰਾ)-ਪਿੰਡ ਬੂਹ ਹਵੇਲੀਆਂ ਵਾਸੀ ਤੇ ਹਰੀਕੇ ਇਲਾਕੇ ਦੇ ਨਾਮਵਰ ਅਕਾਲੀਆਂ ਪਰਿਵਾਰ ਨੂੰ ਉਸ ਵੇਲੇ ਵੱਡਾ ਸਦਮਾ ਪੁੱਜਾ ਜਦੋਂ ਸਵ: ਜਥੇਦਾਰ ਪਿਆਰਾ ਸਿੰਘ ਅਕਾਲੀਆਂ ਦੇ ਸਪੁੱਤਰ ਗੁਰਦੇਵ ਸਿੰਘ ਗਿੱਲ (60) ਦਾ ਅਚਾਨਕ ਦਿਹਾਂਤ ਹੋ ਗਿਆ। ਗੁਰਦੇਵ ਸਿੰਘ ਗਿੱਲ ਦਾ ਅੰਤਿਮ ਸੰਸਕਾਰ ਪਿੰਡ ਬੂਹ ਹਵੇਲੀਆਂ ਦੇ ਸਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਇਸ ਦੁੱਖ ਦੀ ਘੜੀ ਵਿਚ ਬਾਬਾ ਕੁਲਦੀਪ ਸਿੰਘ ਝਾੜ ਸਾਹਿਬ ਵਾਲੇ, ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ, ਗੁਰਦਿਆਲ ਸਿੰਘ ਮਰਹਾਣਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸਰਪੰਚ ਜਗਦੇਵ ਸਿੰਘ ਜੰਗ ਬੂਹ ਹਵੇਲੀਆਂ, ਸਰਪੰਚ ਬਲਦੇਵ ਸਿੰਘ ਨਵਾਂ ਜ਼ੀਰਾ, ਸਰਪੰਚ ਅਮਨਪ੍ਰੀਤ ਸਿੰਘ, ਪ੍ਰਿੰਸ ਭਾਟੀਆ, ਡਾ. ਜੋਗਾ ਸਿੰਘ, ਅਜੀਤ ਸਿੰਘ ਬੂਹ ਹਵੇਲੀਆਂ, ਜਗਦੀਪ ਸਿੰਘ ਮੱਤਾ, ਰਸ਼ਪਾਲ ਸਿੰਘ ਕਲਸੀ, ਪ੍ਰਿੰਸ ਵਿੱਜ ਹਰੀਕੇ, ਰਿਸ਼ੀ ਨਈਅਰ, ਕੁਲਦੀਪ ਸਿੰਘ ਤੇ ਰਮਨਦੀਪ ਸਿੰਘ ਹਰੀਕੇ ਨੇ ਗਿੱਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।