08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਬੱਚਿਆਂ ਵਿਚ ਪਿਸ਼ਾਬ ਇਨਫੈਕਸ਼ਨ ਹੋਣ ’ਤੇ ਤੁਰੰਤ ਚੈੱਕਅੱਪ ਜ਼ਰੂਰੀ—ਡਾ. ਸੁਪ੍ਰਿਆ

ਤਰਨ ਤਾਰਨ, 8 ਅਗਸਤ (ਪਰਮਜੀਤ ਜੋਸ਼ੀ)— ਬੱਚਿਆਂ ਵਿਚ ਪਿਸ਼ਾਬ ਇਨਫੈਕਸ਼ਨ ਇਕ ਗੰਭੀਰ ਬਿਮਾਰੀ ਹੈ। ਇਹ ਮੇਲ ਬੱਚਿਆਂ ਵਿਚ ਫੀ-ਮੇਲ ਬੱਚਿਆਂ ਨਾਲੋਂ ਜਿਆਦਾ ਹੁੰਦੀ ਹੈ।

Ad Position 21
No active advertisement
ਜਾਣਕਾਰੀ ਦਿੰਦੇ ਹੋਏ ਡਾ. ਸੁਪ੍ਰਿਆ 09-08-2026
ਤਰਨ ਤਾਰਨ, 8 ਅਗਸਤ (ਪਰਮਜੀਤ ਜੋਸ਼ੀ)— ਬੱਚਿਆਂ ਵਿਚ ਪਿਸ਼ਾਬ ਇਨਫੈਕਸ਼ਨ ਇਕ ਗੰਭੀਰ ਬਿਮਾਰੀ ਹੈ। ਇਹ ਮੇਲ ਬੱਚਿਆਂ ਵਿਚ ਫੀ-ਮੇਲ ਬੱਚਿਆਂ ਨਾਲੋਂ ਜਿਆਦਾ ਹੁੰਦੀ ਹੈ। ਬੱਚਿਆਂ ਵਿਚ ਇਸਦੇ ਲੱਛਣ ਸਮੇਂ ਸਿਰ ਪਤਾ ਲੱਗਣ ’ਤੇ ਉਸ ਨੂੰ ਗੰਭੀਰ ਹੋਣ ਤੋਂ ਰੋਕਿਆ ਜਾ ਸਕਦਾ ਹੈ। ਇਹ ਜਾਣਕਾਰੀ ਬੱਚਿਆਂ ਦੇ ਮਾਹਰ ਡਾਕਟਰ ਸੁਪਿ੍ਯਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜ਼ਦੀਕ ਪਾਸੀ ਮੈਡੀਕਲ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਪੇਟ ਵਿਚ ਦਰਦ ਹੋਣਾ, ਬੁਖਾਰ ਹੋਣਾ, ਪਿਸ਼ਾਬ ਕਰਦੇ ਸਮੇਂ ਦਰਦ ਹੋਣਾ, ਪਿਸ਼ਾਬ ਵਾਰ-ਵਾਰ ਆਉਣਾ, ਉਲਟੀ ਆਉਣਾ, ਪਿਸ਼ਾਬ ਵਿਚ ਬਦਬੂ ਆਉਣਾ, ਬੱਚੇ ਕੋਲੋਂ ਕੁਝ ਖਾਦਾ ਪੀਤਾ ਨਾ ਜਾਣਾ ਆਦਿ ਬੱਚਿਆਂ ਵਿਚ ਪਿਸ਼ਾਬ ਦੇ ਰਸਤੇ ਵਿਚ ਇਨਫੈਕਸ਼ਨ ਦੇ ਲੱਛਣ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਪਿਸ਼ਾਬ ਦੀ ਇਨਫੈਕਸ਼ਨ ਤੋਂ ਬੱਚਿਆਂ ਨੂੰ ਬਚਾਉਣ ਲਈ ਬੱਚਿਆਂ ਦਾ ਡਾਈਪਰ ਸਮੇਂ ਸਿਰ ਬਦਲੋ, ਡਾਈਪਰ ਬਦਲਣ ਸਮੇਂ ਐਂਟੀਸੈਪਟਿਕ ਵਾਈਪਸ ਨਾਲ ਸਾਫ ਕਰੋ, ਬੱਚੇ ਨੂੰ ਸਹੀ ਮਾਤਰਾ ਵਿਚ ਤਰਲ ਪਦਾਰਥ ਪਿਲਾਉ, ਬੱਚਾ ਪਿਸ਼ਾਬ ਆਉਣ ਤੇ ਦੱਸ ਨਹੀ ਸਕਦਾ ਇਸ ਲਈ ਸਮੇਂ ਸਮੇਂ ’ਤੇ ਬੱਚੇ ਨੂੰ ਪਿਸ਼ਾਬ ਕਰਵਾ ਕੇ ਉਸਦੇ ਜੈਨੀਟਲ ਪਾਰਟ ਨੂੰ ਸਾਫ ਕਰੋ ਆਦਿ ਸਾਵਧਾਨੀਆਂ ਦੀ ਵਰਤੋਂ ਨਾਲ ਬੱਚਿਆਂ ਨੂੰ ਪਿਸ਼ਾਬ ਦੀ ਇਨਫੈਕਸ਼ਨ ਤੋਂ ਬਚਾਇਆ ਜਾ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਕਬੱਡੀ ’ਚ ਪੀ.ਐਮ ਸ੍ਰੀ ਸਰਾਏ ਅਮਾਨਤ ਖਾਂ ਸਕੂਲ ਦੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਮਿਲੇਨੀਅਮ ਵਰਲਡ ਸਕੂਲ ਕੈਰੋਂ ਵਿਖੇ ਤਿੰਨ ਰੋਜ਼ਾ ਤੀਆਂ ਦਾ ਤਿਉਹਾਰ ਮਨਾਇਆ
Ad Position 24