10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ ਪਤੀ-ਪਤਨੀ ਜ਼ਖ਼ਮੀ

ਖਾਲੜਾ, 9 ਅਗਸਤ (ਜੱਜਪਾਲ ਸਿੰਘ ਜੱਜ)- ਕਸਬਾ ਖਾਲੜਾ ਦੇ ਨੇੜ੍ਹੇ ਨਾਰਲੀ ਚੌਂਕ ਵਿਚ ਇਕ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਹੋਣ ਦੀ ਖਬਰ ਹੈ, ਜਿਸ ਵਿਚ ਇਕ ਔਰਤ ਤੇ ਇਕ ਮਰਦ ਜ਼ਖਮੀ ਹੋ ਗਏ। ਇਕੱਤਰ ਵੇਰਵਿਆਂਂ ਅਨੁਸਾਰ ਕਾਲੇ ਰੰਗ ਦੀ ਅਮੇਜ਼ ਕਾਰ ਤੇ ਕੁਝ ਸ਼ਰਧਾਲੂ ਖਾਲੜਾ ਮੰਡੀ ਵਿਖੇ ਬਣੇ ਰਾਧਾ ਸੁਆਮੀ ਡੇਰੇ ਵਿਚ ਸਤਿਸੰਗ ਸੁਣਨ ਆ ਰਹੇ ਸਨ ਕਿ ਜਦੋਂ ਉਹ ਨਾਰਲੀ ਚੌਂਕ ਦੇ ਨਜ਼ਦੀਕ ਪੁੱਜੇ ਤਾਂ ਪਿੰਡ ਅਮੀਸ਼ਾਹ ਵਾਲੇ ਪਾਸਿਓਂ ਮੋਟਰਸਾਈਕਲ ’ਤੇ ਆ ਰਹੇ ਸਤਨਾਮ ਸਿੰਘ ਪੁੱਤਰ ਮੱਸਾ ਸਿੰਘ ਅਤੇ ਉਸਦੀ ਪਤਨੀ ਸਰਬਜੀਤ ਕੌਰ ਨਾਲ ਉਨ੍ਹਾਂ ਦੀ ਟੱਕਰ ਹੋ ਗਈ, ਜਿਸ ਨਾਲ ਮੋਟਰਸਾਈਕਲ ਸਵਾਰ ਸੜਕ ’ਤੇ ਡਿੱਗ ਪਏ ਅਤੇ ਕਾਰ ਦਾ ਸੰਤੁਲਨ ਵਿਗਨ ਕਾਰਨ ਉਹ ਥੋੜਾ ਅੱਗੇ ਜਾ ਕੇ ਹਾਰਡਵੇਅਰ ਦੁਕਾਨ ਦੇ ਬਾਹਰ ਪਈਆਂ ਪੌੜੀਆਂ ਨੂੰ ਟਕਰਾਉਂਦੀ ਹੋਈ ਅੱਗੇ ਇਕ ਲੋਹੇ ਦੇ ਗਾਡਰ ਵਿਚ ਜਾ ਵੱਜੀ।

Ad Position 21
No active advertisement
ਕਸਬਾ ਖਾਲੜਾ ਨੇੜੇ ਵਾਪਰੇ ਸੜਕ ਹਾਦਸੇ ਵਿਚ ਨੁਕਸਾਨੀ ਗਈ ਕਾਰ। ਤਸਵੀਰ: ਜੱਜ 10-08-2026
ਖਾਲੜਾ, 9 ਅਗਸਤ (ਜੱਜਪਾਲ ਸਿੰਘ ਜੱਜ)- ਕਸਬਾ ਖਾਲੜਾ ਦੇ ਨੇੜ੍ਹੇ ਨਾਰਲੀ ਚੌਂਕ ਵਿਚ ਇਕ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਹੋਣ ਦੀ ਖਬਰ ਹੈ, ਜਿਸ ਵਿਚ ਇਕ ਔਰਤ ਤੇ ਇਕ ਮਰਦ ਜ਼ਖਮੀ ਹੋ ਗਏ। ਇਕੱਤਰ ਵੇਰਵਿਆਂਂ ਅਨੁਸਾਰ ਕਾਲੇ ਰੰਗ ਦੀ ਅਮੇਜ਼ ਕਾਰ ਤੇ ਕੁਝ ਸ਼ਰਧਾਲੂ ਖਾਲੜਾ ਮੰਡੀ ਵਿਖੇ ਬਣੇ ਰਾਧਾ ਸੁਆਮੀ ਡੇਰੇ ਵਿਚ ਸਤਿਸੰਗ ਸੁਣਨ ਆ ਰਹੇ ਸਨ ਕਿ ਜਦੋਂ ਉਹ ਨਾਰਲੀ ਚੌਂਕ ਦੇ ਨਜ਼ਦੀਕ ਪੁੱਜੇ ਤਾਂ ਪਿੰਡ ਅਮੀਸ਼ਾਹ ਵਾਲੇ ਪਾਸਿਓਂ ਮੋਟਰਸਾਈਕਲ ’ਤੇ ਆ ਰਹੇ ਸਤਨਾਮ ਸਿੰਘ ਪੁੱਤਰ ਮੱਸਾ ਸਿੰਘ ਅਤੇ ਉਸਦੀ ਪਤਨੀ ਸਰਬਜੀਤ ਕੌਰ ਨਾਲ ਉਨ੍ਹਾਂ ਦੀ ਟੱਕਰ ਹੋ ਗਈ, ਜਿਸ ਨਾਲ ਮੋਟਰਸਾਈਕਲ ਸਵਾਰ ਸੜਕ ’ਤੇ ਡਿੱਗ ਪਏ ਅਤੇ ਕਾਰ ਦਾ ਸੰਤੁਲਨ ਵਿਗਨ ਕਾਰਨ ਉਹ ਥੋੜਾ ਅੱਗੇ ਜਾ ਕੇ ਹਾਰਡਵੇਅਰ ਦੁਕਾਨ ਦੇ ਬਾਹਰ ਪਈਆਂ ਪੌੜੀਆਂ ਨੂੰ ਟਕਰਾਉਂਦੀ ਹੋਈ ਅੱਗੇ ਇਕ ਲੋਹੇ ਦੇ ਗਾਡਰ ਵਿਚ ਜਾ ਵੱਜੀ। ਕਾਰ ਸਵਾਰਾਂ ਦਾ ਸੱਟਾਂ ਤੋਂ ਬਚਾਅ ਰਿਹਾ, ਪ੍ਰੰਤੂ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਉਕਤ ਪਤੀ-ਪਤਨੀ ਨੂੰ ਖਾਲੜਾ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਅਣਗਹਿਲੀ ਨੇ ਪਿੰਡਾਂ ਦੀ ਸਿਹਤ ਸੇਵਾ ਨੂੰ ਲਾਇਆ ਤਾਲਾ ਆਯੁਸ਼ਮਾਨ ਆਰੋਗਿਆ ਕੇਂਦਰਾਂ ’ਤੇ ਲੱਗੇ ਰੋਸ ਪੋਸਟਰ ਅੱਜ... ਅਗਲੀ ਖ਼ਬਰ ਮਿਡ-ਡੇ-ਮੀਲ ਵਰਕਰ ਯੂਨੀਅਨ ਦੀ ਮੀਟਿੰਗ
Ad Position 24