08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਸੇਵਾ ਦੇਵੀ ਐੱਸ.ਡੀ. ਕਾਲਜ ਆਫ ਐਜੂਕੇਸ਼ਨ ਵਿਚ ਤੀਆਂ ਦਾ ਤਿਉਹਾਰ ਮਨਾਇਆ

ਤਰਨ ਤਾਰਨ, 8 ਅਗਸਤ (ਪਰਮਜੀਤ ਜੋਸ਼ੀ)— ਸੇਵਾ ਦੇਵੀ ਐੱਸ. ਡੀ.

Ad Position 21
No active advertisement
ਅਜੀਤ ਡੈਸਕ 09-08-2026
ਤਰਨ ਤਾਰਨ, 8 ਅਗਸਤ (ਪਰਮਜੀਤ ਜੋਸ਼ੀ)— ਸੇਵਾ ਦੇਵੀ ਐੱਸ.ਡੀ. ਕਾਲਜ ਆਫ ਐਜੂਕੇਸ਼ਨ ਤਰਨ ਤਾਰਨ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਜਿਸ ਵਿਚ ਕਾਲਜ ਦੇ ਸਮੂਹ ਵਿਦਿਆਰਥੀਆਂ ਨੇ ਭਾਗ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥਣਾਂ ਦੁਆਰਾ ਮੁੱਖ ਮਹਿਮਾਨ ਦਾ ਨਿੱਘਾ ਸਵਾਗਤ ਕਰਕੇ ਕੀਤਾ ਗਿਆ। ਵਿਦਿਆਰਥਣਾਂ ਦੁਆਰਾ ਇਸ ਮੌਕੇ ਰੰਗਾਂਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਜਿਸ ਵਿਚ ਲੋਕ ਗੀਤ, ਲੋਕ ਨਾਚ ਪੇਸ਼ ਕੀਤਾ ਗਿਆ। ਵਿਦਿਆਰਥਣਾਂ ਨੇ ਵੱਖ-ਵੱਖ ਗਤੀਵਿਧੀਆਂ ਜਿਵੇਂ ਮਿਊਜੀਕਲ ਚੇਅਰ ਗੇਮ, ਮਾਡਲਿੰਗ ਰਾਹੀਂ ਮਨੋਰੰਜਨ ਕੀਤਾ। ਕਾਲਜ ਦੀਆਂ ਵਿਦਿਆਰਥਣਾਂ ਨੇ ਮਾਡਲਿੰਗ ਰਾਹੀਂ ਸਾਰਿਆਂ ਨੂੰ ਪੰਜਾਬੀ ਸੱਭਿਆਚਾਰ ਤੋਂ ਜਾਣੂ ਕਰਵਆਇਆ। ਮਿਸ ਤੀਜ ਦਾ ਖਿਤਾਬ ਕਿਰਨਜੀਤ ਕੌਰ ਬੀ.ਐੱਡ ਸਮੈਸਟਰ ਤੀਜਾ ਦੀ ਵਿਦਿਆਰਥਣ ਦੇ ਸਿਰ ਸਜਿਆ। ਇਸ ਤੋਂ ਇਲਾਵਾ ਸੰਦੀਪ ਕੌਰ, ਜੋਤਪ੍ਰੀਤ ਕੌਰ ਅਤੇ ਮਨਜੀਤ ਕੌਰ ਨੇ ਕ੍ਰਮਵਾਰ ਪਹਿਲਾਂ, ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ। ਕਾਲਜ ਪਿ੍ੰਸੀਪਲ ਡਾ. ਮਿਸਜ਼ ਨੀਤੂ ਮੱਕੜ ਨੇ ਸਾਰਿਆਂ ਵਿਦਿਆਰਥਣ ਨੂੰ ਤੀਜ ਦੀ ਵਧਾਈ ਦਿੰਦੇ ਹੋਏ ਪੰਜਾਬੀ ਸੱਭਿਆਚਾਰ ਤੋਂ ਜਾਣੂ ਕਰਵਾਇਆ। ਇਸ ਮੌਕੇ ਕਾਲਜ ਦਾ ਸਮੂਹ ਸਟਾਫ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਿਲੇਨੀਅਮ ਵਰਲਡ ਸਕੂਲ ਕੈਰੋਂ ਵਿਖੇ ਤਿੰਨ ਰੋਜ਼ਾ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਪੰਜਾਬ ’ਚ ਖੇਤੀ ਆਧਾਰਿਤ ਸਨਅਤਾਂ ਦੀ ਵੱਡੀ ਲੋੜ- ਐਸ.ਕੇ.ਐਮ.
Ad Position 24