10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਦਿਵਯ ਜਯੋਤੀ ਜਾਗਰਤੀ ਸੰਸਥਾਨ ਤਰਨ ਤਾਰਨ ਦੁਆਰਾ ‘ਸੰਰਕਸ਼ਣ ਪ੍ਰੋਜੈਕਟ ਤਹਿਤ’ ਪੌਦੇ ਲਗਾਏ

ਤਰਨ ਤਾਰਨ, 9 ਅਗਸਤ (ਇਕਬਾਲ ਸਿੰਘ ਸੋਢੀ)- ਦਿਵਯ ਜਯੋਤੀ ਜਾਗਰਤੀ ਸੰਸਥਾਨ ਤਰਨ ਤਾਰਨ ਦੁਆਰਾ ‘ਸੰਰਕਸ਼ਣ ਪ੍ਰੋਜੈਕਟ’ ਦੇ ਤਹਿਤ ਸਾਧਵੀ ਪਰਮਜੀਤ ਭਾਰਤੀ ਦੁਆਰਾ ਬੂਟੇ ਲਗਾਏ ਤੇ ਵੰਡੇ ਗਏ, ਕਿਉਂਕਿ ਅੱਜ ਸਾਡਾ ਵਾਤਾਵਰਨ ਬਹੁਤ ਦੂਸ਼ਿਤ ਹੁੰਦਾ ਜਾ ਰਿਹਾ ਹੈ । ਅਸੀਂ ਜਿਸ ਹਵਾ ਅੰਦਰ ਸਾਹ ਲੈਂਦੇ ਹਾਂ, ਉਹ ਹਵਾ ਸਾਹ ਲੈਣ ਦੇ ਯੋਗ ਨਹੀਂ ਹੈ, ਜਿਸ ਪਾਣੀ ਨੂੰ ਅਸੀਂ ਪੀਂਦੇ ਹਾਂ, ਉਹ ਵੀ ਦੂਸ਼ਿਤ ਹੋ ਚੁੱਕਾ ਹੈ ।

Ad Position 21
No active advertisement
ਅਜੀਤ ਡੈਸਕ 10-08-2026
ਤਰਨ ਤਾਰਨ, 9 ਅਗਸਤ (ਇਕਬਾਲ ਸਿੰਘ ਸੋਢੀ)- ਦਿਵਯ ਜਯੋਤੀ ਜਾਗਰਤੀ ਸੰਸਥਾਨ ਤਰਨ ਤਾਰਨ ਦੁਆਰਾ ‘ਸੰਰਕਸ਼ਣ ਪ੍ਰੋਜੈਕਟ’ ਦੇ ਤਹਿਤ ਸਾਧਵੀ ਪਰਮਜੀਤ ਭਾਰਤੀ ਦੁਆਰਾ ਬੂਟੇ ਲਗਾਏ ਤੇ ਵੰਡੇ ਗਏ, ਕਿਉਂਕਿ ਅੱਜ ਸਾਡਾ ਵਾਤਾਵਰਨ ਬਹੁਤ ਦੂਸ਼ਿਤ ਹੁੰਦਾ ਜਾ ਰਿਹਾ ਹੈ । ਅਸੀਂ ਜਿਸ ਹਵਾ ਅੰਦਰ ਸਾਹ ਲੈਂਦੇ ਹਾਂ, ਉਹ ਹਵਾ ਸਾਹ ਲੈਣ ਦੇ ਯੋਗ ਨਹੀਂ ਹੈ, ਜਿਸ ਪਾਣੀ ਨੂੰ ਅਸੀਂ ਪੀਂਦੇ ਹਾਂ, ਉਹ ਵੀ ਦੂਸ਼ਿਤ ਹੋ ਚੁੱਕਾ ਹੈ । ਇਸ ਦਾ ਸਭ ਤੋਂ ਵੱਡਾ ਕਾਰਨ ਅੱਜ ਇਹ ਹੈ ਕਿ ਲਗਾਤਾਰ ਦਰੱਖਤਾਂ ਦੀ ਕਟਾਈ ਹੋ ਰਹੀ ਹੈ । ਸਾਡਾ ਸਰੀਰ ਇਕ ਜਟਿਲ ਮਸ਼ੀਨ ਦੀ ਤਰ੍ਹਾਂ ਹੈ। ਸਾਡੇ ਸਰੀਰ ਨੂੰ 21 ਰਸਾਇਣਿਕ ਤੱਤ ਸੰਚਾਲਿਤ ਕਰਦੇ ਹਨ । ਇਸ ’ਚੋਂ ਚਾਰ ਪ੍ਰਮੁੱਖ ਤੱਤ ਆਕਸੀਜਨ, ਕਾਰਬਨ, ਹਾਈਡਰੋਜਨ ਤੇ ਨਾਈਟਰੋਜਨ ਹੈ । ਜਦੋਂ ਅਸੀਂ ਰੁੱਖਾਂ ਨੂੰ ਬਚਾਉਂਦੇ ਹਾਂ ਤਾਂ ਖੁਦ ਨੂੰ ਹੀ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਰੁੱਖਾਂ ਤੋਂ ਕਈ ਰੋਗਾਂ ਦੀ ਮੁਕਤੀ ਦੇ ਲਈ ਦਵਾਈਆਂ ਬਣਾਈਆਂ ਜਾਂਦੀਆਂ ਹਨ । ਜੰਗਲੀ ਜੀਵਾਂ ਨੂੰ ਰਹਿਣ ਲਈ ਆਸਰਾ ਪ੍ਰਦਾਨ ਕਰਦੇ ਹਨ। ਇੰਨੇ ਫਾਇਦੇ ਹੋਣ ਦੇ ਬਾਵਜੂਦ ਵੀ ਅਸੀਂ ਰੁੱਖਾਂ ਨੂੰ ਲਗਾਤਾਰ ਕੱਟਦੇ ਜਾ ਰਹੇ ਹਾਂ। ਹਰ ਸਾਲ ਰੁੱਖਾਂ ਦੀ ਕਟਾਈ ਦੇ ਕਾਰਨ 5 ਅਰਬ ਟਨ ਕਾਰਬਨ ਡਾਈਆਕਸਾਈਡ ਵਾਯੂਮੰਡਲ ਦੇ ਵਿਚ ਵੱਧ ਜਾਂਦੀ ਹੈ । ਵਿਸ਼ਵ ਬੈਂਕ ਦੇ ਅਨੁਮਾਨ ਦੇ ਅਨੁਸਾਰ ਵੀਹਵੀਂ ਸਦੀ ਦੇ ਸ਼ੁਰੂਆਤ ਵਿਚ ਹੁਣ ਤੱਕ ਕਰੋੜਾਂ ਹੀ ਰੁੱਖ ਕੱਟੇ ਜਾ ਚੁੱਕੇ ਹਨ । ਜੇਕਰ ਇਨ੍ਹਾਂ ਰੁੱਖਾਂ ਦੀ ਕਟਾਈ ਦੇ ਉੱਪਰ ਰੋਕ ਨਾ ਲਗਾਈ ਗਈ ਤਾਂ ਆਉਣ ਵਾਲੇ ਸਮੇਂ ਅੰਦਰ ਇਸ ਦੇ ਬਹੁਤ ਹੀ ਭਿਆਨਕ ਨਤੀਜੇ ਹੋਣਗੇ । ਇਸ ਲਈ ਵਾਤਾਵਰਨ ਦੀ ਸਾਂਭ ਸੰਭਾਲ ਲਈ ਅਸੀਂ ਇਕ ਪ੍ਰਣ ਕਰੀਏ ਕਿ ਅਸੀਂ ਰੁੱਖਾਂ ਨੂੰ ਨਹੀਂ ਕੱਟਾਂਗੇ, ਪਰ ਜੇ ਜ਼ਰੂਰਤ ਅਨੁਸਾਰ ਅਸੀਂ ਕੱਟਦੇ ਵੀ ਹਾਂ ਤਾਂ ਨਵੇਂ ਰੁੱਖ ਜ਼ਰੂਰ ਲਗਾਈਏ।
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬੀੜ ਸਾਹਿਬ ਵਿਖੇ ਸੱਤ ਰੋਜ਼ਾ ਜ਼ੋਨਲ ਪੱਧਰੀ ਖੇਡ ਮੁਕਾਬਲੇ ਕਰਵਾਏ ਅਗਲੀ ਖ਼ਬਰ ਭਾਜਪਾ ਦੇ ਸੂਬਾ ਸਕੱਤਰ ਮੰਨਾ ਵਲੋਂ ਕਰਾਟੇ ਮੁਕਾਬਲਿਆਂ ’ਚ ਅੱਵਲ ਖਿਡਾਰਨ ਦਾ ਸਨਮਾਨ
Ad Position 24