08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਉਣ ਦੀਆਂ ਤਿਆਰੀਆਂ ਸ਼ੁਰੂ - ਪ੍ਰਧਾਨ ਸੰਦੀਪ ਚੌਪੜਾ

ਭਿੱਖੀਵਿੰਡ, 8 ਅਗਸਤ (ਬੌਬੀ)– ਹਰ ਸਾਲ ਦੀ ਤਰ੍ਹਾਂ ਰਾਧਾ ਕ੍ਰਿਸ਼ਨ ਮੰਦਰ ਭਿੱਖੀਵਿੰਡ ਵਿਚ ਕ੍ਰਿਸ਼ਨ ਜਨਮ ਅਸ਼ਟਮੀ ਮਨਾਉਣ ਦੀਆਂ ਤਿਆਰੀਆਂ ਮੰਦਰ ਕਮੇਟੀ ਵਲੋਂ ਸ਼ੁਰੂ ਕਰ ਦਿਤੀਆਂ ਗਈਆਂ ਹਨ। ਇਹ ਜਾਣਕਾਰੀ ਦਿੰਦੇ ਹੋਏ ਮੰਦਰ ਕਮੇਟੀ ਦੇ ਪ੍ਰਧਾਨ ਸੰਦੀਪ ਕੁਮਾਰ ਚੌਪੜਾ ਨੇ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਮੰਦਰ ਕਮੇਟੀ ਵਲੋਂ ਸਾਰੇ ਹੀ ਤਿਉਹਾਰ ਮੰਦਰ ਵਿਚ ਬੜੀ ਸ਼ਰਧਾ ਨਾਲ ਮਨਾਏ ਜਾਂਦੇ ਹਨ।

Ad Position 21
No active advertisement
ਅਜੀਤ ਡੈਸਕ 09-08-2026
ਭਿੱਖੀਵਿੰਡ, 8 ਅਗਸਤ (ਬੌਬੀ)– ਹਰ ਸਾਲ ਦੀ ਤਰ੍ਹਾਂ ਰਾਧਾ ਕ੍ਰਿਸ਼ਨ ਮੰਦਰ ਭਿੱਖੀਵਿੰਡ ਵਿਚ ਕ੍ਰਿਸ਼ਨ ਜਨਮ ਅਸ਼ਟਮੀ ਮਨਾਉਣ ਦੀਆਂ ਤਿਆਰੀਆਂ ਮੰਦਰ ਕਮੇਟੀ ਵਲੋਂ ਸ਼ੁਰੂ ਕਰ ਦਿਤੀਆਂ ਗਈਆਂ ਹਨ। ਇਹ ਜਾਣਕਾਰੀ ਦਿੰਦੇ ਹੋਏ ਮੰਦਰ ਕਮੇਟੀ ਦੇ ਪ੍ਰਧਾਨ ਸੰਦੀਪ ਕੁਮਾਰ ਚੌਪੜਾ ਨੇ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਮੰਦਰ ਕਮੇਟੀ ਵਲੋਂ ਸਾਰੇ ਹੀ ਤਿਉਹਾਰ ਮੰਦਰ ਵਿਚ ਬੜੀ ਸ਼ਰਧਾ ਨਾਲ ਮਨਾਏ ਜਾਂਦੇ ਹਨ। ਇਸੇ ਤਰ੍ਹਾਂ ਇਲਾਕੇ ਦੀਆਂ ਸੰਗਤਾਂ ਅਤੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ 4 ਸਤੰਬਰ ਨੂੰ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਪੂਰੀ ਸ਼ਰਧਾ ਨਾਲ ਮਨਾਉਣ ਲਈ ਕਮੇਟੀ ਵਲੋਂ ਤਿਆਰੀਆਂ ਅਰੰਭ ਕਰ ਦਿੱਤੀਆਂ ਹਨ। ਸੰਗਤਾਂ ਤੋਂ ਉਗਰਾਹੀ ਸ਼ੁਰੂ ਕਰ ਦਿਤੀ ਗਈ ਹੈ। ਵਿੱਤ ਸਕੱਤਰ ਸਾਂਤੀ ਪ੍ਰਸ਼ਾਦ ਸ਼ਰਮਾ ਨੇ ਦੱਸਿਆ ਕਿ ਦਾਨੀ ਸੰਗਤਾਂ ਦੇ ਸਹਿਯੋਗ ਨਾਲ ਪਿਛਲੇ ਤਿੰਨ ਸਾਲਾਂ ਤੋਂ ਦੁਪਹਿਰ ਦੇ ਸਮੇਂ ਲੋੜਵੰਦਾਂ ਅਤੇ ਰਾਹੀ ਮੁਸਾਫਿਰਾਂ ਲਈ ਲੰਗਰ ਭੰਡਾਰਾ ਲਗਾਇਆ ਜਾ ਰਿਹਾ ਹੈ । ਇਸ ਮੌਕੇ ਮੀਤ ਪ੍ਰਧਾਨ ਹਰੀਬੰਸ ਧਵਨ, ਸਕੱਤਰ ਰਾਜ ਕੁਮਾਰ ਚੌਪੜਾ , ਇੰਦਰਜੀਤ ਕੱਕੜ, ਰਵੀ ਸ਼ਰਮਾਾ, ਕੇਵਲ ਅਰੋੜਾ,. ਸਰਬਜੀਤ ਸੌਧੀ, ਕੌੰਸਲਰ ਨੀਰਜ ਧਵਨ , ਡਾ. ਰਿਤੇਸ਼ ਚੌਪੜਾ, ਮਨੁੱਖੀ ਅਧਿਕਾਰ ਸੰਸਥਾ ਦੇ ਕੌਮੀ ਪ੍ਰਧਾਨ ਨਰਿੰਦਰ ਧਵਨ, ਅਮਨ ਕੱਕੜ, ਹਰੀ ਪ੍ਰਕਾਸ਼ ਜੱਜ, ਇੰਦਰਜੀਤ ਕਪੂਰ, ਸੁਰਿੰਦਰ ਮਲਹੋਤਰਾ ਆਦਿ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਬਾਬਾ ਬਕਾਲਾ ਜੋੜ ਮੇਲੇ ’ਤੇ ਕਾਂਗਰਸ ਦੀ ਕਾਨਫ਼ਰੰਸ ਸੰਬੰਧੀ ਸਾਬਕਾ ਵਿਧਾਇਕ ਭਲਾਈਪੁਰ ਵਲੋਂ ਮੀਟਿੰਗ ਅਗਲੀ ਖ਼ਬਰ ਸੜਕ ਦੁਰਘਟਨਾਂ ’ਚ ਦੋ ਨੌਜਵਾਨ ਹੋਏ ਹਲਾਕ
Ad Position 24